ਪੰਜਾਬ ਦੇ ਮੰਤਰੀਆਂ ਦਾ ''ਅਹੁਦਾ'' ਛੁੱਟਿਆ ਪਰ ਸਰਕਾਰੀ ਕੋਠੀਆਂ ਦਾ ਮੋਹ ਨਾ ਟੁੱਟਿਆ

07/24/2019 12:29:43 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲੰਬੀ ਲੜਾਈ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ ਅਤੇ ਇਸ ਦੇ ਨਾਲ ਸਰਕਾਰੀ ਕੋਠੀ ਵੀ ਖਾਲੀ ਕਰ ਦਿੱਤੀ ਪਰ ਪੰਜਾਬ ਦੇ ਕਈ ਸਿਆਸੀ ਨੇਤਾ ਅਜਿਹੇ ਵੀ ਹਨ, ਜੋ ਅਹੁਦਾ ਨਾ ਹੋਣ ਦੇ ਬਾਵਜੂਦ ਵੀ ਸਰਕਾਰੀ ਕੋਠੀਆਂ 'ਚ ਰਹਿ ਕੇ ਹੋਰ ਸਹੂਲਤਾਂ ਵੀ ਲੈ ਰਹੇ ਹਨ ਅਤੇ ਇਨ੍ਹਾਂ ਨੇਤਾਵਾਂ 'ਤੇ ਵਿਭਾਗ ਵਲੋਂ ਭੇਜੇ ਗਏ ਨੋਟਿਸਾਂ ਦਾ ਵੀ ਕੋਈ ਅਸਰ ਨਹੀਂ ਹੁੰਦਾ।

ਇਨ੍ਹਾਂ 'ਚੋਂ ਸਭ ਤੋਂ ਪਹਿਲਾਂ ਨਾਂ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਹੈ। ਉਨ੍ਹਾਂ ਨੇ ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਤਾਂ ਦੇ ਦਿੱਤਾ ਪਰ ਅਜੇ ਤੱਕ ਸਰਕਾਰੀ ਫਲੈਟ ਖਾਲੀ ਨਹੀਂ ਕੀਤਾ। ਸਰਕਾਰ ਉਨ੍ਹਾਂ ਨੂੰ ਕਈ ਨੋਟਿਸ ਭੇਜ ਚੁੱਕੀ ਹੈ ਪਰ ਉਨ੍ਹਾਂ 'ਤੇ ਇਸ ਦਾ ਕੋਈ ਅਸਰ ਨਹੀਂ ਪੈ ਰਿਹਾ। ਹੁਣ ਸੂਬਾ ਸਰਕਾਰ ਉਨ੍ਹਾਂ ਤੋਂ ਮਾਰਕਿਟ ਰੇਟ 'ਤੇ ਕਿਰਾਇਆ ਵਸੂਲਣ ਅਤੇ ਜ਼ੁਰਮਾਨਾ ਲਾਉਣ 'ਤੇ ਵਿਚਾਰ ਕਰ ਰਹੀ ਹੈ।
ਦੂਜਾ ਨਾਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦਾ ਹੈ। ਉਨ੍ਹਾਂ ਨੇ ਬੀਤੇ 28 ਮਹੀਨਿਆਂ ਤੋਂ ਚੰਡੀਗੜ੍ਹ 'ਚ ਸਰਕਾਰੀ ਕੋਠੀ 'ਤੇ ਕਬਜ਼ਾ ਕੀਤਾ ਹੋਇਆ ਹੈ। ਇਸ ਦੇ ਲਈ ਉਨ੍ਹਾਂ 'ਤੇ ਹਰ ਮਹੀਨੇ 4.60 ਲੱਖ ਰੁਪਏ ਮਾਰਕਿਟ ਰੇਟ 'ਤੇ ਕਿਰਾਏ ਦੇ ਰੂਪ 'ਚ ਹੁਣ ਤੱਕ ਕੁੱਲ 1.29 ਕਰੋੜ ਰੁਪਏ ਦੀ ਪੈਨਲਟੀ ਵੀ ਬਣ ਚੁੱਕੀ ਹੈ।

PunjabKesari

ਪੰਜਾਬ ਸਰਕਾਰ ਦੇ ਇਕ ਹੋਰ ਮੰਤਰੀ ਰਾਣਾ ਗੁਰਜੀਤ ਸਿੰਘ ਵੀ ਇਸੇ ਸ਼੍ਰੇਣੀ 'ਚ ਸ਼ਾਮਲ ਹਨ। ਰੇਤ ਖੱਡਿਆਂ ਦੀ ਨੀਲਾਮੀ 'ਚ ਘਿਰਨ ਤੋਂ ਬਾਅਦ ਉਨ੍ਹਾਂ ਨੇ ਬਿਜਲੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਤਾਂ ਦੇ ਦਿੱਤਾ ਪਰ ਮੰਤਰੀ ਦੇ ਤੌਰ 'ਤੇ ਮਿਲੀ ਸਰਕਾਰੀ ਕੋਠੀ 'ਤੇ ਕਬਜ਼ਾ ਜਮਾਈ ਰੱਖਿਆ। ਇਸ ਨੂੰ ਲੈ ਕੇ ਜਦੋਂ ਮੀਡੀਆ 'ਚ ਜਦੋਂ ਬਵਾਲ ਮਚਿਆ ਤਾਂ ਉਨ੍ਹਾਂ ਨੇ ਸਰਕਾਰੀ ਕੋਠੀ ਤਾਂ ਛੱਡ ਦਿੱਤੀ ਪਰ ਸਰਕਾਰ ਨੇ ਉਨ੍ਹਾਂ ਨੂੰ ਕੋਈ ਪੈਨਲਟੀ ਵਸੂਲ ਨਹੀਂ ਕੀਤੀ।


Babita

Content Editor

Related News