ਪੰਜਾਬ ਪੁਲਸ ਦੇ ਥਰਡ ਡਿਗਰੀ ਟਾਰਚਰ ਨੇ ਲਈ ਨੌਜਵਾਨ ਦੀ ਜਾਨ! ਗੁਪਤ ਅੰਗਾਂ ''ਤੇ...
Tuesday, May 27, 2025 - 09:40 AM (IST)

ਬਠਿੰਡਾ (ਵਰਮਾ)- 23 ਮਈ ਨੂੰ ਪੁਲਸ ਹਿਰਾਸਤ ਵਿਚ ਗੋਨਿਆਣਾ ਦੇ ਇਕ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ ’ਚ ਕੈਨਾਲ ਕਾਲੋਨੀ ਪੁਲਸ ਨੇ ਸੀ. ਆਈ. ਏ. ਸਟਾਫ ਦੇ 4 ਮੁਲਾਜ਼ਮਾਂ ਸਮੇਤ 6 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਨਰਿੰਦਰਦੀਪ ਸਿੰਘ ਦੇ ਪਿਤਾ ਰਣਜੀਤ ਸਿੰਘ ਵਾਸੀ ਓਮੈਕਸ ਕਾਲੋਨੀ ਗੋਨਿਆਣਾ ਮੰਡੀ ਨੇ ਪੁਲਸ ਨੂੰ ਦੱਸਿਆ ਕਿ 23 ਮਈ ਨੂੰ ਉਸ ਦਾ ਪੁੱਤਰ, ਜੋ ਬਠਿੰਡਾ ਦੇ ਆਈਲੈਟਸ ਸੈਂਟਰ ਵਿਚ ਪੜ੍ਹਾਉਂਦਾ ਹੈ, ਆਪਣੇ ਦੋਸਤਾਂ ਨਾਲ ਫਿਰੋਜ਼ਪੁਰ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਮਾਨ-ਕੇਜਰੀਵਾਲ ਦੇ ਨਵੇਂ ਫ਼ੈਸਲੇ ਨੇ ਫ਼ਿਕਰਾਂ 'ਚ ਪਾਏ ਕਈ ਮੰਤਰੀ ਤੇ ਵਿਧਾਇਕ
ਉਸੇ ਦਿਨ ਉਸ ਦੇ ਇਕ ਦੋਸਤ ਗਗਨਦੀਪ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਕੀਤੀ ਤੇ ਕਿਹਾ ਕਿ ਨਰਿੰਦਰਦੀਪ ਸਿੰਘ ਨੂੰ ਸੀ. ਆਈ. ਏ. –2 ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਥਰਡ ਡਿਗਰੀ ਨਾਲ ਤਸੀਹੇ ਦਿੱਤੇ। ਉਸ ਦੇ ਸਿਰ ਤੇ ਗੁਪਤ ਅੰਗਾਂ ’ਤੇ ਵੀ ਬਿਜਲੀ ਦਾ ਕਰੰਟ ਲਾਇਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਹਾਦਸੇ ਬਾਰੇ ਗਲਤ ਜਾਣਕਾਰੀ ਦਿੱਤੀ ਸੀ। ਇਸ ਵੀਡੀਓ ਤੋਂ ਬਾਅਦ ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਦੀ ਪੁਲਸ ਹਿਰਾਸਤ ਵਿਚ ਮੌਤ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਗਰਮੀ ਦੀਆਂ ਛੁੱਟੀਆਂ 'ਚ ਲੱਖਾਂ ਰੁਪਏ ਜਿੱਤ ਸਕਦੇ ਨੇ ਵਿਦਿਆਰਥੀ! ਇੰਝ ਕਰੋ ਅਪਲਾਈ
ਪੁਲਸ ਨੇ ਪਹਿਲਾਂ ਨਰਿੰਦਰਦੀਪ ਸਿੰਘ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਮ੍ਰਿਤਕ ਐਲਾਨਿਆ ਪਰ ਬਾਅਦ ਵਿਚ ਜਦੋਂ ਮਾਮਲਾ ਵਧਿਆ ਤਾਂ ਪੁਲਸ ਨੇ ਇਸ ਸਬੰਧ ਵਿਚ ਸੀ. ਆਈ. ਏ. ਸਟਾਫ ਨੂੰ ਸੂਚਿਤ ਕੀਤਾ। ਐੱਸ. ਐੱਚ. ਓ. ਅਵਤਾਰ ਸਿੰਘ ਤੋਂ ਇਲਾਵਾ ਮ੍ਰਿਤਕ ਦੇ 2 ਦੋਸਤਾਂ ਗਗਨਦੀਪ ਸਿੰਘ ਤੇ ਹੈਪੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਪਰ ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਅੰਤਿਮ ਸੰਸਕਾਰ ਨਾ ਕਰਨ ਦੀ ਚਿਤਾਵਨੀ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਵਿਚ ਮੁੜ ਹੌਲਦਾਰ ਹਰਵਿੰਦਰ ਸਿੰਘ, ਸੀਨੀਅਰ ਕਾਂਸਟੇਬਲ ਲਖਵਿੰਦਰ ਸਿੰਘ ਤੇ ਗੁਰਪਾਲ ਸਿੰਘ ਵਿਰੁੱਧ ਕੇਸ ਦਰਜ ਕੀਤਾ। ਉਕਤ ਪੁਲਸ ਮੁਲਾਜ਼ਮਾਂ ਵਿਰੁੱਧ ਮਾਮਲਾ ਦਰਜ ਹੋਣ ਤੋਂ ਬਾਅਦ ਨੌਜਵਾਨ ਦਾ ਅੰਤਿਮ ਸੰਸਕਾਰ ਅੱਜ ਉਸ ਦੇ ਪਰਿਵਾਰ ਵੱਲੋਂ ਗੋਨਿਆਣਾ ਵਿਚ ਕਰ ਦਿੱਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8