ਖੰਨਾ : ਜਨਮ ਦਿਨ ''ਤੇ ਉਦਾਸ ਮਾਸੂਮ ਨੂੰ ਪੰਜਾਬ ਪੁਲਸ ਨੇ ਦਿੱਤਾ ''ਸਰਪ੍ਰਾਈਜ਼''

04/30/2020 7:21:59 PM

ਖੰਨਾ,(ਬਿਪਨ) : ਕੋਰੋਨਾ ਵਾਇਰਸ ਕਾਰਨ ਜਿਥੇ ਪੰਜਾਬ ਪੁਲਸ 24 ਘੰਟੇ ਇਮਾਨਦਾਰੀ ਨਾਲ ਡਿਊਟੀ ਨਿਭਾ ਰਹੀ ਹੈ, ਉਥੇ ਹੀ ਇਕ ਨਰਮ ਦਿਲ ਹੋਣ ਦਾ ਸਬੂਤ ਦੇ ਰਹੀ ਹੈ। ਅਜਿਹਾ ਹੀ ਕੁਝ ਪੁਲਸ ਜ਼ਿਲ੍ਹਾ ਖੰਨਾ ਅਧੀਨ ਥਾਣਾ ਪਾਇਲ 'ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਬੱਚੇ ਦਾ ਜਨਮ ਦਿਨ ਸੀ ਪਰ ਉਹ ਬਹੁਤ ਉਦਾਸ ਸੀ, ਕਿਉਂਕਿ ਉਸ ਦੇ ਜਨਮਦਿਨ 'ਤੇ ਉਸ ਦਾ ਕੋਈ ਵੀ ਦੋਸਤ ਜਾਂ ਰਿਸ਼ਤੇਦਾਰ ਨਹੀਂ ਆ ਸਕਿਆ। ਬੱਚੇ ਨੇ ਪੁਲਸ ਨੂੰ ਬੁਲਾਇਆ ਅਤੇ ਪੁਲਸ ਨੂੰ ਦੱਸਿਆ ਕਿ ਉਸ ਦੇ ਜਨਮ ਦਿਨ 'ਤੇ ਕੋਈ ਨਹੀਂ ਆਇਆ। ਫੋਨ ਕਰਨ ਤੋਂ ਥੋੜ੍ਹੀ ਦੇਰ ਬਾਅਦ, ਥਾਣਾ ਪਾਇਲ ਦੇ ਐੱਸ. ਐੱਚ. ਓ. ਇੰਸਪੈਕਟਰ ਕਰਨੈਲ ਸਿੰਘ ਆਪਣੀ ਪੁਲਸ ਪਾਰਟੀ ਨਾਲ ਇੱਕ ਕੇਕ ਲੈ ਕੇ ਬੱਚੇ ਦੇ ਘਰ ਪਹੁੰਚੇ। ਪੁਲਸ ਮੁਲਾਜ਼ਮਾਂ ਨੇ ਉਸ ਨੂੰ ਨਾ ਸਿਰਫ ਕੇਕ ਦਿੱਤਾ, ਬਲਕਿ ਸਾਰਿਆਂ ਨੇ ਉਸ ਨੂੰ ਉਸਦੇ ਜਨਮ ਦਿਨ ਦੀਆਂ ਮੁਬਾਰਕਾਂ ਵੀ ਦਿੱਤੀਆਂ। ਬੱਚੇ ਅਤੇ ਉਸ ਦਾ ਪਰਿਵਾਰ ਪੁਲਸ ਵੱਲੋਂ ਦਿੱਤੇ ਗਏ, ਇਸ ਸਰਪ੍ਰਾਈਜ਼ ਤੋਂ ਬਹੁਤ ਖੁਸ਼ ਅਤੇ ਪੁਲਸ ਮੁਲਾਜ਼ਮਾਂ 'ਤੇ ਫੁੱਲਾਂ ਦੀ ਵਰਖਾ ਕੀਤੀ । ਉਨ੍ਹਾਂ ਦੇ ਬੱਚੇ  ਦੀ ਖੁਸ਼ੀ ਲਈ ਪੁਲਸ ਵੱਲੋਂ ਕੇਕ ਲਿਆਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਪੰਜਾਬ ਪੁਲਸ ਦੇ ਇਸ ਕਦਮ ਦੀ ਹਰ ਜਗ੍ਹਾ ਤਾਰੀਫ ਹੋ ਰਹੀ ਹੈ।


Deepak Kumar

Content Editor

Related News