ਪੰਜਾਬ ਪੁਲਸ ਨੇ ਕੁਝ ਘੰਟਿਆਂ ’ਚ ਸੁਲਝਾਈ ਸਾਢੇ 3 ਸਾਲਾ ਬੱਚੀ ਨਾਲ ਹੋਏ ਜਬਰ-ਜ਼ਿਨਾਹ ਤੇ ਕਤਲ ਦੀ ਗੁੱਥੀ
Tuesday, Mar 19, 2024 - 11:24 PM (IST)
ਮਾਲੇਰਕੋਟਲਾ (ਜ਼ਹੂਰ, ਸ਼ਹਾਬੂਦੀਨ)– ਪੁਲਸ ਨੇ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਸੋਮਵਾਰ ਨੂੰ ਰਿਕਾਰਡ ਸਮੇਂ ’ਚ ਇਕ ਸਾਢੇ 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਤੇ ਕਤਲ ਦੀ ਵਾਰਦਾਤ ਨੂੰ ਸੁਲਝਾਇਆ ਤੇ ਕੁਝ ਘੰਟਿਆਂ ’ਚ ਹੀ ਮੁਲਜ਼ਮ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਯੂ. ਪੀ. ਦੇ ਹਰਦੋਈ ਜ਼ਿਲੇ ਦੇ ਭਾਨੂ (32) ਵਜੋਂ ਹੋਈ ਹੈ, ਜੋ ਰੋਹੀੜਾ ਖ਼ੇਤਰ ’ਚ ਇਕ ਫੈਕਟਰੀ ’ਚ ਨੌਕਰੀ ਕਰਦਾ ਸੀ।
ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਸ ਮਾਲੇਰਕੋਟਲਾ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਦੁਖੀ ਪਰਿਵਾਰ ਵਲੋਂ ਉਨ੍ਹਾਂ ਦੀ ਬੱਚੀ ਦੇ ਰੋਹੀੜਾ ਇਲਾਕੇ ਦੀ ਇਕ ਫੈਕਟਰੀ ਦੇ ਰਿਹਾਇਸ਼ੀ ਕੁਆਰਟਰ ਤੋਂ ਲਾਪਤਾ ਹੋਣ ਦੀ ਸ਼ਿਕਾਇਤ ਮਿਲਣ ’ਤੇ ਤੁਰੰਤ ਸਾਰੇ ਸਾਧਨ ਜੁਟਾਏ ਗਏ ਤੇ ਬੱਚੀ ਦਾ ਪਤਾ ਲਾਉਣ ਲਈ ਪੁਲਸ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ, ਫੈਕਟਰੀ 'ਚ ਕੰਮ ਕਰਦੇ ਸਮੇਂ ਲੋਹੇ ਦੀ ਭੱਠੀ 'ਚ ਡਿੱਗੇ 6 ਮਜ਼ਦੂਰ (ਵੀਡੀਓ)
ਪੁਲਸ ਟੀਮਾਂ ਦੀ ਅਗਵਾਈ ਐੱਸ. ਆਈ. ਸੁਰਿੰਦਰ ਸਿੰਘ, ਐੱਸ. ਐੱਚ. ਓ. ਸਦਰ ਅਹਿਮਦਗੜ੍ਹ ਪੁਲਸ ਸਟੇਸ਼ਨ ਤੇ ਐੱਸ. ਐੱਚ. ਓ. ਸਿਟੀ ਸੁਖਪਾਲ ਕੌਰ ਦੋਵਾਂ ਨੇ ਡੀ. ਐੱਸ. ਪੀ. ਅਹਿਮਦਗੜ੍ਹ, ਅੰਮ੍ਰਿਤਪਾਲ ਸਿੰਘ ਦੀ ਦੇਖ-ਰੇਖ ’ਚ ਕੀਤੀ ਤੇ ਤੁਰੰਤ ਇਕ ਵਿਆਪਕ ਸਰਚ ਅਭਿਆਨ ਚਲਾਇਆ ਤੇ ਸ਼ਾਮ ਨੂੰ ਫੈਕਟਰੀ ਦੇ ਬਾਹਰ ਪਲਾਸਟਿਕ ਦੇ ਥੈਲੇ ’ਚ ਖ਼ੂਨ ਨਾਲ ਲੱਥਪੱਥ ਲਾਸ਼ ਬਰਾਮਦ ਕੀਤੀ ਗਈ।
ਪੁਲਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁੱਛਗਿੱਛ ਦੇ ਨਾਲ-ਨਾਲ ਇਕੱਠੇ ਕੀਤੇ ਤਕਨੀਕੀ ਤੇ ਫੋਰੈਂਸਿਕ ਸਬੂਤਾਂ ਦੇ ਆਧਾਰ ’ਤੇ ਦੋਸ਼ੀ ਦਾ ਪਤਾ ਲਗਾਇਆ, ਜੋ ਉਸੇ ਫੈਕਟਰੀ ’ਚ ਕੰਮ ਕਰਦਾ ਇਕ ਪ੍ਰਵਾਸੀ ਮਜ਼ਦੂਰ ਸੀ ਤੇ ਉਸ ਨੂੰ ਤੁਰੰਤ ਕਾਬੂ ਕੀਤਾ ਗਿਆ। ਪੁਲਸ ਟੀਮ ਨੇ ਬਾਰੀਕੀ ਤੇ ਪੇਸ਼ੇਵਰ ਤਫਤੀਸ਼ ਥਿਊਰੀ ਰਾਹੀਂ ਘੰਟਿਆਂ ’ਚ ਹੀ ਮੁਲਜ਼ਮਾਂ ਤੋਂ ਇਕਬਾਲੀਆ ਬਿਆਨ ਕੱਢ ਲਿਆ। ਮੁਲਜ਼ਮ ਭਾਨੂ ਦੇ ਖ਼ਿਲਾਫ਼ ਅਹਿਮਦਗੜ੍ਹ ਥਾਣੇ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਐੱਸ. ਐੱਸ. ਪੀ. ਖੱਖ ਨੇ ਭਰੋਸਾ ਦਿੱਤਾ ਕਿ ਉਸ ਦਾ ਰਿਮਾਂਡ ਲਿਆ ਜਾਵੇਗਾ ਤੇ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਐੱਸ. ਐੱਸ. ਪੀ. ਖੱਖ ਨੇ ਕਿਹਾ ਕਿ ਤੇਜ਼ ਰਫ਼ਤਾਰ ਨਾਲ ਕੇਸ ਨੂੰ ਸੁਲਝਾਉਣ ਤੋਂ ਇਲਾਵਾ ਮਾਲੇਰਕੋਟਲਾ ਪੁਲਸ ਦੀ ਜਵਾਬੀ ਕਾਰਵਾਈ ਨੇ ਕਿਸੇ ਵੀ ਸੰਭਾਵੀ ਅਮਨ-ਕਾਨੂੰਨ ਦੀ ਸਥਿਤੀ ਨੂੰ ਭੜਕਣ ਤੋਂ ਰੋਕਣ ’ਚ ਵੀ ਕਾਮਯਾਬੀ ਹਾਸਲ ਕੀਤੀ ਹੈ, ਜਦੋਂ ਇਸ ਘਿਨੌਣੇ ਅਪਰਾਧ ਬਾਰੇ ਪਤਾ ਲੱਗਣ ’ਤੇ ਕਾਰਖਾਨੇ ਦੇ ਅਹਾਤੇ ’ਚ ਰੋਸ ਕਾਰਨ ਲਈ ਮਜ਼ਦੂਰ ਇਕੱਠੇ ਹੋ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।