ਤੜਕਸਾਰ ਪੰਜਾਬ ਪੁਲਸ ਦਾ ਐਕਸ਼ਨ, ਅਫ਼ਸਰਾਂ ਸਣੇ 250 ਮੁਲਾਜ਼ਮਾਂ ਨੇ ਕੀਤੀ ਰੇਡ (ਵੀਡੀਓ)

Wednesday, Mar 20, 2024 - 08:37 AM (IST)

ਤੜਕਸਾਰ ਪੰਜਾਬ ਪੁਲਸ ਦਾ ਐਕਸ਼ਨ, ਅਫ਼ਸਰਾਂ ਸਣੇ 250 ਮੁਲਾਜ਼ਮਾਂ ਨੇ ਕੀਤੀ ਰੇਡ (ਵੀਡੀਓ)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ): ਤੜਕਸਾਰ ਪੰਜਾਬ ਪੁਲਸ ਦਾ ਸਖ਼ਤ ਐਕਸ਼ਨ ਵੇਖਣ ਨੂੰ ਮਿਲਿਆ ਹੈ। ਪੰਜਾਬ ਪੁਲਸ ਵੱਲੋਂ ਅੱਜ ਤੜਕਸਾਰ ਹੀ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਚ ਕਾਸੋ ਆਪ੍ਰੇਸ਼ਨ ਚਲਾਇਾ ਗਿਆ। ਇਸ ਆਪ੍ਰੇਸ਼ਨ ਤਹਿਤ ਡੀ. ਐੱਸ. ਪੀ. ਸਤਨਾਮ ਸਿੰਘ, ਡੀ. ਐੱਸ. ਪੀ. ਅਮਨਦੀਪ ਸਿੰਘ, ਡੀ. ਐੱਸ. ਪੀ. ਜਸਬੀਰ ਸਿੰਘ, ਡੀ. ਐੱਸ. ਪੀ. ਡੀ. ਜਸਪਾਲ ਸਿੰਘ ਤੇ ਥਾਣਾ ਮੁਖੀਆਂ ਦੇ ਨਾਲ ਤਕਰੀਬਨ 250 ਪੁਲਸ ਮੁਲਾਜ਼ਮਾਂ ਨੇ ਛਾਪੇਮਾਰੀ ਕੀਤੀ। 

ਇਹ ਖ਼ਬਰ ਵੀ ਪੜ੍ਹੋ - ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਪੋਤਰਾ ਪੰਜਾਬ ਤੋਂ ਲੜੇਗਾ ਚੋਣ, ਇਸ ਸੀਟ ਤੋਂ ਉਤਰੇਗਾ ਮੈਦਾਨ 'ਚ

ਇਸ ਦੌਰਾਨ ਪੁਲਸ ਵੱਲੋਂ ਸ਼ੱਕੀ ਅਨਸਰਾਂ ਦੇ ਘਰ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਵਿਸ਼ੇਸ਼ ਤੌਰ 'ਤੇ ਨਸ਼ਾ ਤਸਕਰਾਂ ਨੂੰ ਠੱਲ੍ਹ ਪਾਉਣ ਲਈ ਕੀਤੀ ਗਈ। ਪੁਲਸ ਵੱਲੋਂ ਸ਼ੱਕੀ ਵਿਅਕਤੀਆਂ ਦੇ ਘਰ ਦੀ ਬਾਰੀਕੀ ਨਾਲ ਘੋਖ ਕੀਤੀ ਗਈ। ਇੱਥੋਂ ਤਕ ਕਿ ਤੂੜੀ ਵਾਲੇ ਕਮਰਿਆਂ ਦੀ ਵੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਇਸ ਦੌਰਾਨ ਪੁਲਸ ਨੂੰ ਦੇਸੀ ਸ਼ਰਾਬ ਅਤੇ ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆਂ।

ਇਹ ਖ਼ਬਰ ਵੀ ਪੜ੍ਹੋ - ਵਿਰੋਧੀ ਧਿਰ ਦੇ 2 ਹੋਰ ਵਿਧਾਇਕਾਂ ਨੇ CM ਮਾਨ ਨਾਲ ਕੀਤੀ ਮੁਲਾਕਾਤ, 'ਆਪ' 'ਚ ਜਾਣ ਦੀਆਂ ਚਰਚਾਵਾਂ ਤੇਜ਼

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡੀ. ਐੱਸ. ਪੀ. ਡੀ. ਮਨਮੀਤ ਸਿੰਘ ਨੇ ਦੱਸਿਆ ਕਿ ਅੱਜ ਤੜਕਸਾਰ ਗਿੱਦੜਬਾਹਾ ਵਿਚ ਕਾਸੋ ਆਪ੍ਰੇਸ਼ਨ ਚਲਾਇਆ ਗਿਆ ਹੈ। ਇਸ ਦੌਰਾਨ ਕੀਤੀ ਛਾਪੇਮਾਰੀ ਵਿਚ 1080 ਨਸ਼ੀਲੀਆਂ ਗੋਲ਼ੀਆਂ ਤੇ 51 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਸ ਵੱਲੋਂ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਵੱਖ-ਵੱਖ ਥਾਣਿਆਂ ਵਿਚ 7 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News