ਪੰਜਾਬ ਪੁਲਸ ਮੁਲਾਜ਼ਮ ਦੀ ਘਰਵਾਲੀ ਦੀ ਲੱਗੀ ਲਾਟਰੀ

Wednesday, Aug 12, 2026 - 06:06 PM (IST)

ਪੰਜਾਬ ਪੁਲਸ ਮੁਲਾਜ਼ਮ ਦੀ ਘਰਵਾਲੀ ਦੀ ਲੱਗੀ ਲਾਟਰੀ

ਬੁਢਲਾਡਾ (ਬਾਂਸਲ): ਕਿਸਮਤ ਕਦੋਂ ਬਦਲ ਜਾਏ, ਕਿਸੇ ਨੂੰ ਪਤਾ ਨਹੀਂ ਹੁੰਦਾ। ਭੀਖੀ ਨਿਵਾਸੀ ਭਰਪੂਰ ਕੌਰ ਨੇ 500 ਰੁਪਏ ਦੀ ਰਾਜਸ਼੍ਰੀ ਲਾਟਰੀ ਟਿਕਟ ਖਰੀਦੀ ਅਤੇ ਇਸੇ ਟਿਕਟ ’ਤੇ ਉਸ ਦਾ 10 ਲੱਖ ਰੁਪਏ ਦਾ ਇਨਾਮ ਨਿਕਲ ਆਇਆ। ਭਰਪੂਰ ਕੌਰ ਪੰਜਾਬ ਪੁਲਸ ਦੇ ਮੁਲਾਜ਼ਮ ਸਿਮਰਨਜੀਤ ਸਿੰਘ ਦੀ ਪਤਨੀ ਹੈ। ਭਰਪੂਰ ਕੌਰ ਨੇ ਇਹ ਟਿਕਟ ਬੁਢਲਾਡਾ ਦੇ ਬੱਸ ਸਟੈਂਡ ਰੋਡ ’ਤੇ ਪੀਆਰਟੀਸੀ ਵਰਕਸ਼ਾਪ ਦੇ ਸਾਹਮਣੇ ਸਥਿਤ ਗਰਗ ਲਾਟਰੀ ਏਜੰਸੀ ਤੋਂ ਖਰੀਦੀ ਸੀ। ਇਨਾਮ ਨਿਕਲਣ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। 

ਗਰਗ ਲਾਟਰੀ ਏਜੰਸੀ ਦੇ ਸੰਚਾਲਕ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਤੋਂ ਪਹਿਲਾਂ ਵੀ ਕਈ ਵੱਡੇ ਇਨਾਮ ਨਿਕਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਏਜੰਸੀ ਤੋਂ ਪਹਿਲਾਂ ਦੋ ਵਾਰ ਇਕ-ਇਕ ਕਰੋੜ ਰੁਪਏ ਦੇ ਇਨਾਮ ਵੀ ਨਿਕਲ ਚੁੱਕੇ ਹਨ। ਇਸ ਤੋਂ ਇਲਾਵਾ ਲੱਖਾਂ ਰੁਪਏ ਦੇ ਇਨਾਮਾਂ ਸਮੇਤ ਛੋਟੇ-ਵੱਡੇ ਕਈ ਹੋਰ ਇਨਾਮ ਵੀ ਲੋਕਾਂ ਨੂੰ ਮਿਲ ਚੁੱਕੇ ਹਨ। 500 ਰੁਪਏ ਦੀ ਟਿਕਟ ’ਤੇ 10 ਲੱਖ ਰੁਪਏ ਦਾ ਇਨਾਮ ਨਿਕਲਣ ਦੀ ਖ਼ਬਰ ਮਿਲਣ ਤੋਂ ਬਾਅਦ ਭਰਪੂਰ ਕੌਰ ਦੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
 


author

Anmol Tagra

Content Editor

Related News