ਪੰਜਾਬ ਪੁਲਸ ਨੇ ਮੋਸਟ ਵਾਂਟੇਡ ਅੱਤਵਾਦੀ ਚਰਨਜੀਤ ਪਟਿਆਲਵੀ ਨੂੰ ਡੇਰਾ ਬੱਸੀ ਤੋਂ ਕੀਤਾ ਗ੍ਰਿਫ਼ਤਾਰ

Sunday, Apr 24, 2022 - 11:39 PM (IST)

ਚੰਡੀਗੜ੍ਹ : ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਐਤਵਾਰ ਨੂੰ ਮੋਸਟ ਵਾਂਟੇਡ ਅੱਤਵਾਦੀ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਮਾਡਿਊਲ ਦੇ ਸਰਗਰਮ ਮੈਂਬਰ ਚਰਨਜੀਤ ਸਿੰਘ ਉਰਫ ਪਟਿਆਲਵੀ ਨੂੰ ਗ੍ਰਿਫਤਾਰ ਕੀਤਾ ਹੈ। ਜੋ ਕਿ ਪਿਛਲੇ 12 ਸਾਲਾਂ ਤੋਂ ਵੱਖ-ਵੱਖ ਪਛਾਣ ਅਤੇ ਛੁਪਣਗਾਹਾਂ ਰਾਹੀਂ ਗ੍ਰਿਫਤਾਰੀ ਤੋਂ ਬਚ ਰਿਹਾ ਸੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿਚ ਗੈਂਗਸਟਰਾਂ ਵਿਰੁੱਧ ਕਾਰਵਾਈ ਤੇਜ ਕਰਨ ਲਈ ਡੀ. ਜੀ. ਪੀ. ਪੰਜਾਬ ਵੀ.ਕੇ ਭਾਵਰਾ ਦੀ ਨਿਗਰਾਨੀ ਹੇਠ ਏ. ਡੀ. ਜੀ. ਪੀ. ਪ੍ਰਮੋਦ ਬਾਨ ਦੀ ਅਗਵਾਈ ਵਾਲੀ ਇਕ ਏ. ਜੀ.ਟੀ.ਐਫ. ਦਾ ਗਠਨ ਕੀਤਾ ਹੈ।

ਇਹ ਵੀ ਪੜ੍ਹੋ : ਪਤਨੀ ਤੇ 10 ਮਹੀਨਿਆਂ ਦੀ ਧੀ ਨੂੰ ਕਤਲ ਕਰਨ ਵਾਲਾ ਗ੍ਰਿਫ਼ਤਾਰ, ਇੰਝ ਦਿੱਤੀ ਸੀ ਦਿਲ ਕੰਬਾਊ ਮੌਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਏ.ਜੀ.ਟੀ.ਐਫ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਦੇ ਪਿੰਡ ਬੂਟਾ ਸਿੰਘ ਵਾਲਾ ਦੇ ਵਸਨੀਕ ਚਰਨਜੀਤ ਪਟਿਆਲਵੀ ਨੂੰ ਥਾਣਾ ਮਾਛੀਵਾੜਾ ਵਿਖੇ ਐਕਸਪਲੋਸਿਵ ਐਕਟ ਦੀ ਧਾਰਾ 4/5 ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 17/18/20 ਅਧੀਨ ਦਰਜ ਐਫ.ਆਈ.ਆਰ. ਨੰਬਰ 154 ਮਿਤੀ 23-07-2010 ਵਿਚ ਭਗੌੜਾ ਕਰਾਰ ਦਿੱਤਾ ਗਿਆ ਸੀ। ਹਾਲਾਂਕਿ, ਪਟਿਆਲਵੀ ਦੇ ਇਕ ਹੋਰ ਸਾਥੀ ਮ੍ਰਿਤਕ ਅੱਤਵਾਦੀ ਗੁਰਮੇਲ ਸਿੰਘ ਬੋਬਾ ਵਾਸੀ ਬੂਟਾ ਸਿੰਘ ਵਾਲਾ ਨੂੰ ਇਸ ਮਾਮਲੇ ਵਿਚ ਡੇਟੋਨੇਟਰ ਅਤੇ ਆਰਡੀਐਕਸ ਦੀ ਬਰਾਮਦਗੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪਟਿਆਲਾ ’ਚ ਫਿਰ ਵੱਡੀ ਵਾਰਦਾਤ, ਭਰੇ ਬਾਜ਼ਾਰ ’ਚ ਤਲਵਾਰਾਂ ਤੇ ਗੰਡਾਸਿਆਂ ਨਾਲ ਵੱਢਿਆ ਨੌਜਵਾਨ

ਉਨ੍ਹਾਂ ਦੱਸਿਆ ਕਿ ਭਰੋਸੇਯੋਗ ਸੂਚਨਾ ਤੋਂ ਬਾਅਦ ਏ. ਆਈ. ਜੀ. ਏ.ਜੀ.ਟੀ.ਐਫ. ਗੁਰਮੀਤ ਸਿੰਘ ਚੌਹਾਨ ਅਤੇ ਡੀ. ਐੱਸ. ਪੀ. ਏ. ਜੀ. ਟੀ. ਐੱਫ. ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿਚ .ਜੀ.ਟੀ.ਐਫ. ਦੀਆਂ ਟੀਮਾਂ ਨੇ ਪਟਿਆਲਵੀ ਨੂੰ ਡੇਰਾ ਬੱਸੀ ਦੇ ਪਿੰਡ ਲਾਲੀ ਦੇ ਗੁਰਦੁਆਰਾ ਸਾਹਿਬ ਨੇੜਿਓਂ ਗ੍ਰਿਫਤਾਰ ਕੀਤਾ ਹੈ। ਭੁੱਲਰ ਨੇ ਕਿਹਾ ਕਿ ਪਟਿਆਲਵੀ ਗ੍ਰੰਥੀ ਦਾ ਭੇਸ ਬਣਾ ਕੇ ਇਸ ਸਮੇਂ ਪੱਛਮੀ ਬੰਗਾਲ ਦੇ ਖੜਗਪੁਰ ਸਥਿਤ ਗੁਰਦੁਆਰਾ ਸਾਹਿਬ ਵਿਚ ਰਹਿ ਰਿਹਾ ਸੀ ਅਤੇ ਕਿਸੇ ਵੀ ਸੰਚਾਰ ਸਾਧਨ ਦੀ ਵਰਤੋਂ ਨਹੀਂ ਸੀ ਕਰ ਰਿਹਾ। ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀ ਦੇ ਕਬਜ਼ੇ ਵਿਚੋਂ ਪੱਛਮੀ ਬੰਗਾਲ ਦੇ ਪਤੇ ਵਾਲੇ ਵੱਖ-ਵੱਖ ਪਛਾਣ ਪੱਤਰ ਬਰਾਮਦ ਕੀਤੇ ਗਏ ਹਨ। ਭੁੱਲਰ ਨੇ ਕਿਹਾ ਕਿ ਅਗਲੇਰੀ ਜਾਂਚ ਦੀ ਪ੍ਰਕਿਰਿਆ ਜਾਰੀ ਹੈ, ਇਸ ਨਾਲ ਹੋਰ ਗ੍ਰਿਫਤਾਰੀਆਂ ਅਤੇ ਅਹਿਮ ਖੁਲਾਸੇ ਹੋਣ ਦੀ ਆਸ ਹੈ।

ਇਹ ਵੀ ਪੜ੍ਹੋ : 38 ਸਾਲ ਦੇ ਜੀਜੇ ਨੇ 23 ਸਾਲਾ ਸਾਲੀ ਨਾਲ ਟੱਪੀਆਂ ਹੱਦਾਂ, ਤਸਵੀਰਾਂ ਖਿੱਚ ਕੇ 5 ਮਹੀਨਿਆਂ ਤੱਕ ਰੋਲਦਾ ਰਿਹਾ ਪੱਤ

ਚਰਨਜੀਤ ਉਰਫ ਪਟਿਆਲਵੀ ਬੀ.ਕੇ.ਆਈ ਅੱਤਵਾਦੀ ਮਾਡਿਊਲ ਜਿਸ ਦਾ ਪੰਜਾਬ ਪੁਲਸ ਨੇ 2010 ਵਿਚ ਪਰਦਾਫ਼ਾਸ਼ ਕੀਤਾ ਸੀ, ਦਾ ਸਰਗਰਮ ਮੈਂਬਰ ਸੀ। ਇਹ ਮਾਡਿਊਲ 2007 ਵਿਚ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਬੰਬ ਧਮਾਕਿਆਂ ਅਤੇ 2010 ਵਿਚ ਕਾਲੀ ਮਾਤਾ ਮੰਦਰ, ਪਟਿਆਲਾ ਅਤੇ ਅੰਬਾਲਾ ਵਿਖੇ ਹੋਏ ਬੰਬ ਧਮਾਕਿਆਂ ਦੀ ਸਾਜ਼ਿਸ਼ ਵਿਚ ਸ਼ਾਮਲ ਸੀ। ਪੰਜਾਬ ਪੁਲਸ ਨੇ 2010 ਵਿਚ ਪਟਿਆਲਵੀ ਦੇ ਬਾਕੀ ਸਾਰੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ : ਮਾਛੀਵਾੜਾ ਨੇੜੇ ਸ਼ਰਮਨਾਕ ਘਟਨਾ, ਨਾਬਾਲਗ ਲੜਕੇ ਪੰਜ ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News