ਪੰਜਾਬ ''ਚ ਦੁਕਾਨਾਂ ਖੋਲ੍ਹਣ ਬਾਰੇ ਪੰਜਾਬ ਪੁਲਸ ਦਾ ਸਪੱਸ਼ਟੀਕਰਨ

Saturday, Apr 25, 2020 - 04:31 PM (IST)

ਪੰਜਾਬ ''ਚ ਦੁਕਾਨਾਂ ਖੋਲ੍ਹਣ ਬਾਰੇ ਪੰਜਾਬ ਪੁਲਸ ਦਾ ਸਪੱਸ਼ਟੀਕਰਨ

ਅੰਮ੍ਰਿਤਸਰ (ਸੁਮਿਤ) : ਕੇਂਦਰ ਸਰਕਾਰ ਦੇ ਦੁਕਾਨਾਂ ਖੋਲ੍ਹਣ ਦੇ ਹੁਕਮ ਬਾਰੇ ਪੰਜਾਬ ਪੁਲਸ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਪੰਜਾਬ 'ਚ ਇਸ ਤਰ੍ਹਾਂ ਦਾ ਕੋਈ ਵੀ ਨਿਰਦੇਸ਼ ਨਹੀਂ ਹੈ ਅਤੇ ਪੰਜਾਬ 'ਚ ਕੋਈ ਦੁਕਾਨ ਨਹੀਂ ਖੁੱਲ੍ਹੇਗੀ। ਪੰਜਾਬ ਪੁਲਸ ਨੇ ਦੱਸਿਆ ਕਿ ਜੇਕਰ ਇਸ ਦੌਰਾਨ ਕੋਈ ਵਿਅਕਤੀ ਦੁਕਾਨ ਖੋਲ੍ਹਦਾ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਕਿਹਾ ਹੈ ਕਿ ਜਿਹੜੇ ਹੁਕਮ ਆਏ ਹਨ, ਇਸ ਸਬੰਧੀ ਪੁਲਸ ਨੂੰ ਕਿਸੇ ਤਰ੍ਹਾਂ ਦੇ ਨਿਰਦੇਸ਼ ਨਹੀਂ ਦਿੱਤੇ ਗਏ ਹਨ, ਇਸ ਲਈ ਕਰਫਿਊ ਲਾਗੂ ਰਹੇਗਾ ਅਤੇ ਦੁਕਾਨਾਂ, ਮਾਲ ਅਤੇ ਸੰਸਥਾਨ ਬੰਦ ਰਹਿਣਗੇ। 


author

Babita

Content Editor

Related News