ਮੁੰਡੇ ਨੇ ਸ਼ਰਾਬ ਦੀ ਲੋਰ ''ਚ ਕਬੂਤਰਾਂ ਨਾਲ ਦਰਿੰਦਗੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ

Thursday, Mar 20, 2025 - 03:17 PM (IST)

ਮੁੰਡੇ ਨੇ ਸ਼ਰਾਬ ਦੀ ਲੋਰ ''ਚ ਕਬੂਤਰਾਂ ਨਾਲ ਦਰਿੰਦਗੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ

ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਜੋਧਾਂ ਅਧੀਨ ਪੈਂਦੇ ਪਿੰਡ ਸਹੌਲੀ ਵਿਚ ਇਕ ਵਿਅਕਤੀ ਨੇ 16 ਮਾਰਚ ਦੀ ਰਾਤ ਨੂੰ ਸ਼ਰਾਬ ਨਾਲ ਟੱਲੀ ਹੋ ਕੇ 7 ਕਬੂਤਰਾਂ ਨਾਲ ਦਰਿੰਦਗੀ ਕੀਤੀ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪਰਮਿੰਦਰ ਸਿੰਘ ਸਹੌਲੀ ਨੇ ਦੱਸਿਆ ਕਿ ਉਸ ਦਾ ਭਰਾ ਜਸਕਰਨ ਸਿੰਘ ਪਿੰਡ ਸਹੌਲੀ ਵਿਖੇ ਰਹਿੰਦਾ ਹੈ ਅਤੇ ਅਜੇ ਕੁਵਾਰਾ ਹੀ ਹੈ ਅਤੇ ਉਸ ਨੇ ਆਪਣੇ ਪਾਲਤੂ ਕਬੂਤਰ ਰੱਖੇ ਹੋਏ ਸਨ। 

ਇਹ ਖ਼ਬਰ ਵੀ ਪੜ੍ਹੋ - Punjab: ਵਿਅਕਤੀ ਨੇ ਬੰਦ ਕੀਤਾ ਫ਼ੋਨ ਦਾ Internet, ਦੁਬਾਰਾ On ਕਰਦਿਆਂ ਹੀ ਉੱਡ ਗਏ ਪੌਣੇ 8 ਲੱਖ ਰੁਪਏ

ਉਸ ਕੋਲ ਉਸ ਦੇ ਦੋ ਦੋਸਤ ਰਾਤ ਨੂੰ ਆਏ ਅਤੇ ਤਿੰਨਾਂ ਨੇ ਸ਼ਰਾਬ ਪੀਤੀ। ਜਸਕਰਨ ਅਤੇ  ਦੋਸਤ ਉਸਦੇ ਘਰ ਹੀ ਸੌਂ ਗਏ। ਰਾਤ ਨੂੰ ਉਸ ਦੇ ਇਕ ਦੋਸਤ ਅਮਰਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਨੇ 7 ਕਬੂਤਰਾਂ ਨਾਲ ਦਰਿੰਦਗੀ ਕੀਤੀ ਅਤੇ ਉਹ ਮਰ ਗਏ ਜਿਨ੍ਹਾਂ ਨੂੰ ਉਸ ਨੇ ਲਾਗਲੇ ਬਾਗਲੇ ਵਿਚ ਸੁੱਟ ਦਿੱਤਾ ਜਿਸ ਵਿਚੋਂ ਦੋ ਕਬੂਤਰ ਤਾਂ ਬਿੱਲੀ ਚੁੱਕ ਕੇ ਲੈ ਗਈ ਜਦਕਿ ਪੰਜ ਕਬੂਤਰ ਉੱਥੇ ਹੀ ਪਏ ਹਨ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਦੀ ਅਦਾਲਤ 'ਚ ਕੁੜੀ ਦਾ ਖ਼ੌਫ਼ਨਾਕ ਕਾਰਾ! ਪੁਲਸ ਨੂੰ ਵੀ ਪੈ ਗਈਆਂ ਭਾਜੜਾਂ

ਇਸ ਸ਼ਰਮਸ਼ਾਰ ਘਟਨਾ ਨੂੰ ਲੈ ਕੇ ਪਰਮਿੰਦਰ ਸਿੰਘ ਅਤੇ ਜਸਕਰਨ ਸਿੰਘ ਨੇ ਥਾਣਾ ਜੋਧਾਂ ਨੂੰ ਸੂਚਿਤ ਕੀਤਾ। ਥਾਣਾ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਏ.ਐੱਸ.ਆਈ ਬਲਵਿੰਦਰ ਸਿੰਘ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਬੂਤਰਾਂ ਨੂੰ ਦੰਦੀਆਂ ਮਾਰ ਕੇ ਖਾਣਾ ਜਾਂ ਦਰਿੰਦਗੀ ਕਰਕੇ ਮਾਰਨਾ ਬਹੁਤ ਮੰਦਭਾਗਾ ਹੈ। ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਜਲਦੀ ਹੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News