ਪੁਲਸ ਭਰਤੀ ਦਾ ਛੇਵਾਂ ਦਿਨ : 306 ਨੌਜਵਾਨਾਂ ਦੇ ਰਸਤੇ ''ਚ ਰੋੜਾ ਬਣਿਆ ''ਛੋਟਾ ਕੱਦ''

Tuesday, Aug 02, 2016 - 10:39 AM (IST)

ਲੁਧਿਆਣਾ : ਪੰਜਾਬ ਪੁਲਸ ''ਚ ਬਤੌਰ ਕਾਂਸਟੇਬਲ ਭਰਤੀ ਹੋ ਕੇ ਭਵਿੱਖ ਬਣਾਉਣ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਦੇ ਰਸਤੇ ''ਚ ਛੋਟਾ ਕੱਦ ਰੋੜਾ ਬਣ ਰਿਹਾ ਹੈ, ਜਿਸ ਕਾਰਨ ਕਈ ਉਮੀਦਵਾਰਾਂ ਨੂੰ ਟ੍ਰਾਇਲ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਹਰ ਦਾ ਰਸਤਾ ਦੇਖਣਾ ਪੈ ਰਿਹਾ ਹੈ। ਪਹਿਲੇ 6 ਦਿਨਾਂ ਦੀ ਗੱਲ ਕਰੀਏ ਤਾਂ 306 ਉਮੀਦਵਾਰ ਛੋਟੇ ਕੱਦ ਕਾਰਨ ਭਰਤੀ ਪ੍ਰਕਿਰਿਆ ਤੋਂ ਬਾਹਰ ਹੋ ਚੁੱਕੇ ਹਨ, ਜੋ ਕਿ ਕੁੱਲ ਉਮੀਦਵਾਰਾਂ ਦਾ ਕਰੀਬ 15 ਫੀਸਦੀ ਹੈ। ਭਰਤੀ ਪ੍ਰਕਿਰਿਆ ਦੌਰਾਨ ਡੋਪ ਪਾਜ਼ੀਵਿਟ ਆਉਣ ਵਾਲੇ ਉਮੀਦਵਾਰਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ। ਸੋਮਵਾਰ ਨੂੰ ਵੀ 5 ਨੌਜਵਾਨਾਂ ਦਾ ਡੋਪ ਟੈਸਟ ਪਾਜ਼ੀਵਿਟ ਆਇਆ ਹੈ, ਜਿਸ ਨਾਲ ਦੇ ਇਨ੍ਹਾਂ ਦੀ ਕੁੱਲ ਗਿਣਤੀ 35 ''ਤੇ ਪਹੁੰਚ ਗਈ ਹੈ।

Babita Marhas

News Editor

Related News