ਪੰਜਾਬ ਪੁਲਸ 'ਚ ਵੱਡਾ ਫੇਰਬਦਲ, ਡੀ.ਐੱਸ.ਪੀਜ਼. ਦੇ ਹੋਏ ਤਬਾਦਲੇ

09/13/2019 9:53:14 PM

ਚੰਡੀਗੜ੍ਹ (ਭੁੱਲਰ)–ਪੰਜਾਬ ਪੁਲਸ ਅਫ਼ਸਰਾਂ ਦੇ ਚਲ ਰਹੇ ਤਬਾਦਲਿਆਂ ਦੌਰਾਨ ਡੀ. ਐੱਸ. ਪੀ. ਰੈਂਕ ਦੇ ਅਫ਼ਸਰ ਤਬਦੀਲ ਕੀਤੇ ਗਏ ਹਨ। ਰਾਜ ਸਰਕਾਰ ਵੱਲੋਂ ਤਬਾਦਲਾ ਆਦੇਸ਼ਾਂ ਅਨੁਸਾਰ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਸਪੈਸ਼ਲ ਬ੍ਰਾਂਚ ਐਂਡ ਕ੍ਰਿਮੀਨਲ ਇੰਟੈਲੀਜੈਂਸ ਕਪੂਰਥਲਾ, ਸੰਦੀਪ ਸਿੰਘ ਨੂੰ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਕਪੂਰਥਲਾ, ਲਖਵੀਰ ਸਿੰਘ ਨੂੰ 80ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ, ਗੁਰਦੀਪ ਸਿੰਘ ਨੂੰ ਕ੍ਰਿਮੀਨਲ ਸਮੂਹ ਬਟਾਲਾ, ਹਰਜਿੰਦਰ ਸਿੰਘ ਨੂੰ ਸਬ-ਡਵੀਜ਼ਨ ਮਾਨਸਾ, ਬਲਜਿੰਦਰ ਸਿੰਘ ਨੂੰ ਸਪੈਸ਼ਲ ਬ੍ਰਾਂਚ ਐਂਡ ਕ੍ਰਿਮੀਨਲ ਇੰਟੈਲੀਜੈਂਸ ਮਾਨਸਾ, ਸੁਲੱਖਣ ਸਿੰਘ ਨੂੰ ਪਠਾਨਕੋਟ ਦਿਹਾਤੀ, ਸੁੱਚਾ ਸਿੰਘ ਨੂੰ ਸਕਿਓਰਿਟੀ ਪਠਾਨਕੋਟ ਜਸਵੰਤ ਕੌਰ ਨੂੰ 80ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ, ਸਤਪਾਲ ਸਿੰਘ ਨੂੰ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਮੋਗਾ, ਅਮਨਦੀਪ ਕੌਰ ਨੂੰ 7ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ, ਮਨਦੀਪ ਸਿੰਘ ਨੂੰ ਇੰਟੈਲੀਜੈਂਸ ਪੰਜਾਬ, ਅਮਰਪ੍ਰੀਤ ਸਿੰਘ ਨੂੰ ਸੀ. ਬੀ. ਆਈ.-ਸੀ. ਡੀ. ਬਿਊਰੋ ਆਫ ਇਨਵੈਸਟੀਗੇਸ਼ਨ ਆਫ ਪੰਜਾਬ, ਕੇਸਰ ਸਿੰਘ ਨੂੰ ਬਾਘਾਪੁਰਾਣਾ, ਜਸਪਾਲ ਸਿੰਘ ਨੂੰ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਫਰੀਦਕੋਟ, ਗੁਰਤੇਜ ਸਿੰਘ ਗਿੱਦੜਬਾਹਾ, ਕੁਲਦੀਪ ਸਿੰਘ ਨੂੰ ਡੀ. ਐੱਸ. ਪੀ. ਡਿਟੈਕਟਿਵ ਬਠਿੰਡਾ ਅਤੇ ਦੇਵਦੱਤ ਨੂੰ ਏ. ਸੀ. ਪੀ. ਅੰਮ੍ਰਿਤਸਰ ਪੱਛਮੀ ਲਾਇਆ ਗਿਆ ਹੈ। ਇਸੇ ਤਰ੍ਹਾਂ ਹਰਲੀਨ ਕੁਮਾਰ ਨੂੰ ਸਬ-ਡਵੀਜ਼ਨ ਸ਼ਹੀਦ ਭਗਤ ਸਿੰਘ ਨਗਰ, ਕੈਲਾਸ਼ ਚੰਦਰ 9ਵੀਂ ਬਟਾਲੀਅਨ ਪੀ. ਏ. ਪੀ. ਅੰਮ੍ਰਿਤਸਰ, ਗੋਬਿੰਦਰ ਸਿੰਘ ਨੂੰ ਪਹਿਲੀ ਰਿਜ਼ਰਵ ਬਟਾਲੀਅਨ ਪਟਿਆਲਾ ਅਤੇ ਸੁਖਰਾਜ ਸਿੰਘ ਨੂੰ ਸਬ-ਡਵੀਜ਼ਨ ਭਵਾਨੀਗੜ੍ਹ ਲਾਇਆ ਗਿਆ ਹੈ।


Karan Kumar

Content Editor

Related News