ਥੋਕ ਦੇ ਭਾਅ ਅਧਿਕਾਰੀਆਂ ਦੀਆਂ ਬਦਲੀਆਂ, 3 ਮੁੱਖ ਪੋਸਟਾਂ ਪਈਆਂ ਖ਼ਾਲੀ

Saturday, Jan 27, 2024 - 11:51 AM (IST)

ਥੋਕ ਦੇ ਭਾਅ ਅਧਿਕਾਰੀਆਂ ਦੀਆਂ ਬਦਲੀਆਂ, 3 ਮੁੱਖ ਪੋਸਟਾਂ ਪਈਆਂ ਖ਼ਾਲੀ

ਲੁਧਿਆਣਾ (ਰਾਜ) : ਪੰਜਾਬ ’ਚ ਪੁਲਸ ਅਧਿਕਾਰੀਆਂ ਦੀਆਂ ਵੱਡੇ ਪੱਧਰ ’ਤੇ ਬਦਲੀਆਂ ਕੀਤੀਆਂ ਗਈਆਂ ਹਨ, ਜਿਸ ’ਚ ਲੁਧਿਆਣਾ ’ਚ ਜੀ. ਓ. ਰੈਂਕ ਦੇ ਅਧਿਕਾਰੀਆਂ ਅਤੇ ਸ਼ਹਿਰ ’ਚ 2 ਵੱਡੀਆਂ ਪੋਸਟਾਂ ਦੇ ਅਧਿਕਾਰੀਆਂ ਦੀਆਂ ਬਦਲੀਆਂ ਵੀ ਕੀਤੀਆਂ ਗਈਆਂ ਹਨ। ਹਾਲਾਂਕਿ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਨੂੰ ਨਹੀਂ ਲਾਇਆ ਗਿਆ, ਜਿਸ ’ਚ ਜੇ. ਸੀ. ਪੀ. (ਸਿਟੀ) ਸੌਮਿਆ ਮਿਸ਼ਰਾ ਦੀ ਬਦਲੀ ਕਰ ਕੇ ਉਨ੍ਹਾਂ ਨੂੰ ਐੱਸ. ਐੱਸ. ਪੀ. ਫਿਰੋਜ਼ਪੁਰ ਲਗਾਇਆ ਗਿਆ ਹੈ। ਉਨ੍ਹਾਂ ਦੀ ਜਗ੍ਹਾ ਕਿਸੇ ਦੀ ਤਾਇਨਾਤੀ ਨਹੀਂ ਕੀਤੀ ਗਈ।

ਇਸੇ ਹੀ ਤਰ੍ਹਾਂ ਡੀ. ਸੀ. ਪੀ. (ਹੈੱਡਕੁਆਰਟਰ) ਰੁਪਿੰਦਰ ਸਿੰਘ ਦੀ ਵੀ ਬਦਲੀ ਕਰ ਕੇ ਉਨ੍ਹਾਂ ਨੂੰ ਐੱਸ. ਐੱਸ. ਪੀ. ਵਿਜੀਲੈਂਸ (ਆਰਥਿਕ ਐਂਡ ਅਪਰਾਧ ਸ਼ਾਖਾ) ਲਾਇਆ ਗਿਆ ਹੈ ਪਰ ਉਨ੍ਹਾਂ ਦੀ ਜਗ੍ਹਾ ਵੀ ਖ਼ਾਲੀ ਹੈ। ਜੇਕਰ ਗੱਲ ਕੀਤੀ ਜਾਵੇ ਡੀ. ਸੀ. ਪੀ. (ਕ੍ਰਾਈਮ) ਦੀ ਪੋਸਟ ਦੀ ਤਾਂ ਉਸ ’ਤੇ ਹਰਮੀਤ ਹੁੰਦੀ ਤਾਇਨਾਤ ਸਨ, ਜਿਨ੍ਹਾਂ ਦੀ ਕਰੀਬ ਡੇਢ ਮਹੀਨਾ ਪਹਿਲਾਂ ਰਿਟਾਇਰਮੈਂਟ ਹੋ ਗਈ ਸੀ। ਇਹ ਪੋਸਟ ਵੀ ਪਿਛਲੇ ਡੇਢ ਮਹੀਨੇ ਤੋਂ ਖ਼ਾਲੀ ਹੀ ਪਈ ਹੈ, ਜਦੋਂਕਿ ਇਹ ਪੋਸਟ ਕਮਿਸ਼ਨਰੇਟ ਦੀ ਮੁੱਖ ਪੋਸਟ ’ਚੋਂ ਮੰਨੀ ਜਾਂਦੀ ਹੈ।


author

Babita

Content Editor

Related News