ਰਾਜਸਥਾਨ ਦੇ ਇਸ ਸ਼ਖ਼ਸ ਦੀ ਪੰਜਾਬ ''ਚ ਚਮਕੀ ਕਿਸਮਤ, ਰਾਤੋ-ਰਾਤ ਬਣਿਆ ਕਰੋੜਪਤੀ
Friday, Jan 24, 2025 - 05:37 PM (IST)
ਲੁਧਿਆਣਾ/ਰਾਜਸਥਾਨ- ਕਹਿੰਦੇ ਨੇ ਰੱਬ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਰਾਜਸਥਾਨ ਦਾ ਰਹਿਣ ਵਾਲਾ ਵਿਅਕਤੀ ਰਾਤੋ-ਰਾਤ ਕਰੋੜਪਤੀ ਬਣ ਗਿਆ। ਪੰਜਾਬ ਲੋਹੜੀ ਬੰਪਰ ਦਾ ਦੂਜਾ ਇਨਾਮ ਲੁਧਿਆਣਾ ਤੋਂ ਨਿਕਲਿਆ ਹੈ। ਜੇਤੂ ਵਿਅਕਤੀ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਲੁਧਿਆਣਾ ਘੁੰਮਣ ਆਇਆ ਹੋਇਆ ਸੀ। ਉਸ ਨੇ ਇਕ ਕਰੋੜ ਦਾ ਇਨਾਮ ਜਿੱਤਿਆ ਹੈ। ਰਾਤੋ-ਰਾਤ ਕਰੋੜਪਤੀ ਬਣੇ ਵਿਅਕਤੀ ਰਾਜਸਥਾਨ ਦਾ ਰਹਿਣ ਵਾਲਾ ਅਨਿਲ ਕੁਮਾਰ ਇਕ ਸਰਕਾਰੀ ਮੁਲਾਜ਼ਮ ਹੈ।
ਇਹ ਵੀ ਪੜ੍ਹੋ : ਸਾਫ਼ਟਵੇਅਰ ਕਾਰਨ ਹੋ ਗਈ ਪੰਜਾਬ 'ਚ ਐਡਵਾਈਜ਼ਰੀ ਜਾਰੀ, ਇੰਜੀਨੀਅਰ ਦਾ ਕਾਰਨਾਮਾ ਕਰੇਗਾ ਹੈਰਾਨ
ਮਿਲੀ ਜਾਣਕਾਰੀ ਮੁਤਾਬਕ ਅਨਿਲ ਕੁਮਾਰ ਬੀਤੇ ਦਿਨੀਂ ਹੀ ਲੁਧਿਆਣਾ ਘੁੰਮਣ ਆਇਆ ਸੀ। ਉਸ ਨੇ ਲੁਧਿਆਣਾ ਦੀ ਇਕ ਦੁਕਾਨ ਤੋਂ ਚਾਰ ਟਿਕਟਾਂ ਖ਼ਰੀਦੀਆਂ, ਜਿਨ੍ਹਾਂ ਵਿਚੋਂ ਇਕ ਟਿਕਟ ਦਾ ਦੂਜਾ ਇਨਾਮ ਇਕ ਕਰੋੜ ਉਸ ਨੇ ਜਿੱਤਿਆ ਹੈ ਜਦਕਿ 10 ਕਰੋੜ ਦਾ ਪਹਿਲਾ ਇਨਾਮ ਰੋਪੜ ਦੇ ਰਹਿਣ ਵਾਲੇ ਇਕ ਸ਼ਖਸ ਦਾ ਨਿਕਲਿਆ। 10 ਕਰੋੜ ਦੀ ਲਾਟਰੀ ਹਰਭਿੰਦਰ ਸਿੰਘ ਦੀ ਨਿਕਲੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ NH 'ਤੇ ਰੂਹ ਕੰਬਾਊ ਹਾਦਸਾ, ਟਰੈਕਟਰ ਪਲਟਣ ਮਗਰੋਂ ਵਿਅਕਤੀ 'ਤੇ ਡਿੱਗੀ ਕਾਰ
ਇਨਾਮ ਨਿਕਲਣ ਤੋਂ ਬਾਅਦ ਰੋਪੜ ਦੇ ਪੁਰਾਣਾ ਬੱਸ ਅੱਡੇ 'ਤੇ ਸਥਿਤ ਲਾਟਰੀ ਦੇ ਸਟਾਲ ਅਸ਼ੋਕਾ ਲਾਟਰੀ ਤੇ ਢੋਲ ਵੱਜਣੇ ਸ਼ੁਰੂ ਹੋ ਗਏ ਕਿਉਂਕਿ ਇਸੇ ਸਟਾਲ ਤੋਂ ਇਹ ਲਾਟਰੀ ਵਿਕੀ ਸੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਲਾਟਰੀ ਇਤਿਹਾਸ ਵਿਚ ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਇੰਨੀ ਵੱਡੀ ਇਨਾਮੀ ਰਕਮ ਰੱਖੀ ਗਈ ਹੈ। ਇਸ ਕਾਰਨ ਲੋਹੜੀ ਮਕਰ ਸੰਕ੍ਰਾਂਤੀ ਬੰਪਰ-2025 ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ।
ਇਹ ਵੀ ਪੜ੍ਹੋ : ਤਾਬੂਤ 'ਚ ਬੰਦ ਆਸਟ੍ਰੇਲੀਆ ਤੋਂ ਆਈ ਵਿਅਕਤੀ ਦੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼, ਸ਼ਮਸ਼ਾਨਘਾਟ 'ਚ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e