ਨੌਜਵਾਨ ਦਾ ਮ੍ਰਿਤਕ ਸਰੀਰ ਧੁੱਪ ਵਿਚ ਰਿਹਾ ਸੜਦਾ, ਰਿਸ਼ਤੇਦਾਰਾਂ ਨੇ ਡਾਕਟਰਾਂ ''ਤੇ ਲਾਏ ਲਾਪਰਵਾਹੀ ਦੇ ਦੋਸ਼
Saturday, Jul 18, 2020 - 06:00 PM (IST)
ਫਰੀਦਕੋਟ (ਜਸਬੀਰ ਸਿੰਘ): ਸ਼ਹਿਰ ਫਰੀਦਕੋਟ ਅੰਦਰ ਅਰਸ਼ਦੀਪ ਸਿੰਘ ਪੁੱਤਰ ਲਖਵੀਰ ਸਿੰਘ ਹੌਲਦਾਰ ਪੰਜਾਬ ਪੁਲਸ ਕਮਾਂਡੋ ਦੇ ਪੁੱਤਰ ਦਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜੋ ਕਿ ਕੁਆਟਰ ਨੰਬਰ 47 'ਚ ਪੁਲਸ ਲਾਈਨ ਫਰੀਦਕੋਟ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ , ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਰਸ਼ਦੀਪ ਦੀ ਉਮਰ 20 ਸਾਲ ਸੀ, ਅਤੇ ਉਹ ਸਮਾਜ-ਸੇਵੀ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ, ਪਰ ਕੁਝ ਦਿਨ ਪਹਿਲਾਂ ਏ.ਐੱਸ.ਆਈ. ਗੁਰਮੇਲ ਸਿੰਘ ਨੇ ਉਨ੍ਹਾਂ ਨੂੰ ਨਾਕੇ 'ਤੇ ਰੋਕਿਆ ਜਿਸ ਨੂੰ ਲੈ ਕਿ ਦੋਨਾਂ 'ਚ ਤਤਕਾਰ ਹੋ ਗਈ ਸੀ ਅਤੇ ਗੁਰਮੇਲ ਸਿੰਘ ਦਿਲ ਵਿਚ ਖਾਰ ਰੱਖਣ ਲੱਗਾ ਅਤੇ ਮਿਤੀ 4-7-2020 ਨੂੰ ਅਰਸ਼ਦੀਪ ਸਿੰਘ ਦੀ ਛਾਤੀ ਅਤੇ ਪੇਟ 'ਤੇ ਖੂਡੇ ਹਥਿਆਰ ਨਾਲ ਵਾਰ ਕੀਤੇ ਜਿਸ ਦੌਰਾਨ ਅਰਸ਼ਦੀਪ ਸਿੰਘ ਜ਼ਖਮੀ ਹੋ ਗਿਆ ਸੀ, ਜਿਸ ਨੂੰ ਲੈ ਕਿ ਉਸ ਨੂੰ ਉਕਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ , ਪਰ ਪਰਿਵਾਰਿਕ ਮੈਂਬਰਾ ਨੇ ਉਸ ਦਾ ਸਹੀ ਇਲਾਜ ਨਾ ਹੋਣ ਕਰ ਕੇ ਡਾਕਟਰਾਂ 'ਤੇ ਵੀ ਲਾਪਰਵਾਹੀ ਦੇ ਦੋਸ਼ ਲਾਏ।
ਇਹ ਵੀ ਪੜ੍ਹੋ: ਬੱਚਿਆਂ ਲਈ ਦੁਆਵਾਂ ਮੰਗਣ ਵਾਲਾ ਪਿਓ ਹੀ ਬਣਿਆ ਪੁੱਤਰ ਦਾ ਕਾਤਲ
ਉਨ੍ਹਾਂ ਨੇ ਕਿਹਾ ਅਰਸ਼ਦੀਪ ਸਿੰਘ ਦੀ ਮੌਤ ਲਈ ਡਾਕਟਰ ਅਤੇ ਪੁਲਸ ਮੁਲਾਜ਼ਮ ਪੂਰੀ ਤਰ੍ਹਾਂ ਦੋਸ਼ੀ ਹਨ, ਜਿੰਨਾਂ ਨੇ ਮੌਕੇ 'ਤੇ ਕਾਰਵਾਈ ਨਹੀਂ ਕੀਤੀ ਅਤੇ ਅੱਜ ਪੋਸਟਮਾਰਟਮ ਕਰਾਉਣ ਮੌਕੇ ਉਨ੍ਹਾਂ ਨੇ ਕਿਹਾ ਲਾਸ਼ ਧੁੱਪੇ ਸੜਦੀ ਰਹੀ ਪਰ ਡਾਕਟਰਾਂ ਨੇ ਪੋਸਟ ਮਾਰਟਮ ਨਹੀਂ ਕੀਤਾ, ਜਿਸ ਨੂੰ ਲੈ ਕਿ ਉਨ੍ਹਾਂ ਨੇ ਵਾਈਸ ਚਾਂਸਲਰ ਦੀ ਗੱਡੀ ਦਾ ਘਿਰਾਉ ਵੀ ਕੀਤਾ। ਇਸ ਸਬੰਧੀ ਜਦੋਂ ਵਾਈਸ ਚਾਂਸਲਰ ਨਾਲ ਉਨ੍ਹਾਂ ਦੇ ਮੋਬਾਇਲ 'ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਤਾਇਆ ਗੁਰਸਿੰਦਰ ਸਿੰਘ , ਗੁਰਜੰਟ ਸਿੰਘ ਚਾਚਾ, ਲਖਵੀਰ ਸਿੰਘ ਪਿਤਾ, ਕਾਰਜ ਸਿੰਘ ਮਾਮਾ,ਗੁਰਮੀਤ ਸਿੰਘ ਪਿੰਡ ਸ਼ਹਿਯਾਦੀ, ਜੱਸਾ ਸਿੰਘ ਫੁੱਫੜ ਸ਼ਾਹਬੋਕਰ, ਕਮਲਜੀਤ ਸਿੰਘ ਫੁੱਫੜ ਨਿਜਾਮੀ ਵਾਲਾ, ਗੁਰਲੀਨ ਸਿੰਘ, ਅਰੁਨਦੀਪ ਸਿੰਘ , ਅ੍ਰੰਮਿਤਪਾਲ, ਬਲਵੰਤ ਸਿੰਘ, ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਫਾਜ਼ਿਲਕਾ ਦੀ ਇਸ ਲਾੜੀ ਦੇ ਲੁੱਟ ਦੇ ਕਾਰਨਾਮੇ ਕਰਦੇ ਨੇ ਹੈਰਾਨ, ਕਈਆਂ ਨੂੰ ਪਾਇਆ ਪੜ੍ਹਨੇ