ਕੁੱਕੜ ਨੇ ਵਧਾਈ ਪੰਜਾਬ ਪੁਲਸ ਦੀ ਸਿਰਦਰਦੀ, ਹਰ ਤਰੀਕ ''ਤੇ ਅਦਾਲਤ ''ਚ ਕਰਨਾ ਪਵੇਗਾ ਪੇਸ਼ (ਵੀਡੀਓ)

Thursday, Jan 25, 2024 - 12:18 AM (IST)

ਕੁੱਕੜ ਨੇ ਵਧਾਈ ਪੰਜਾਬ ਪੁਲਸ ਦੀ ਸਿਰਦਰਦੀ, ਹਰ ਤਰੀਕ ''ਤੇ ਅਦਾਲਤ ''ਚ ਕਰਨਾ ਪਵੇਗਾ ਪੇਸ਼ (ਵੀਡੀਓ)

ਬਠਿੰਡਾ: ਪੰਜਾਬ 'ਚ ਇਕ ਕੁੱਕੜ ਨੇ ਪੁਲਸ ਦੀ ਟੈਂਸ਼ਨ ਵਧਾ ਦਿੱਤੀ ਹੈ। ਪੁਲਸ ਨੇ ਬਠਿੰਡਾ ਵਿਚ ਕੁੱਕੜਾਂ ਦੀ ਲੜਾਈ ਦੇ ਮੁਕਾਬਲੇ ਦੀ ਸੂਚਨਾ 'ਤੇ ਰੇਡ ਕੀਤੀ ਸੀ। ਜਿਸ ਮਗਰੋਂ ਇਸ ਮੁਰਗੇ ਨੂੰ ਫੜਿਆ ਗਿਆ। ਹੁਣ ਮੁਸ਼ਕਲ ਇਹ ਹੈ ਕਿ ਮੁਰਗਾ ਕੇਸ ਵਿਚ ਪ੍ਰਾਪਰਟੀ ਬਣ ਗਿਆ ਹੈ। ਪੁਲਸ ਨੂੰ ਉਸ ਨੂੰ ਹਰ ਪੇਸ਼ੀ ਵਿਚ ਅਦਾਲਤ ਲਿਜਾਣਾ ਹੋਵੇਗਾ। ਹੋਰ ਤਾਂ ਹੋਰ ਉਸ ਨੂੰ ਆਪਣੀ ਹਿਰਾਸਤ ਵਿਚ ਹੀ ਰੱਖ ਕੇ ਸਹੀ ਢੰਗ ਨਾਲ ਪਾਲਣਾ ਵੀ ਹੋਵੇਗਾ। 

ਇਹ ਖ਼ਬਰ ਵੀ ਪੜ੍ਹੋ - ਪ੍ਰੋਫ਼ੈਸਰ ਭੁੱਲਰ ਦੀ ਰਿਹਾਈ ਦੇ ਮਾਮਲੇ 'ਤੇ 'ਆਪ' ਨੇ ਅਕਾਲੀ ਦਲ ਦੇ ਦੋਸ਼ ਨਕਾਰੇ, ਦੱਸੀ ਸਾਰੀ ਗੱਲ

ਇਹ ਮੁਕਾਬਲਾ 2 ਦਿਨ ਪਹਿਲਾਂ ਬਠਿੰਡਾ ਦੇ ਪਿੰਡ ਬੱਲੁਆਣਾ ਵਿਚ ਹੋ ਰਿਹਾ ਸੀ। ਪੁਲਸ ਨੇ ਜਦੋਂ ਰੇਡ ਮਾਰੀ ਤਾਂ ਦਰਸ਼ਕ ਤੇ ਪ੍ਰਬੰਧਕ ਤਾਂ ਮੌਕੇ ਤੋਂ ਫ਼ਰਾਰ ਹੋ ਗਏ, ਪਰ ਪੁਲਸ ਨੇ ਲੜਾਈ ਲਈ ਲਿਆਂਦੇ ਇਸ ਕੁੱਕੜ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਮੁਤਾਬਕ ਕੁੱਕੜ ਇਸ ਕੇਸ ਵਿਚ ਪੀੜਤ ਹੈ, ਕਿਉਂਕਿ ਸਰਕਾਰ ਨੇ ਪਸ਼ੂ-ਪੰਛੀਆਂ ਦੇ ਮੁਕਾਬਲੇ 'ਤੇ ਪਾਬੰਦੀ ਲਗਾ ਰੱਖੀ ਹੈ। ਅਜਿਹੇ ਟੂਰਨਾਮੈਂਟ ਕਰਵਾਉਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਪੰਛੀਆਂ ਤੇ ਜਾਨਵਰਾਂ ਪ੍ਰਤੀ ਕ੍ਰੂਰਤਾ ਦੇ ਦੋਸ਼ ਹੇਠ ਮਾਮਲਾ ਦਰਜ ਕਰਨ ਦੇ ਹੁਕਮ ਹਨ। ਇਸੇ ਕਾਰਨ ਇਹ ਮਾਮਲਾ ਵੀ ਐਨੀਮਲ ਕ੍ਰੂਐਲਿਟੀ ਦਾ ਹੈ। 

ਪੁਲਸ ਨੇ ਜਾਣਕਾਰ ਨੂੰ ਸੌਂਪੀ ਮੁਰਗੇ ਦੀ ਜ਼ਿੰਮੇਵਾਰੀ, ਵਾਰ-ਵਾਰ ਲੈਣ ਜਾ ਰਹੀ ਸਾਰ

ਪੁਲਸ ਨੇ ਫ਼ਿਲਹਾਲ ਇਸ ਮੁਰਗੇ ਨੂੰ ਕਿਸੇ ਜਾਣਕਾਰ ਦੇ ਕੋਲ ਛੱਡਿਆ ਹੈ। ਥਾਣੇ ਵਿਚ ਰੱਖਣ ਨਾਲ ਮੁਰਗਾ ਇਕੱਲਾ ਹੁੰਦਾ, ਇਸ ਲਈ ਕਿਸੇ ਕੁੱਕੜ ਪਾਲਣ ਵਾਲੇ ਵਿਅਕਤੀ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹਾਲਾਂਕਿ ਕੁੱਕੜ ਨੂੰ ਕੋਈ ਨੁਕਸਾਨ ਨਾ ਹੋਵੇ, ਇਸ ਲਈ ਪੁਲਸ ਵਾਰ-ਵਾਰ ਉਸ ਵਿਅਕਤੀ ਕੋਲ ਗੇੜੇ ਮਾਰ ਰਹੀ ਹੈ ਤੇ ਉਸ ਦੀ ਸਾਰ ਲੈ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 8 ਸਾਲਾ ਮਾਸੂਮ ਨਾਲ ਦਰਿੰਦਗੀ! ਬੱਚੀ ਦੀ ਹਾਲਤ ਜਾਣ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ

ਹਰ ਤਰੀਕ 'ਤੇ ਅਦਾਲਤ 'ਚ ਕਰਨਾ ਪਵੇਗਾ ਪੇਸ਼: ਪੁਲਸ

ਪੁਲਸ ਦੇ ਜਾਂਚ ਅਫ਼ਸਰ ਨਿਰਮਲਜੀਤ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੁੱਕੜ ਨੂੰ ਪੁਲਸ ਕਸਟਡੀ ਵਿਚ ਪਾਲਿਆ ਜਾ ਰਿਹਾ ਹੈ। ਕੇਸ ਚੱਲਣ ਤਕ ਉਹ ਸਾਡੀ ਹਿਰਾਸਤ ਵਿਚ ਰਵੇਗਾ ਤੇ ਅਦਾਲਤ ਦੀ ਕਾਰਵਾਈ ਦੌਰਾਨ ਉਸ ਨੂੰ ਉੱਥੇ ਪੇਸ਼ ਵੀ ਕੀਤਾ ਜਾਵੇਗਾ। ਇਸ ਕੇਸ ਵਿਚ ਪੁਲਸ ਨੇ 3 ਮੁਲਜ਼ਮਾਂ 'ਤੇ ਐਨਿਮਲ ਕ੍ਰੂਐਲਿਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਤਹਿਤ ਰਾਜਵਿੰਦਰ ਨੂੰ ਫੜ ਲਿਆ ਗਿਆ ਹੈ, ਹਾਲਾਂਕਿ ਉਸ ਨੂੰ ਜ਼ਮਾਨਤ ਮਿੱਲ ਚੁੱਕੀ ਹੈ। ਜਗਸੀਰ ਸਿੰਘ ਅਤੇ ਗੁਰਜੀਤ ਸਿੰਘ ਅਜੇ ਫ਼ਰਾਰ ਹਨ। ਪੁਲਸ ਨੇ ਮੌਕੇ ਤੋਂ ਇਹ ਕੁੱਕੜ ਤੇ 11 ਟਰਾਫ਼ੀਆਂ ਨੂੰ ਕਬਜ਼ੇ ਵਿਚ ਲਿਆ ਸੀ।


author

Anmol Tagra

Content Editor

Related News