ਪੰਜਾਬ ਲਾਟਰੀਜ਼ ਵਿਭਾਗ ਨੇ ਐਲਾਨਿਆ ਹੋਲੀ ਬੰਪਰ ਦਾ ਨਤੀਜਾ

03/01/2020 11:03:39 AM

ਚੰਡੀਗੜ੍ਹ (ਬਿਊਰੋ) - ਪੰਜਾਬ ਲਾਟਰੀਜ਼ ਵਿਭਾਗ ਵਲੋਂ ਸ਼ਨੀਵਾਰ ਨੂੰ ਲੁਧਿਆਣਾ ਵਿਖੇ ਪੰਜਾਬ ਰਾਜ ਹੋਲੀ ਬੰਪਰ-2020 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਲਾਟਰੀਜ਼ ਵਿਭਾਗ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 3 ਕਰੋੜ ਰੁਪਏ (1.50-1.50 ਕਰੋੜ ਰੁਪਏ ਹਰੇਕ) ਦੇ ਪਹਿਲੇ ਦੋ ਇਨਾਮ ਟਿਕਟ ਨੰਬਰ. ਏ-664223 ਅਤੇ ਬੀ-962490 ਦੇ ਨਿਕਲੇ ਹਨ। ਉਨ੍ਹਾਂ ਦੱਸਿਆ ਕਿ 10 ਲੱਖ ਰੁਪਏ (ਹਰੇਕ) ਦਾ ਦੂਜਾ ਇਨਾਮ ਟਿਕਟ ਨੰਬਰ. ਏ-811177, ਬੀ-507199, ਏ-426136, ਬੀ-662816 ਅਤੇ ਏ-186221 ਦਾ ਨਿਕਲਿਆ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਹੋਲੀ ਬੰਪਰ ਦੇ ਨਤੀਜੇ ਪੰਜਾਬ ਲਾਟਰੀਜ਼ ਵਿਭਾਗ ਦੀ ਸਰਕਾਰੀ ਵੈਬਸਾਈਟ ’ਤੇ ਦੇਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਮਿਲੇ ਭਰਵੇਂ ਹੁੰਗਾਰੇ ਨੂੰ ਵੇਖਦਿਆਂ ਲਾਟਰੀਜ਼ ਵਿਭਾਗ ਵਲੋਂ ਪੰਜਾਬ ਰਾਜ ਵਿਸਾਖੀ ਬੰਪਰ 2020 ਜਾਰੀ ਕੀਤਾ ਗਿਆ, ਜਿਸਦਾ ਪਹਿਲਾ ਇਨਾਮ 3 ਕਰੋੜ (ਪਹਿਲੇ ਦੋ ਜੇਤੂਆਂ ਲਈ 1.50-1.50 ਕਰੋੜ ਰੁਪਏ) ਰੁਪਏ ਰੱਖਿਆ ਗਿਆ ਹੈ। ਟਿਕਟ ਦੀ ਕੀਮਤ 250 ਰੁਪਏ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਸਾਖੀ ਬੰਪਰ ਦਾ ਨਤੀਜਾ 17 ਅਪ੍ਰੈਲ, 2020 ਨੂੰ ਐਲਾਨਿਆ ਜਾਵੇਗਾ।


rajwinder kaur

Content Editor

Related News