ਡਿਊਟੀ ''ਤੇ ਤਾਇਨਾਤ ASI ਨਾਲ ਵਾਪਰ ਗਿਆ ਭਾਣਾ, ਇਲਾਜ ਦੌਰਾਨ ਤੋੜਿਆ ਦਮ

Tuesday, Mar 26, 2024 - 10:11 AM (IST)

ਡਿਊਟੀ ''ਤੇ ਤਾਇਨਾਤ ASI ਨਾਲ ਵਾਪਰ ਗਿਆ ਭਾਣਾ, ਇਲਾਜ ਦੌਰਾਨ ਤੋੜਿਆ ਦਮ

ਸਿੱਧਵਾਂ ਬੇਟ (ਚਾਹਲ)- ਬੀਤੀ ਦੇਰ ਸ਼ਾਮ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਥਾਣਾ ਸਿੱਧਵਾਂ ਬੇਟ ਵਿਖੇ ਪਿਛਲੇ ਕਾਫੀ ਸਮੇਂ ਤੋਂ ਤਾਇਨਾਤ ਏ. ਐੱਸ. ਆਈ. ਨਸੀਬ ਚੰਦ ਦੀ ਮੌਤ ਹੋ ਜਾਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਂਕੀ ਗਿੱਦੜਬੱਡੀ ਦੇ ਇੰਚਾਰਜ ਏ.ਐੱਸ.ਆਈ. ਸੁਖਮੰਦਰ ਸਿੰਘ ਜੈਤੋ ਨੇ ਦੱਸਿਆ ਕਿ ਨਸੀਬ ਚੰਦ ਸਮੇਤ ਪੁਲਸ ਕਰਮਚਾਰੀਆਂ ਦੇ ਡਿਊਟੀ ਦੌਰਾਨ ਜਦੋਂ ਆਪਣੀ ਕਾਰ 'ਤੇ ਗਸ਼ਤ ਕਰ ਰਹੇ ਸਨ। 

ਇਹ ਖ਼ਬਰ ਵੀ ਪੜ੍ਹੋ - ਰਿਸ਼ਤੇਦਾਰ ਦੇ ਭੋਗ ਤੋਂ ਪਰਤਦਿਆਂ ਪਰਿਵਾਰ ਨਾਲ ਵਾਪਰ ਗਿਆ ਭਾਣਾ, ਮਾਂ-ਧੀ ਦੀ ਮੌਤ ਨਾਲ ਮਚਿਆ ਚੀਕ-ਚਿਹਾੜਾ

ਗਸ਼ਤ ਦੌਰਾਨ ਜਦ ਉਹ ਪਿੰਡ ਬੋਦਲਵਾਲਾ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਅਚਾਨਕ ਕਿਸੇ ਵਾਹਨ ਦੀਆਂ ਲਾਈਟਾਂ ਪੈ ਜਾਣ ਕਾਰਨ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ, ਜਿਸ ਨਾਲ ਗੱਡੀ ਚਲਾ ਰਹੇ ਮੁਲਾਜ਼ਮ ਨਿਸ਼ਾਨ ਸਿੰਘ ਅਤੇ ਨਸੀਬ ਚੰਦ ਦੇ ਗੰਭੀਰ ਸੱਟਾਂ ਲੱਗੀਆਂ। ਇਲਾਜ ਲਈ ਦੋਹਾਂ ਨੂੰ ਪਹਿਲਾਂ ਸਿਵਿਲ ਹਸਪਤਾਲ ਜਗਰਾਓਂ ਵਿਖੇ ਲਿਜਾਇਆ ਗਿਆ ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੱਗੇ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਵਿਖੇ ਭੇਜ ਦਿੱਤਾ ਗਿਆ। ਦੇਰ ਰਾਤ ਏ.ਐੱਸ.ਆਈ. ਨਸੀਬ ਚੰਦ ਦੀ ਇਲਾਜ ਦੌਰਾਨ ਮੌਤ ਹੋ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News