ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਬਲਦੇ ਸਿਵੇ ’ਚੋਂ ਵਿਆਹੁਤਾ ਦੀ ਅੱਧ ਸੜੀ ਲਾਸ਼ ਕੱਢੀ ਬਾਹਰ
Friday, Oct 13, 2023 - 06:23 PM (IST)
ਨਾਭਾ (ਖੁਰਾਣਾ) : ਨਾਭਾ ਦੇ ਅਲੌਹਰਾਂ ਗੇਟ ਵਿਖੇ ਸ਼ਮਸ਼ਾਨਘਾਟ ’ਚ ਪੇਕੇ ਪਰਿਵਾਰ ਨੇ ਪਹੁੰਚ ਕੇ ਬਲਦੇ ਸਿਵੇ ’ਚੋਂ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਵਿਆਹੁਤਾ ਦੀ ਅੱਧ ਸੜੀ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਪਰਮਜੀਤ ਕੌਰ (24) ਸੰਗਰੂਰ ਦੀ ਰਹਿਣ ਵਾਲੀ ਸੀ। ਡੇਢ ਸਾਲ ਪਹਿਲਾਂ ਉਸਦਾ ਨਾਭਾ ਦੇ ਨਿੰਮਾ ਨਾਮ ਦੇ ਨੌਜਵਾਨ ਨਾਲ ਵਿਆਹ ਹੋਇਆ ਸੀ। ਇਸ ਮੌਕੇ ਮ੍ਰਿਤਕ ਲੜਕੀ ਦੇ ਭਰਾ, ਮਾਤਾ ਅਤੇ ਰਿਸ਼ਤੇਦਾਰ ਨੇ ਸਹੁਰੇ ਪਰਿਵਾਰ ’ਤੇ ਲੜਕੀ ਨੂੰ ਮਾਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਸਹੁਰਾ ਪਰਿਵਾਰ ਲੜਕੀ ਨੂੰ ਰਾਤ ਸਮੇਂ ਹੀ ਮਾਰ ਕੇ ਉਸ ਦਾ ਸੰਸਕਾਰ ਕਰਨ ਪਹੁੰਚਿਆ, ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਕੁਝ ਟਾਈਮ ਬਾਅਦ ਹੀ ਸ਼ਮਸ਼ਾਨਘਾਟ ਪਹੁੰਚੇ, ਲੜਕੀ ਦੇ ਬਲਦੇ ਸਿਵੇ ਨੂੰ ਪਾਣੀ ਪਾ ਕੇ ਬੁਝਾਇਆ ਅਤੇ ਮੌਕੇ ’ਤੇ ਪੁਲਸ ਪਹੁੰਚੀ। ਪੁਲਸ ਨੇ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਸਿਵੇ ਦੀ ਅੱਗ ’ਤੇ ਕਾਬੂ ਪਾਇਆ ਅਤੇ ਲੜਕੀ ਦੀ ਅੱਧ ਸੜੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫ਼ਾ, ਜਾਰੀ ਹੋਏ ਲਿਖਤੀ ਹੁਕਮ
ਇਸ ਮੌਕੇ ਲੜਕੀ ਦੀ ਮਾਤਾ ਨੇ ਕਿਹਾ ਕਿ ਸਵੇਰੇ ਹੀ ਉਨ੍ਹਾਂ ਦੀ ਲੜਕੀ ਨਾਲ ਗੱਲ ਹੋਈ ਸੀ ਅਤੇ ਸ਼ਾਮ ਨੂੰ ਉਸ ਦੀ ਮੌਤ ਬਾਰੇ ਪਤਾ ਚੱਲਦਾ ਹੈ ਜਦਕਿ ਸਹੁਰਾ ਪਰਿਵਾਰ ਚੋਰੀ-ਚੋਰੀ ਹੀ ਉਸਦਾ ਸਸਕਾਰ ਕਰਨ ਜਾ ਰਿਹਾ ਸੀ। ਮ੍ਰਿਤਕ ਦੀ ਮਾਂ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।
ਇਹ ਵੀ ਪੜ੍ਹੋ : ਵਿਵਾਦਾਂ ’ਚ ਘਿਰਿਆ ਪੰਜਾਬ ਪੁਲਸ ਦਾ ਏ. ਐੱਸ. ਆਈ., ਵਾਇਰਲ ਹੋਈ ਵੀਡੀਓ ਨੇ ਖੋਲ੍ਹੀ ਕਰਤੂਤ
ਇਸ ਮੌਕੇ ਨਾਭਾ ਕੋਤਵਾਲੀ ਪੁਲਸ ਦੇ ਅਧਿਕਾਰੀ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਅਲੌਹਰਾਂ ਗੇਟ ਵਿਖੇ ਲੜਕੀ ਪਰਮਜੀਤ ਕੌਰ ਦਾ ਸਹੁਰੇ ਪਰਿਵਾਰ ਵੱਲੋਂ ਧੱਕੇ ਨਾਲ ਰਾਤ ਸਮੇਂ ਸਸਕਾਰ ਕੀਤਾ ਜਾ ਰਿਹਾ ਹੈ। ਅਸੀਂ ਮੌਕੇ ’ਤੇ ਪਹੁੰਚੇ ਅਤੇ ਅੱਗ ਨੂੰ ਬੁਝਾ ਕੇ ਅੱਧ ਸੜੀ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਪੁਲਸ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਲੜਕੀ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ ’ਤੇ ਸਹੁਰੇ ਪਰਿਵਾਰ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ਵੱਡਾ ਹਾਦਸਾ, ਬੱਚੇ ਦੇ ਜਨਮ ਦਿਨ ਦਾ ਕੇਕ ਲਿਜਾ ਰਹੇ ਮਾਂ-ਪੁੱਤ ਸਮੇਤ 3 ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8