ਕੋਰੋਨਾ ਕਾਲ ਦੌਰਾਨ ਮੰਡੀ ਬੋਰਡ ਦੀ ਨਿਵੇਕਲੀ ਪਹਿਲ, ਲਾਂਚ ਕੀਤੀ ''ਕਵਿੱਕ'' ਮੋਬਾਇਲ ਐਪ

08/13/2020 5:57:41 PM

ਚੰਡੀਗੜ੍ਹ/ਮੋਹਾਲੀ (ਏਜੰਸੀ):  ਕੋਵਿਡ-19 ਦੇ ਔਖੇ ਸਮਿਆਂ 'ਚ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਅਤੇ ਬਿਹਤਰੀਨ ਤਾਲਮੇਲ ਯਕੀਨੀ ਬਣਾਉਣ ਲਈ ਪੰਜਾਬ ਮੰਡੀ ਬੋਰਡ ਨੇ ਅੱਜ ਅਦਾਰੇ ਵਲੋਂ ਆਪਣੇ ਪੱਧਰ 'ਤੇ ਹੀ ਤਿਆਰ ਕੀਤੀ ਵੀਡੀਓ ਕਾਨਫਰੰਸਿੰਗ ਮੋਬਾਇਲ ਐਪ 'ਕਵਿਕ' ਦੀ ਸ਼ੁਰੂਆਤ ਕੀਤੀ। 'ਕਵਿਕ ਵੀਡੀਓ ਕਾਲਿੰਗ ਐਪ' ਦੇ ਨਾਂ ਹੇਠ ਤਿਆਰ ਕੀਤੀ ਇਸ ਨਿਵੇਕਲੀ ਐਪ ਰਾਹੀਂ ਮਹਿਜ਼ ਇਕ ਕਲਿੱਕ ਨਾਲ ਆਡੀਓ ਜਾਂ ਵੀਡੀਓ ਕਾਲ ਕੀਤੀ ਜਾ ਸਕਦੀ ਹੈ।ਅੱਜ ਮੋਹਾਲੀ ਵਿਖੇ ਪੰਜਾਬ ਮੰਡੀ ਬੋਰਡ ਕੰਪਲੈਕਸ ਵਿਚ ਇਸ ਵਿਲੱਖਣ ਮੋਬਾਇਲ ਐਪ ਨੂੰ ਜਾਰੀ ਕਰਦਿਆਂ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਦੇਸ਼ 'ਚ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਸਰਕਾਰੀ ਪੱਧਰ 'ਤੇ ਅਜਿਹੀ ਆਲ੍ਹਾ ਦਰਜੇ ਦੀ ਐਪ ਵਿਕਸਤ ਕੀਤੀ ਹੈ। ਇਸ ਉਪਰਾਲੇ ਨਾਲ ਸਰਕਾਰੀ ਕੰਮਕਾਜ ਵਿਚ ਸੰਚਾਰ ਦੀ ਵਧੇਰੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਹੋਰ ਵਧੇਰੇ ਪਾਰਦਰਸ਼ਿਤਾ ਅਤੇ ਕੰਮਕਾਜ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ: ਬਾਦਲ ਪਰਿਵਾਰ ਨੂੰ ਸਿੱਖ ਧਰਮ ਦੇ ਸਰੋਕਾਰਾਂ ਦੀ ਬਜਾਏ ਕੁਰਸੀ ਦੀ ਚਿੰਤਾ: ਢੀਂਡਸਾ

ਕੋਵਿਡ-19 ਦੇ ਫੈਲਾਅ ਨਾਲ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਇਹ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਸਰਕਾਰਾਂ ਨੂੰ ਆਪਣੇ ਕੰਮਕਾਜ, ਕਾਰੋਬਾਰੀ ਗਤੀਵਿਧੀਆਂ, ਨੀਤੀਆਂ 'ਤੇ ਅਮਲ ਅਤੇ ਆਪਣੇ ਨਾਗਰਿਕਾਂ ਲਈ ਰਾਹਤ ਮੁਹੱਈਆ ਕਰਵਾਉਣ ਦਾ ਕਾਰਜ ਜਾਰੀ ਰੱਖਣਾ ਚਾਹੀਦਾ ਹੈ। ਕੋਵਿਡ ਤੋਂ ਪਹਿਲਾਂ ਸਰਕਾਰਾਂ ਆਹਮੋ-ਸਾਹਮਣੇ ਬੈਠ ਕੇ ਮੀਟਿੰਗਾਂ ਅਤੇ ਵਿਚਾਰ-ਵਟਾਂਦਰਾ ਕਰਦੀਆਂ ਸਨ ਅਤੇ ਇਨ੍ਹਾਂ ਕੋਲ ਹੁਣ ਵੀਡੀਓ ਕਾਨਫਰੰਸਿੰਗ ਦੀ ਵਰਤੋਂ ਤੋਂ ਬਿਨਾਂ ਕੋਈ ਹੋਰ ਬਦਲ ਨਹੀਂ ਬਚਿਆ ਤਾਂ ਕਿ ਕੰਮਕਾਜ ਕਿਸੇ ਤਰ੍ਹਾਂ ਪ੍ਰਭਾਵਿਤ ਨਾ ਹੋਵੇ ਅਤੇ ਦੂਰ-ਦੁਰਾਡੀਆਂ ਥਾਵਾਂ 'ਤੇ ਬੈਠੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦਾ ਸੰਦਰਭ ਵਿੱਚ ਸਰਗਰਮੀਆਂ ਦਾ ਹਿੱਸਾ ਬਣ ਸਕਣ।ਲਾਲ ਸਿੰਘ ਨੇ ਕਿਹਾ ਕਿ ਮੰਡੀਕਰਨ ਸੀਜ਼ਨ-2020 ਦੌਰਾਨ ਮੰਡੀ ਬੋਰਡ ਨੂੰ ਕੋਵਿਡ ਕਾਰਨ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਵੀਡੀਓ ਕਾਨਫਰੰਸਿੰਗ ਦੇ ਪ੍ਰਾਈਵੇਟ ਟੂਲ ਜੋ ਉਸ ਵੇਲੇ ਮੁਫ਼ਤ ਮੌਜੂਦ ਸਨ, ਦਾ ਤਜਰਬਾ ਹੰਢਾਇਆ। ਉਨ੍ਹਾਂ ਨੇ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਦੇ ਨਿੱਜੀ ਉਪਰਾਲੇ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਵਪਾਰਕ ਟੂਲ ਦੀ ਲੀਹ 'ਤੇ ਮੰਡੀ ਬੋਰਡ ਲਈ 'ਲੋਕਲ ਪ੍ਰੋਡਕਟ' ਵਜੋਂ ਇਹ ਨਿਵੇਕਲੀ ਐਪ ਵਿਕਸਤ ਕੀਤੀ ਤਾਂ ਕਿ ਤਕਨਾਲੋਜੀ ਦੇ ਅਧਾਰ 'ਤੇ ਵਿਅਕਤੀ ਦਾ ਵਿਅਕਤੀ ਨਾਲ ਨਿਰੰਤਰ ਸੰਪਰਕ ਯਕੀਨੀ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ: ਮਾਲ ਗੱਡੀ ਹੇਠਾਂ ਆ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਟੋਟੇ-ਟੋਟੇ ਹੋਈ ਲਾਸ਼

ਅੱਜ ਲਾਂਚ ਕੀਤੀ ਨਵੀਂ ਐਪ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦਿਆਂ ਮੰਡੀ ਬੋਰਡ ਦੇ ਸਕੱਤਰ ਨੇ ਦੱਸਿਆ ਕਿ ਸਰਕਾਰ ਦਾ ਸਰਕਾਰ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸੰਚਾਰ, ਜੋ ਬਹੁਤ ਕਾਰਗਰ ਸਿੱਧ ਹੋਵੇਗਾ, ਨਾਲ ਮੰਡੀ ਬੋਰਡ ਦੇ ਕੰਮਕਾਜ ਦੀ ਬਿਨਾਂ ਕਿਸੇ ਦਿੱਕਤ ਤੋਂ ਸਮੀਖਿਆ ਕੀਤੀ ਜਾ ਸਕਦੀ ਹੈ ਕਿਉਂ ਜੋ ਇਸ ਐਪ ਦੇ 'ਗਰੁੱਪ ਕਾਲਿੰਗ' ਅਤੇ 'ਮੀਟਿੰਗ ਸੱਦਣ' ਦੀਆਂ ਖੂਬੀਆਂ ਸ਼ਾਮਲ ਹਨ। ਸ੍ਰੀ ਭਗਤ ਨੇ ਦੱਸਿਆ ਕਿ ਮੀਟਿੰਗ ਨੂੰ ਕੰਪਿਊਟਰ ਜਾਂ ਲੈਪਟਾਪ 'ਤੇ ਵੀ ਤਬਦੀਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਦਾ ਇਹ ਵੀ ਵਿਸ਼ੇਸ਼ ਪੱਖ ਹੈ ਕਿ ਮੀਟਿੰਗ ਦੌਰਾਨ ਹੋਈ ਗੱਲਬਾਤ ਨੂੰ 30 ਦਿਨਾਂ ਤੱਕ ਰਿਕਾਰਡ ਲਈ ਰੱਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਇਸ ਗਰੁੱਪ ਵਿਚ ਪੇਸ਼ਕਾਰੀ ਨੂੰ ਸਾਂਝਾ ਕਰਨ, ਮੀਟਿੰਗ ਵਿਚ ਸ਼ਾਮਲ ਹੋਣ, ਸਮੇਂ ਦੀ ਕੋਈ ਸੀਮਾ ਨਾ ਹੋਣ, ਇੱਕ ਤੋਂ ਬਾਅਦ ਇੱਕ ਅਣਗਿਣਤ ਮੀਟਿੰਗਾਂ ਅਤੇ ਗਰੁੱਪ ਮੀਟਿੰਗਾਂ, ਮੀਟਿੰਗਾਂ ਨੂੰ ਰਿਕਾਰਡ ਕਰਨ, ਸਰਕਾਰੀ ਸਰਵਰ 'ਤੇ ਸੁਰੱਖਿਅਤ ਰੱਖਣ, ਆਵਾਜ਼ ਨੂੰ ਰੱਦ ਕਰਨ, ਸਕਰੀਨ ਸ਼ੇਅਰ, ਟੈਕਸਟ ਚੈਟ ਤੋਂ ਇਲਾਵਾ ਫੋਟੋ ਤੇ ਆਡੀਓ ਫਾਈਲਾਂ ਤੇ ਸੂਚਨਾ 'ਚ ਸੰਨ੍ਹ ਨਾ ਲਾ ਸਕਣ ਦੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ।

ਇਹ ਵੀ ਪੜ੍ਹੋ:  ਪੰਜਾਬ ਦਾ ਜ਼ਹਿਰੀਲਾ ਆਬ: ਜਿਸ ਨਹਿਰ 'ਚ ਤੈਰਦੀਆਂ ਨੇ ਲਾਸ਼ਾਂ, ਲੋਕ ਉਸੇ ਨਹਿਰ ਦਾ ਪਾਣੀ ਪੀਣ ਲਈ ਮਜ਼ਬੂਰ

ਜ਼ਿਕਰਯੋਗ ਹੈ ਕਿ ਇਹ ਸੇਵਾ ਸਾਰੇ ਵੱਡੇ ਪਲੈਟਫਾਰਮਾਂ 'ਤੇ ਜਿਵੇਂ ਕਿ ਵਿੰਡੋ, ਮੈਕ ਓਪਰੇਟਿੰਗ ਸਿਸਟਮ, ਐਂਡਰਾਇਡ ਅਤੇ ਆਈ.ਓ.ਐਸ 'ਤੇ ਉਪਲਬੱਧ ਹੈ ਜਿਸ ਦੀ ਉੱਚ ਮਿਆਰ ਦੀ ਐਚ.ਡੀ. ਵੀਡੀਓ ਅਤੇ ਆਡੀਓ ਹੈ। ਇਸ ਐਪ ਦੀਆਂ ਖੂਬੀਆਂ ਵਿਚ 'ਗਰੁੱਪ ਕਾਲਿੰਗ' ਦੀ ਸੁਵਿਧਾ ਵੀ ਸ਼ਾਮਲ ਹੈ ਜਿਸ ਰਾਹੀਂ ਕੋਈ ਵੀ ਸੀਨੀਅਰ ਅਧਿਕਾਰੀ ਆਪਣੇ ਹੇਠਲੇ ਅਧਿਕਾਰੀ ਨਾਲ ਗੱਲਬਾਤ ਕਰ ਸਕਦਾ ਹੈ। ਪੰਜਾਬ ਮੰਡੀ ਬੋਰਡ ਵੱਲੋਂ ਆਪਣੇ ਪੱਧਰ 'ਤੇ ਵਿਕਸਤ ਕੀਤਾ ਇਹ ਟੂਲ ਪ੍ਰਾਈਵੇਸੀ ਅਤੇ ਡਾਟੇ ਦੀ ਸੁਰੱਖਿਆ ਦੇ ਲਿਹਾਜ਼ ਤੋਂ ਮੌਜੂਦ ਉੱਚ ਮਿਆਰ ਦੀਆਂ ਵਿਦੇਸ਼ੀ ਐਪਜ਼ ਵਾਲੀਆਂ ਖੂਬੀਆਂ ਨਾਲ ਲੈਸ ਹੈ। ਮਾਰਚ ਦੇ ਸ਼ੁਰੂਆਤ ਦੌਰਾਨ ਦੁਨੀਆ ਨੇ ਸ਼ਿਫਟਾਂ ਦੀ ਬਜਾਏ ਘਰਾਂ ਤੋਂ ਕੰਮ ਕਰਨ ਦਾ ਤਜਰਬਾ ਦੇਖਿਆ। ਵੀਡੀਓ ਕਾਨਫਰੰਸਿੰਗ ਜਿਸ ਨੂੰ ਪਹਿਲਾਂ ਸੰਚਾਰ ਦੇ ਬਦਲਵੇਂ ਰਸਤੇ ਵਜੋਂ ਜਾਣਿਆ ਜਾਂਦਾ ਸੀ, ਯਕਦਮ ਕੇਂਦਰ ਬਿੰਦੂ ਬਣ ਗਿਆ ਅਤੇ ਪ੍ਰਭਾਵਸ਼ਾਲੀ ਸੰਚਾਰ ਦਾ ਇੱਕਮਾਤਰ ਸੁਰੱਖਿਅਤ ਮਾਧਿਅਮ ਬਣ ਕੇ ਉਭਰਿਆ।

ਇਹ ਵੀ ਪੜ੍ਹੋ: ਸੇਵਾ ਮੁਕਤ ਪ੍ਰਿੰਸੀਪਲ ਘਰੋਂ ਸਤਿਕਾਰ ਕਮੇਟੀ ਵਾਲੇ ਜ਼ਬਰੀ ਲੈ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ

ਹਾਲਾਂਕਿ, ਮੌਜੂਦਾ ਵੀਡੀਓ ਕਾਨਫਰੰਸਿੰਗ ਟੂਲਜ਼ ਦੇ ਪ੍ਰਾਈਵੇਸੀ ਦੇ ਮੁੱਦੇ ਇਸ ਦੀ ਵਰਤੋਂ ਤੋਂ ਵੀ ਕਿਤੇ ਵੱਧ ਹਨ। ਕਈ ਵਾਰ ਤਾਂ ਇਸ ਬਾਰੇ ਸਰਕਾਰ ਨੂੰ ਵੀ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਕਿਸੇ ਵੀ ਪਲੇਟਫਾਰਮ ਦੀ ਅਸੁਰੱਖਿਅਤ ਵਰਤੋਂ ਸਾਈਬਰ-ਹੈਕਰਾਂ ਨੂੰ ਮੀਟਿੰਗਾਂ ਦੇ ਵਿਸਥਾਰ ਅਤੇ ਹੋਰ ਗੱਲਬਾਤ ਵਰਗੀਆਂ ਸੰਵੇਦਨਸ਼ੀਲ ਸੂਚਨਾਵਾਂ ਵਿਚ ਸੰਨ੍ਹ ਲਾਉਣ ਦਾ ਮੌਕੇ ਦੇ ਸਕਦੀ ਹੈ। ਅਜਿਹੇ ਟੂਲਜ਼ ਵਿਚ ਗੱਲਬਾਤ ਜਾਂ ਸੂਚਨਾਵਾਂ ਤੱਕ ਹੋਰ ਕਿਸੇ ਦੀ ਪਹੁੰਚ ਹੋ ਜਾਣਾ ਇਸ ਦੀ ਸੁਰੱਖਿਆ ਦਾ ਸਭ ਤੋਂ ਕਮਜ਼ੋਰ ਪੱਖ ਹੈ। ਜੇਕਰ ਕਾਨਫਰੰਸ ਕਾਲ ਹੈਕ ਹੋ ਜਾਂਦੀ ਹੈ ਤਾਂ ਕਾਨਫਰੰਸ ਦੀ ਵੀਡੀਓ, ਰਿਕਾਰਡਿੰਗ ਨਿਗਰਾਨ ਕੈਮਰੇ ਵਿਚ ਤਬਦੀਲ ਹੋ ਜਾਣ ਦਾ ਡਰ ਰਹਿੰਦਾ ਹੈ। ਇਨ੍ਹਾਂ ਸਾਰਿਆਂ ਮੁੱਦਿਆਂ ਦਾ 'ਕਵਿਕ' ਐਪ ਵਿਚ ਪੂਰਾ ਧਿਆਨ ਰੱਖਿਆ ਗਿਆ ਹੈ।


Shyna

Content Editor

Related News