ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤੀ ਸੋਨੀਆ ਨਾਚੀ, ਕਾਂਡ ਅਜਿਹੇ ਕਿ ਸੁਣ ਯਕੀਨ ਨਾ ਹੋਵੇ

Wednesday, Jan 29, 2025 - 12:06 PM (IST)

ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤੀ ਸੋਨੀਆ ਨਾਚੀ, ਕਾਂਡ ਅਜਿਹੇ ਕਿ ਸੁਣ ਯਕੀਨ ਨਾ ਹੋਵੇ

ਲੁਧਿਆਣਾ (ਰਾਜ/ਬੇਰੀ) : ਸਲੇਮ ਟਾਬਰੀ ਸਥਿਤ ਪੀਰੂਬੰਦਾ ਇਲਾਕੇ ਤੋਂ ਨਸ਼ੇ ਦਾ ਵੱਡਾ ਨੈੱਟਵਰਕ ਚਲਾ ਰਹੀ ਮਹਿਲਾ ਸਮੱਗਲਰ ਅਤੇ ਉਸ ਦੇ ਸਾਥੀ ਨੂੰ ਥਾਣਾ ਡਵੀਜ਼ਨ ਨੰ. 8 ਦੇ ਤਹਿਤ ਚੌਕੀ ਕੈਲਾਸ਼ ਨਗਰ ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਮਹਿਲਾ ਸੋਨੀਆ ਉਰਫ ਨਾਚੀ ਹੈ, ਜਦੋਂਕਿ ਦੂਜਾ ਮੁਲਜ਼ਮ ਗੌਰਵ ਮੱਕੜ ਉਰਫ ਸੰਨੀ ਉਰਫ ਭੌਂਦੂ ਹੈ। ਦੋਵੇਂ ਮੁਲਜ਼ਮਾਂ ਤੋਂ 14 ਗ੍ਰਾਮ ਹੈਰੋਇਨ, 2.90 ਲੱਖ ਡਰੱਗ ਮਨੀ ਅਤੇ ਹੋਰ ਸਾਮਾਨ ਮਿਲਿਆ ਹੈ। ਮੁਲਜ਼ਮਾਂ ’ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਏ. ਸੀ. ਪੀ ਆਕ੍ਰਿਸ਼ੀ ਜੈਨ ਨੇ ਦੱਸਿਆ ਕਿ ਇੰਸ. ਬਲਵਿੰਦਰ ਕੌਰ ਅਤੇ ਚੌਕੀ ਕੈਲਾਸ਼ ਨਗਰ ਦੇ ਇੰਚਾਰਜ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਪੁਲਸ ਨੇ ਨਾਕਾਬੰਦੀ ਕੀਤੀ ਹੋਈ ਸੀ।

ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਨੂੰ ਲੱਗੇਗਾ 5000 ਜੁਰਮਾਨਾ, ਪੰਜਾਬ ਸਰਕਾਰ ਨੇ ਜਾਰੀ ਕੀਤਾ ਸਖ਼ਤ ਫ਼ਰਮਾਨ

PunjabKesari

ਇਸ ਦੌਰਾਨ ਸਭ ਤੋਂ ਪਹਿਲਾਂ ਪੁਲਸ ਨੇ ਗੌਰਵ ਮੱਕੜ ਨੂੰ ਕਾਬੂ ਕੀਤਾ, ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 10 ਗ੍ਰਾਮ ਹੈਰੋਇਨ ਅਤੇ ਖਾਲੀ ਲਿਫਾਫੇ ਮਿਲੇ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ’ਤੇ ਕੇਸ ਦਰਜ ਕਰਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਪੀਰੂਬੰਦਾ ਦੀ ਰਹਿਣ ਵਾਲੀ ਸੋਨੀਆ ਤੋਂ ਹੈਰੋਇਨ ਲੈ ਕੇ ਆਇਆ ਸੀ। ਉਹ ਉਸ ਤੋਂ ਹੈਰੋਇਨ ਲਿਆ ਕੇ ਅੱਗੇ ਸਪਲਾਈ ਕਰਦਾ ਹੈ। ਇਸ ਤੋਂ ਬਾਅਦ ਪੁਲਸ ਨੇ ਇਕ ਟੀਮ ਲੈ ਕੇ ਮੁਲਜ਼ਮ ਔਰਤ ਦੇ ਘਰ ਛਾਪਾ ਮਾਰਿਆ, ਜਿਥੇ ਉਸ ਦੇ ਘਰ ਦੇ ਅੰਦਰੋਂ 4 ਗ੍ਰਾਮ ਹੈਰੋਇਨ ਮਿਲੀ ਅਤੇ 2.90 ਲੱਖ ਰੁਪਏ ਡਰੱਗ ਮਨੀ ਮਿਲੀ, ਜੋ ਕਿ ਮੁਲਜ਼ਮ ਮਹਿਲਾ ਨੇ ਨਸ਼ਾ ਪਹਿਲਾਂ ਵੇਚ ਇਕੱਠੀ ਕੀਤੀ ਸੀ।

ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਤੜਕੇ 4 ਵਜੇ ਹੋ ਗਈ ਵੱਡੀ ਕਾਰਵਾਈ, ਮੈਜਿਸਟ੍ਰੇਟ ਦੀ ਮੌਜੂਦਗੀ 'ਚ ਟੀਮਾਂ ਨੇ ਸਾਂਭਿਆ ਮੋਰਚਾ

ਪਤਾ ਲੱਗਾ ਹੈ ਕਿ ਮਹਿਲਾ ਆਦਤਨ ਅਪਰਾਧੀ ਹੈ। ਉਸ ਖ਼ਿਲਾਫ ਲੁੱਟ ਅਤੇ ਨਸ਼ੇ ਦੇ ਕੁੱਲ 10 ਮੁਕੱਦਮੇ ਦਰਜ ਹਨ। ਔਰਤ ਨੇ ਗੌਰਵ ਵਰਗੇ ਸਪਲਾਇਰ ਰੱਖੇ ਹੋਏ ਸਨ, ਜੋ ਕਿ ਉਸ ਤੋਂ ਨਸ਼ਾ ਖਰੀਦ ਕੇ ਅੱਗੇ ਵੇਚਦੇ ਹਨ। ਪੁਲਸ ਦਾ ਮੰਨਣਾ ਹੈ ਕਿ ਮੁਲਜ਼ਮ ਔਰਤ ਤੋਂ ਪੁੱਛਗਿੱਛ ’ਚ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਈ-ਚਲਾਨ ਨੂੰ ਲੈ ਕੇ ਵੱਡੀ ਖ਼ਬਰ, ਆਨਲਾਈਨ ਲਾਕ ਹੋਵੇਗੀ RC, ਇਹ ਸਹੂਲਤਾਂ ਹੋਣਗੀਆਂ ਬੰਦ

6 ਕੇਸ ਥਾਣਾ ਸਲੇਮ ਟਾਬਰੀ ਅਤੇ ਬਾਕੀ ਡਵੀਜ਼ਨ ਨੰ. 8 ਅਤੇ ਡਵੀਜ਼ਨ ਨੰ. 1 ’ਚ ਦਰਜ

ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਸੋਨੀਆ ਪਿਛਲੇ 7 ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੀ ਹੈ। ਇਸ ਤੋਂ ਪਹਿਲਾਂ ਉਸ ਦਾ ਪਤੀ ਨਸ਼ੇ ਦਾ ਕਾਰੋਬਾਰ ਕਰਦਾ ਸੀ। ਉਸ ਦੀ ਮੌਤ ਤੋਂ ਬਾਅਦ ਸੋਨੀਆ ਨੇ ਖੁਦ ਹੀ ਨਸ਼ੇ ਦਾ ਕਾਰੋਬਾਰ ਸੰਭਾਲ ਲਿਆ। ਸਭ ਤੋਂ ਪਹਿਲਾਂ 2018 ਨੂੰ ਮੁਲਜ਼ਮ ਔਰਤ ’ਤੇ ਥਾਣਾ ਸਲੇਮ ਟਾਬਰੀ ’ਚ ਕੇਸ ਦਰਜ ਹੋਇਆ ਸੀ। ਉਸ ਤੋਂ ਬਾਅਦ ਹੁਣ ਤੱਕ ਕੁੱਲ 6 ਕੇਸ ਥਾਣਾ ਸਲੇਮ ਟਾਬਰੀ ’ਚ ਦਰਜ ਹੋਏ ਹਨ, ਜਦੋਂਕਿ ਬਾਕੀ ਕੇਸ ਥਾਣਾ ਡਵੀਜ਼ਨ ਨੰ. 8 ਅਤੇ ਥਾਣਾ ਡਵੀਜ਼ਨ ਨੰ. 1 ’ਚ ਦਰਜ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News