ਪੰਜਾਬ ਪੁਲਸ ਦੇ ASI ਨੂੰ ਉਮਰਕੈਦ ਦੀ ਸਜ਼ਾ, ਛੋਟੇ ਭਰਾ ਤੇ ਉਸ ਦੀ ਪਤਨੀ ਦਾ ਕੀਤਾ ਸੀ ਕਤਲ

Tuesday, Nov 15, 2022 - 10:16 AM (IST)

ਪੰਜਾਬ ਪੁਲਸ ਦੇ ASI ਨੂੰ ਉਮਰਕੈਦ ਦੀ ਸਜ਼ਾ, ਛੋਟੇ ਭਰਾ ਤੇ ਉਸ ਦੀ ਪਤਨੀ ਦਾ ਕੀਤਾ ਸੀ ਕਤਲ

ਚੰਡੀਗੜ੍ਹ (ਸੁਸ਼ੀਲ) : ਰਾਮ ਦਰਬਾਰ 'ਚ ਪਾਣੀ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਛੋਟੇ ਭਰਾ ਅਤੇ ਉਸ ਦੀ ਪਤਨੀ ਦਾ ਕਤਲ ਕਰਨ ਵਾਲੇ ਪੰਜਾਬ ਪੁਲਸ ਦੇ ਏ. ਐੱਸ. ਆਈ. ਹਰਸਰੂਪ ਨੂੰ ਜ਼ਿਲ੍ਹਾ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਨਾਲ ਹੀ 25 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ। ਕੇਸ 'ਚ ਵਧੀਕ ਸੈਸ਼ਨ ਜੱਜ ਰਾਜੀਵ ਕੇ. ਬੇਰੀ ਦੀ ਅਦਾਲਤ ਨੇ ਏ. ਐੱਸ. ਆਈ. ਨੂੰ 9 ਨਵੰਬਰ ਨੂੰ ਦੋਸ਼ੀ ਠਹਿਰਾਇਆ ਸੀ। ਜਾਣਕਾਰੀ ਮੁਤਾਬਕ ਇਹ ਮਾਮਲਾ 22 ਜੂਨ, 2021 ਦਾ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਪੰਜਾਬ 'ਚ 'ਪਰਾਲੀ' ਦੇ ਹੱਲ ਦਾ ਖੁੱਲ੍ਹਿਆ ਨਵਾਂ ਰਾਹ, ਹੁਣ ਸਾੜਨ ਦੀ ਨਹੀਂ ਆਵੇਗੀ ਨੌਬਤ

ਪੰਜਾਬ ਪੁਲਸ 'ਚ ਤਾਇਨਾਤ ਏ. ਐੱਸ. ਆਈ. ਹਰਸਰੂਪ ਅਤੇ ਉਸ ਦਾ ਛੋਟਾ ਭਰਾ ਪ੍ਰੇਮ ਗਿਆਨ ਰਾਮ ਦਰਬਾਰ 'ਚ ਰਹਿੰਦੇ ਸਨ। ਹਰਸਰੂਪ ਸਿੰਘ ਗਰਾਊਂਡ ਫਲੋਰ ’ਤੇ ਪਰਿਵਾਰ ਸਮੇਤ ਰਹਿੰਦਾ ਸੀ, ਜਦੋਂ ਕਿ ਛੋਟਾ ਭਰਾ ਪ੍ਰੇਮ ਪਰਿਵਾਰ ਸਮੇਤ ਪਹਿਲੀ ਮੰਜ਼ਿਲ ’ਤੇ ਰਹਿੰਦਾ ਸੀ। ਪੁਲਸ ਅਨੁਸਾਰ ਦੋਵਾਂ ਭਰਾਵਾਂ 'ਚ ਬਿਜਲੀ ਅਤੇ ਪਾਣੀ ਦੇ ਬਿੱਲਾਂ ਦੀ ਵੰਡ ਨੂੰ ਲੈ ਕੇ ਝਗੜਾ ਹੋਇਆ ਸੀ। ਘਟਨਾ ਵਾਲੇ ਦਿਨ ਏ. ਐੱਸ. ਆਈ. ਨੇ ਗੁੱਸੇ 'ਚ ਪਹਿਲੀ ਮੰਜ਼ਿਲ ’ਤੇ ਜਾ ਕੇ ਰਾਤ ਦਾ ਖਾਣਾ ਖਾ ਰਹੇ ਛੋਟੇ ਭਰਾ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਖੂੰਖਾਰ ਗੈਂਗਸਟਰ ਅੰਸਾਰੀ ਦੀ ਮਹਿਮਾਨ ਨਿਵਾਜ਼ੀ ਕਰਨ ਵਾਲੇ ਪੁਲਸ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ਼

ਜਦੋਂ ਪ੍ਰੇਮ ਦੀ ਪਤਨੀ ਦਿੱਵਿਆ ਨੇ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਉਸ ’ਤੇ ਵੀ ਚਾਕੂ ਨਾਲ ਵਾਰ ਕਰ ਦਿੱਤਾ। ਦਿਵਿਆ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਉਸ ਦੇ ਪਤੀ ਦੀ ਤਿੰਨ ਦਿਨ ਬਾਅਦ ਜੀ. ਐੱਮ. ਸੀ. ਐੱਚ.-32 ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਦੋਵਾਂ ਭਰਾਵਾਂ ਦੀਆਂ ਪਤਨੀਆਂ ਆਪਸ 'ਚ ਸਕੀਆਂ ਭੈਣਾਂ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News