ਪੰਜਾਬ 'ਚ ਸਵੇਰੇ-ਸਵੇਰੇ ਵਾਪਰ ਗਿਆ ਹਾਦਸਾ! ਫ਼ਲਾਈਓਵਰ 'ਤੇ ਪਲਟਿਆ ਕੈਂਟਰ
Friday, Oct 31, 2025 - 11:51 AM (IST)
 
            
            ਲੁਧਿਆਣਾ (ਸੁਰਿੰਦਰ ਸੰਨੀ): ਅੱਜ ਸਵੇਰੇ-ਸਵੇਰੇ ਫਿਰੋਜ਼ਪੁਰ ਰੋਡ ਫ਼ਲਾਈਓਵਰ ਦੇ ਉੱਪਰ ਬ੍ਰੈੱਡ ਡਿਲੀਵਰੀ ਵਾਲੀ ਗੱਡੀ ਪਲਟ ਗਈ। ਚਾਲਕ ਫਿਰੋਜ਼ਪੁਰ ਸਾਈਡ ਤੋਂ ਖਾਲੀ ਗੱਡੀ ਲੈ ਕੇ ਲੁਧਿਆਣੇ ਵੱਲ ਜਾ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਨੀਂਦ ਕਾਰਨ ਚਾਲਕ ਦਾ ਗੱਡੀ ਤੋਂ ਕੰਟਰੋਲ ਖ਼ਤਮ ਹੋ ਗਿਆ, ਜਿਸ ਕਾਰਨ ਕੈਂਟਰ ਡਿਵਾਈਡਰ 'ਤੇ ਲੱਗੇ ਖੰਭੇ ਤੋੜਦਾ ਹੋਇਆ ਉੱਥੇ ਹੀ ਪਲਟ ਗਿਆ। ਇਸ ਹਾਦਸੇ ਵਿਚ ਕੈਂਟਰ ਚਾਲਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਲੋਕਾਂ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਸੂਬੇ 'ਚ ਘੁੰਮ ਰਹੇ ਨੇ 2 ਅੱਤਵਾਦੀ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਬ ਇੰਸਪੈਕਟਰ ਸੁਨੀਤਾ ਕੌਰ ਨੇ ਆ ਕੇ ਮੌਕਾ ਸੰਭਾਲਿਆ ਤੇ ਕ੍ਰੇਨ ਮੰਗਵਾ ਕੇ ਗੱਡੀ ਨੂੰ ਉੱਥੋਂ ਹਟਵਾਉਣ ਦਾ ਕੰਮ ਸ਼ੁਰੂ ਕਰਵਾਇਆ, ਤਾਂ ਜੋ ਆਵਾਜਾਈ ਆਮ ਵਾਂਗ ਸੁਚਾਰੂ ਹੋ ਸਕੇ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            