ਪੰਜਾਬ ਪੁਲਸ ਦੀ ਮਹਿਲਾ ਇੰਸਪੈਕਟਰ ਭਗੌੜੀ ਐਲਾਨੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
Thursday, Jul 31, 2025 - 12:42 PM (IST)

ਮੋਗਾ (ਕਸ਼ਿਸ਼ ਸਿੰਗਲਾ) : ਪਿਛਲੇ 9 ਮਹੀਨਿਆਂ ਤੋਂ ਰਿਸ਼ਵਤ ਲੈਣ ਦੇ ਦੋਸ਼ਾਂ ’ਚ ਘਿਰੀ ਸਸਪੈਂਡ ਮਹਿਲਾ ਪੁਲਸ ਇੰਸਪੈਕਟਰ ਨੂੰ ਅਦਾਲਤ ਨੇ ਭਗੌੜੀ ਐਲਾਨ ਦਿੱਤਾ ਹੈ। ਭਗੌੜੀ ਐਲਾਨੇ ਜਾਣ ਮਗਰੋਂ ਸਸਪੈਂਡ ਇੰਸਪੈਕਟਰ ਖ਼ਿਲਾਫ਼ ਧਾਰਾ 209 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਸਦੇ ਖ਼ਿਲਾਫ਼ ਨਸ਼ਾ ਤਸਕਰਾਂ ਤੋਂ 5 ਲੱਖ ਰੁਪਏ ਲੈ ਕੇ ਛੱਡਣ ਦੇ ਮਾਮਲੇ ’ਚ ਭ੍ਰਿਸ਼ਟਾਚਾਰ ਨਿਵਾਰਣ ਐਕਟ ਅਧੀਨ ਵੀ ਕੇਸ ਦਰਜ ਸੀ। ਥਾਣਾ ਕੋਟਈਸੇ ਖਾਂ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਥਾਣੇ ਦੀ ਸਾਬਕਾ ਇੰਚਾਰਜ ਅਰਸ਼ਪ੍ਰੀਤ ਕੌਰ ਖ਼ਿਲਾਫ਼ 23 ਅਕਤੂਬਰ 2024 ਨੂੰ ਨਸ਼ਾ ਤਸਕਰ ਨੂੰ ਛੱਡਣ ਦੇ ਬਦਲੇ 5 ਲੱਖ ਰੁਪਏ ਰਿਸ਼ਵਤ ਲੈਣ ਦਾ ਮਾਮਲਾ ਦਰਜ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ! ਤਿੰਨ ਸਾਲ ਤੱਕ ਨਹੀਂ ਮਿਲੇਗੀ ਤਰੱਕੀ
ਇਸ ਤੋਂ ਬਾਅਦ ਉਕਤ ਮਹਿਲਾ ਪੁਲਸ ਅਧਿਕਾਰੀ ਫਰਾਰ ਚੱਲ ਰਹੀ ਹੈ। ਉਸਦੀ ਅੰਤਰਿਮ ਜ਼ਮਾਨਤ ਦੀ ਅਰਜ਼ੀ ਵੀ ਰੱਦ ਹੋ ਚੁੱਕੀ ਹੈ। ਕੇਸ ਦਰਜ ਹੋਣ ਦੇ 9 ਮਹੀਨੇ ਬਾਅਦ ਵੀ ਸਸਪੈਂਡ ਉਕਤ ਅਧਿਕਾਰੀ ਅਦਾਲਤ ਵਿਚ ਹਾਜ਼ਰ ਨਹੀਂ ਹੋਈ, ਜਿਸ ਕਰਕੇ ਉਸਨੂੰ ਅਦਾਲਤ ਨੇ ਭਗੌੜੀ ਐਲਾਨ ਦਿੱਤਾ। ਥਾਣਾ ਕੋਟਈਸੇ ਖਾਂ ਵਿਚ ਅਰਸ਼ਪ੍ਰੀਤ ਕੌਰ ਖ਼ਿਲਾਫ਼ ਧਾਰਾ 209 ਹੇਠ ਕੇਸ ਦਰਜ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੁਲਾਜ਼ਮਾਂ 'ਤੇ ਕਾਰਵਾਈ, ਕਿਸੇ ਦਾ ਹੋਇਆ ਤਬਾਦਲਾ
ਪੁਲਸ ਅਨੁਸਾਰ 1 ਅਕਤੂਬਰ 2024 ਨੂੰ ਮੁਖਬਿਰ ਦੀ ਸੂਚਨਾ 'ਤੇ ਥਾਣਾ ਕੋਟਈਸੇ ਖਾਂ ਦੀ ਪੁਲਸ ਨੇ ਅਮਰਜੀਤ ਸਿੰਘ ਨਿਵਾਸੀ ਕੋਟਈਸੇ ਖਾਂ ਨੂੰ ਸਕਾਰਪਿਓ ਗੱਡੀ ਅਤੇ 2 ਕਿਲੋ ਅਫੀਮ ਸਮੇਤ ਫੜਿਆ ਸੀ। ਅਮਰਜੀਤ ਦੇ ਨਾਲ ਉਸਦਾ ਭਰਾ ਮਨਪ੍ਰੀਤ ਸਿੰਘ ਅਤੇ ਭਤੀਜਾ ਗੁਰਪ੍ਰੀਤ ਸਿੰਘ ਵੀ ਸੀ, ਜਿਨ੍ਹਾਂ ਨੂੰ ਵੀ 3 ਕਿਲੋ ਅਫੀਮ ਸਮੇਤ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਥਾਣੇ ਦੇ ਮੁਣਸ਼ੀ ਗੁਰਪ੍ਰੀਤ ਸਿੰਘ ਅਤੇ ਬਲਖੰਡੀ ਚੌਕੀ ਦੇ ਮੁਣਸ਼ੀ ਰਾਜਪਾਲ ਸਿੰਘ ਨਾਲ ਮਿਲ ਕੇ 5 ਲੱਖ ਰੁਪਏ ਲਏ ਸਨ।
ਇਹ ਵੀ ਪੜ੍ਹੋ : ਪੰਚਾਇਤ ਦੇ ਮਤੇ ਖ਼ਿਲਾਫ਼ ਜਾ ਕੇ ਮੁੰਡੇ ਨੇ ਕਰਵਾਇਆ ਪ੍ਰੇਮ ਵਿਆਹ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e