ਕੈਨੇਡਾ ਦੀ ਟਿਕਟ ਖ਼ਰੀਦਣ ਦੇ ਚੱਕਰ ’ਚ ਗੁਆਏ 4 ਲੱਖ, ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ

Saturday, Jan 25, 2025 - 08:48 AM (IST)

ਕੈਨੇਡਾ ਦੀ ਟਿਕਟ ਖ਼ਰੀਦਣ ਦੇ ਚੱਕਰ ’ਚ ਗੁਆਏ 4 ਲੱਖ, ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ

ਲੁਧਿਆਣਾ (ਰਿਸ਼ੀ) : ਕੈਨੇਡਾ ਦੀ ਟਿਕਟ ਖਰੀਦਣ ਦੇ ਚੱਕਰ ਵਿੱਚ 4 ਲੱਖ ਦੀ ਠੱਗੀ ਹੋਣ ’ਤੇ ਥਾਣਾ ਸਦਰ ਦੀ ਪੁਲਸ ਨੇ ਧਾਰਾ 420 ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਏਜੰਟ ਦੀ ਪਛਾਣ ਦੀਪਕ ਸ਼ਰਮਾ ਵਾਸੀ ਮੋਗਾ ਦੇ ਰੂਪ ’ਚ ਹੋਈ ਹੈ।

ਜਾਣਕਾਰੀ ਮੁਤਾਬਕ, ਪੁਲਸ ਨੂੰ 24 ਸਤੰਬਰ 2024 ਨੂੰ ਦਿੱਤੀ ਸ਼ਿਕਾਇਤ ’ਚ ਮਨਜਿੰਦਰ ਸਿੰਘ ਵਾਸੀ ਪਿੰਡ ਲਲਤੋਂ ਕਲਾਂ ਨੇ ਦੱਸਿਆ ਕਿ ਉਸ ਨੇ ਕੈਨੇਡਾ ਜਾਣਾ ਸੀ, ਜਿਸ ਦੇ ਚਲਦੇ ਉਕਤ ਮੁਲਜ਼ਮ ਦੇ ਸੰਪਰਕ ਵਿਚ ਆਇਆ। ਜਿਸ ਨੇ ਟਿਕਟ ਦਿਵਾਉਣ ਦਾ ਝਾਂਸਾ ਦੇ ਕੇ ਆਪਣੇ ਵਿਸ਼ਵਾਸ ’ਚ ਲੈ ਕੇ ਉਕਤ ਨਕਦੀ ਲੈ ਲਈ ਪਰ ਨਾ ਤਾਂ ਜਹਾਜ਼ ਦੀ ਟਿਕਟ ਆਈ ਅਤੇ ਨਾ ਹੀ ਉਸ ਨੇ ਪੈਸੇ ਵਾਪਸ ਕੀਤੇ। ਪੁਲਸ ਨੇ ਪੀੜਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News