ਜਲੰਧਰ ਦੇ ਪੰਜਾਬ ਨੈਸ਼ਨਲ ਬੈਂਕ ''ਚ ਹੈਰਾਨ ਕਰਨ ਵਾਲੀ ਘਟਨਾ, ਬੈਂਕ ''ਚੋਂ ਗਾਇਬ ਹੋਇਆ ਸੋਨਾ
Tuesday, May 05, 2026 - 04:00 PM (IST)
ਜਲੰਧਰ (ਸੋਨੂੰ ਮਹਾਜਨ) : ਜਲੰਧਰ ਦੇ ਮਾਈ ਹੀਰਾਂ ਗੇਟ ਵਿਚ ਸਥਿਤ ਪੰਜਾਬ ਨੈਸ਼ਨਲ ਬੈਂਕ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗਾਹਕ ਵੱਲੋਂ ਲਾਕਰ ਵਿਚ ਰੱਖਿਆ ਗਿਆ ਗਹਿਣਿਆਂ ਦਾ ਭਰਿਆ ਪਰਸ ਗਾਇਬ ਹੋ ਗਿਆ। ਦਰਅਸਲ ਜਤਿੰਦਰ ਚੱਢਾ ਵੱਲੋਂ ਪਿਛਲੇ 15 ਸਾਲ ਤੋਂ ਇਸ ਬੈਂਕ ਵਿਚ ਲਾਕਰ ਦੀ ਸੇਵਾ ਲਈ ਜਾ ਰਹੀ ਸੀ। ਇਸ ਦੌਰਾਨ ਉਹ 13 ਤਾਰੀਖ ਨੂੰ ਲਾਕਰ ਵਿਚ ਸਮਾਨ ਰੱਖਣ ਆਏ ਅਤੇ ਸਮਾਨ ਰੱਖ ਕੇ ਚਲੇ ਗਏ। ਅੱਜ ਜਦੋਂ ਮੰਗਲਵਾਰ 5 ਤਰੀਖ ਨੂੰ ਦੁਪਹਿਰ 11 ਤੋਂ 12 ਵਜੇ ਦੇ ਜਤਿੰਦਰ ਚੱਢਾ ਬੈਂਕ ਆਏ ਅਤੇ ਲਾਕਰ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਲਾਕਰ ਵਿਚੋਂ ਗਹਿਣਿਆਂ ਦਾ ਭਰਿਆ ਪਰਸ ਗਾਇਬ ਸੀ।
ਇਹ ਵੀ ਪੜ੍ਹੋ : ਪੰਜਾਬ : ਅਧਿਕਾਰੀਆਂ-ਮੁਲਾਜ਼ਮਾਂ ਨੂੰ ਜਾਰੀ ਹੋਏ ਨਵੇਂ ਹੁਕਮ, ਚੁੱਕੇ ਜਾਣਗੇ ਵਿਸ਼ੇਸ਼ ਕਦਮ
ਇਸ ਦੌਰਾਨ ਉਨ੍ਹਾਂ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਬੈਂਕ ਬੁਲਾਇਆ ਅਤੇ ਹੋਰ ਜਾਂਚ ਕੀਤੀ। ਪਰਿਵਾਰ ਮੁਤਾਬਕ ਪਰਸ ਵਿਚ ਲਗਭਗ 6 ਤੋਂ 7 ਤੋਲੇ ਸੋਨੇ ਦੇ ਗਹਿਣੇ ਪਏ ਸਨ। ਮਾਮਲਾ ਵੱਧਦਾ ਦੇਖ ਕੇ ਪੁਲਸ ਨੂੰ ਮੌਕੇ 'ਤੇ ਬੁਲਾਇਆ ਗਿਆ। ਥਾਣਾ ਚਾਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਦੋਂ ਬੈਂਕ ਮੈਨੇਜਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਪੱਤਰਕਾਰਾਂ ਨੇ ਬੈਂਕ ਮੈਨੇਜਰ ਤੋਂ ਸਵਾਲ ਕੀਤੇ ਤਾਂ ਉਨ੍ਹਾਂ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਮਾਛੀਵਾੜਾ ’ਚ ਸਾਬਕਾ ਸਿੱਖ ਫੌਜੀ ਤੇ ਉਸਦੇ ਪੁੱਤਰ ਦੀ ਕੁੱਟਮਾਰ, ਜਥੇਦਾਰ ਨੇ ਦਿੱਤੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
