ਪੰਜਾਬ ਪੁਲਸ ਵਾਲਿਆਂ ਲਈ ਖੁਸ਼ਖਬਰੀ, ਹੁਣ ਇਨ੍ਹਾਂ ਦਿਨਾਂ ''ਤੇ ਮਿਲੇਗੀ ਛੁੱਟੀ

06/30/2017 2:10:07 PM

ਬਠਿੰਡਾ— ਹਮੇਸ਼ਾ ਘਰੇਲੂ ਫੰਕਸ਼ਨਾਂ ਅਤੇ ਧਾਰਮਿਕ ਤਿਉਹਾਰਾਂ 'ਤੇ ਪਰਿਵਾਰਾਂ ਤੋਂ ਦੂਰ ਰਹਿ ਕੇ ਡਿਊਟੀ ਕਰਨ ਲਈ ਮਜਬੂਰ ਪੰਜਾਬ ਪੁਲਸ ਕਰਮਚਾਰੀਆਂ ਲਈ ਖੁਸ਼ਖ਼ਬਰੀ ਹੈ। ਹੁਣ ਉਹ ਆਪਣੇ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ਆਪਣੇ ਪਰਿਵਾਰ ਨਾਲ ਮਨਾ ਸਕਣਗੇ ਯਾਨੀ ਕਿ ਇਨ੍ਹਾਂ ਦਿਨਾਂ 'ਤੇ ਉਹ ਛੁੱੱਟੀ ਲੈ ਸਕਣਗੇ। ਇਸ ਗੱਲ ਦੀ ਪੁਸ਼ਟੀ ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਕਰਮਚਾਰੀਆਂ ਨੂੰ ਆਪਣੇ ਪੁਲਸ ਇੰਚਾਰਜ ਨੂੰ ਇਕ ਲਿਖਤ ਅਰਜ਼ੀ ਦੇਣੀ ਪਵੇਗੀ ਅਤੇ ਅਜਿਹਾ ਕਰਨ ਵਾਲੇ ਨੂੰ ਹਰ ਹਾਲ ਵਿਚ ਛੁੱਟੀ ਦਿੱਤੀ ਜਾਵੇਗੀ। ਦੂਜੇ ਪਾਸੇ ਜੋ ਅਧਿਕਾਰੀ ਜਾਂ ਪੁਲਸ ਕਰਮਚਾਰੀ ਉਸ ਦਿਨ ਛੁੱਟੀ ਨਹੀਂ ਲੈਣਾ ਚਾਹੁਣਗੇ, ਉਹ ਉਸ ਦਿਨ ਕੰਮ ਕਰ ਸਕਦੇ ਹਨ।
17 ਜੂਨ ਨੂੰ ਏ. ਡੀ. ਜੀ. ਪੀ. ਲਾਅ ਐੈਂਡ ਆਰਡਰ ਰੋਹਿਤ ਚੌਧਰੀ ਨੇ ਵੈਲਫੇਅਰ ਮੀਟਿੰਗ ਦੌਰਾਨ ਆਰਡਰ ਦਿੱਤੇ ਸਨ ਕਿ ਪਰਿਵਾਰ ਪ੍ਰੋਗਰਾਮਾਂ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਛੁੱਟੀ ਦਿੱਤੀ ਜਾਣੀ ਚਾਹੀਦੀ ਹੈ। ਪੰਜਾਬ ਵਿਚ ਅਜਿਹੀ ਛੁੱਟੀ ਦੀ ਪਹਿਲ ਸਭ ਤੋਂ ਪਹਿਲਾਂ ਬਠਿੰਡਾ ਵਿਚ ਕੀਤੀ ਗਈ ਹੈ। ਇਸ ਤੋਂ ਬਾਅਦ ਪੰਜਾਬ ਦੇ ਹੋਰ ਜ਼ਿਲਿਆਂ ਵਿਚ ਵੀ ਇਸ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮਾਂ ਦੇ ਜਨਮ ਦਿਨ ਦਾ ਰਿਕਾਰਡ ਤਾਂ ਪੁਲਸ ਡਿਪਾਰਟਮੈਂਟ ਵਿਚ ਹੈ ਪਰ ਉਨ੍ਹਾਂ ਦੀ ਵਰ੍ਹੇਗੰਢ ਦੀ ਤਰੀਕ ਦਾ ਡਾਟਾ ਪੁਲਸ ਵਿਭਾਗ ਵਿਚ ਨਹੀਂ ਹੈ। ਅਜਿਹੇ ਵਿਚ, ਜੋ ਲੋਕ ਵਰ੍ਹੇਗੰਢ ਦੀ ਛੁੱਟੀ ਲਈ ਅਪਲਾਈ ਕਰਨਗੇ, ਉਨ੍ਹਾਂ ਦਾ ਡਾਟਾ ਵਿਭਾਗ ਵਿਚ ਅਪਲੋਡ ਹੁੰਦਾ ਜਾਵੇਗਾ।


Kulvinder Mahi

News Editor

Related News