ਪੰਜਾਬ ਲੋਕ ਕਾਂਗਰਸ ਨੇ ਜਾਰੀ ਕੀਤੀ ਤੀਜੀ ਸੂਚੀ, 7 ਉਮੀਦਵਾਰਾਂ ਦਾ ਕੀਤਾ ਐਲਾਨ

Sunday, Jan 30, 2022 - 02:08 AM (IST)

ਪੰਜਾਬ ਲੋਕ ਕਾਂਗਰਸ ਨੇ ਜਾਰੀ ਕੀਤੀ ਤੀਜੀ ਸੂਚੀ, 7 ਉਮੀਦਵਾਰਾਂ ਦਾ ਕੀਤਾ ਐਲਾਨ

ਜਲੰਧਰ-ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਲੋਕ ਕਾਂਗਰਸ ਵੱਲੋਂ ਅੱਜ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਲੋਕ ਕਾਂਗਰਸ ਵੱਲੋਂ ਅੱਜ ਜਾਰੀ ਕੀਤੀ ਗਈ ਸੂਚੀ ’ਚ 7 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਸ 'ਚ ਪੱਟੀ ਤੋਂ ਐਡਵੋਕੇਟ ਜਸਕਰਨ ਸਿੰਘ ਸੰਧੂ, ਨਕੋਦਰ ਤੋਂ ਸ਼ੰਮੀ ਕੁਮਾਰ ਕਲਿਆਣ, ਆਦਮਪੁਰ ਤੋਂ ਜਗਦੀਸ਼ ਕੁਮਾਰ ਜੱਸਲ, ਮਲੋਟ ਤੋਂ ਕਰਨਵੀਰ ਸਿੰਘ, ਕੋਟਕਪੂਰਾ ਤੋਂ ਦਰਗੇਸ਼ ਕੁਮਾਰ ਸ਼ਰਮਾ, ਬਠਿੰਡਾ ਦਿਹਾਤੀ ਤੋਂ ਮਾਇਆ ਦੇਵੀ ਅਤੇ ਮਾਨਸਾ ਤੋਂ ਜੀਵਨ ਦਾਸ ਬਾਵਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।

PunjabKesari

ਇਹ ਵੀ ਪੜ੍ਹੋ : ਗ੍ਰੇਟ ਬੈਰੀਅਰ ਰੀਫ ਦੀ ਸੁਰੱਖਿਆ ਲਈ 70.4 ਕਰੋੜ ਡਾਲਰ ਹੋਰ ਖ਼ਰਚ ਕਰੇਗਾ ਆਸਟ੍ਰੇਲੀਆ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News