ਹੁਣ ਪੰਜਾਬ ਪੁਲਸ ਹੋਏਗੀ ਫਿਟ , ਜਿਮ 'ਚ ਬਣਾਏਗੀ ਡੋਲੇ (ਵੀਡੀਓ)

Friday, Jul 05, 2019 - 12:26 PM (IST)

ਮੋਗਾ (ਵਿਪਨ)—ਮੋਗਾ ਦੀ ਪੁਲਸ ਲਾਈਨ 'ਚ ਹੁਣ ਥੋੜਾ ਹਾਈ ਟੇਕ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਮੋਗਾ ਪੁਲਸ ਲਾਈਨ ਨੇ ਪੰਜਾਬ ਪੁਲਸ ਦੇ ਜਵਾਨਾਂ ਲਈ ਜਿਮ ਖੋਲ੍ਹ ਦਿੱਤਾ ਹੈ, ਜਿਸ ਵਿਚ ਪੰਜਾਬ ਪੁਲਸ ਦੇ ਜਵਾਨ ਕਸਰਤ ਕਰ ਸਕਣਗੇ। ਇਸ ਦੇ ਨਾਲ ਹੀ ਪੁਲਸ ਲਾਈਨ ਵਿਚ ਇਕ ਕੰਟੀਨ ਵੀ ਖੋਲ੍ਹੀ ਗਈ ਹੈ, ਜਿੱਥੋਂ ਮੁਲਾਜ਼ਮ ਆਪਣੀ ਮਰਜ਼ੀ ਦਾ ਖਾਣਾ ਤੇ ਸਾਮਾਨ ਲੈ ਸਕਣਗੇ। ਤੇ ਮਨਚਾਹਿਆ ਖਾ ਸਕਣਗੇ। ਇਸ ਲਈ ਉਨ੍ਹਾਂ ਨੂੰ ਮਾਮੂਲੀ ਚਾਰਜ ਲੱਗੇਗਾ। 

ਮੋਗਾ ਦੇ ਐੱਸ. ਐੱਸ. ਪੀ. ਅਰਮਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਸ ਲਾਈਨ 'ਚ ਮੁਲਾਜ਼ਮਾਂ ਦੇ ਆਰਾਮ ਕਰਨ ਲਈ ਕਰੀਬ 100 ਬੈੱਡਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ,ਜਿੱਥੇ ਬਾਹਰਲੀ ਫੋਰਸ ਦੇ ਲੋਕਾਂ ਨੂੰ ਵੀ ਠਹਿਰਾਇਆ ਜਾ ਸਕਦਾ ਹੈ। ਦੂਜੇ ਪਾਸੇ ਹੁਣ ਜਿਮ ਜਾਣ ਨਾਲ ਪੰਜਾਬ ਪੁਲਸ ਤੁਹਾਨੂੰ ਫਿੱਟ ਨਜ਼ਰ ਆਏਗੀ।


author

Shyna

Content Editor

Related News