ਪੰਜਾਬ 'ਚ ਮਜ਼ਦੂਰਾਂ ਲਈ ਚੰਗੀ ਖ਼ਬਰ, ਸਰਕਾਰ ਨੇ ਵਧਾਈਆਂ ਮਜ਼ਦੂਰੀ ਦੀਆਂ ਘੱਟੋ-ਘੱਟ ਦਰਾਂ

Wednesday, Apr 19, 2023 - 10:09 AM (IST)

ਪੰਜਾਬ 'ਚ ਮਜ਼ਦੂਰਾਂ ਲਈ ਚੰਗੀ ਖ਼ਬਰ, ਸਰਕਾਰ ਨੇ ਵਧਾਈਆਂ ਮਜ਼ਦੂਰੀ ਦੀਆਂ ਘੱਟੋ-ਘੱਟ ਦਰਾਂ

ਖੰਨਾ (ਸ਼ਾਹੀ) : ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵੱਲੋਂ ਇਕ ਸਰਕੂਲਰ ਜਾਰੀ ਕਰ ਕੇ ਕਾਰਖ਼ਾਨਿਆਂ, ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨਾਂ ’ਚ ਨੌਕਰੀ ਕਰਨ ਵਾਲਿਆਂ ਲਈ ਘੱਟੋ-ਘੱਟ ਮਜ਼ਦੂਰੀ ਦੀਆਂ ਦਰਾਂ ਵਧਾ ਦਿੱਤੀਆਂ ਹਨ। ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ ਇਹ 1 ਮਾਰਚ, 2023 ਤੋਂ ਲਾਗੂ ਕੀਤਾ ਗਿਆ ਹੈ। ਇਸ ਅਨੁਸਾਰ ਹੁਣ ਸੂਬੇ ’ਚ ਅਨਸਕਿੱਲਡ (ਚਪੜਾਸੀ, ਚੌਂਕੀਦਾਰ, ਹੈਲਪਰ ਆਦਿ) ਨੂੰ 10353.77 ਰੁਪਏੇ ਮਾਸਿਕ 398.22 ਰੁਪਏ ਰੋਜ਼ਾਨਾ, ਸੈਮੀ ਸਕਿਲਡ (ਅਨਸਕਿਲਡ ਅਹੁਦੇ ’ਤੇ 10 ਸਾਲ ਦਾ ਤਜ਼ੁਰਬਾ ਜਾਂ ਨਵਾਂ ਆਈ. ਟੀ. ਆਈ. ’ਤੇ ਡਿਪਲੋਮਾ ਧਾਰਕ) 11133.77 ਰੁਪਏ ਮਾਸਿਕ 428.22 ਰੁਪਏ ਰੋਜ਼ਾਨਾ ਮਿਲੇਗੀ।

ਇਹ ਵੀ ਪੜ੍ਹੋ : 2 ਪਰਿਵਾਰਾਂ 'ਤੇ ਰਾਤ ਦੇ ਹਨ੍ਹੇਰੇ 'ਚ ਟੁੱਟਿਆ ਕਹਿਰ, ਜਵਾਨ ਪੁੱਤਾਂ ਦੀ ਮੌਤ ਨੇ ਘਰਾਂ 'ਚ ਵਿਛਾਏ ਸੱਥਰ

ਇਸ ਦੇ ਨਾਲ ਹੀ ਸਕਿੱਲਡ (ਸੈਮੀ ਸਕਿੱਲਡ ਅਹੁਦੇ ’ਤੇ 5 ਸਾਲ ਤਜ਼ੁਰਬੇ ਵਾਲਾ, ਲੁਹਾਰ, ਇਲੈਕਟ੍ਰੀਸ਼ਨ ਆਦਿ) 12030.77 ਰੁਪਏ ਮਾਸਿਕ ਅਤੇ 462.72 ਰੁਪਏ ਰੋਜ਼ਾਨਾ, ਹਾਈ ਸਕਿੱਲਡ (ਗ੍ਰੈਜੂਏਟ ਤਕਨੀਕੀ ਡਿਗਰੀ ਧਾਰਕ, ਟਰੱਕ ਡਰਾਈਵਰ, ਕ੍ਰੇਨ ਡਰਾਈਵਰ ਆਦਿ) 13062.77 ਰੁਪਏ ਮਾਸਿਕ ਅਤੇ 502.41 ਰੁਪਏ ਰੋਜ਼ਾਨਾ ਮਿਲਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਇਕ ਹੋਰ ਸਾਬਕਾ ਮੰਤਰੀ ਵਿਜੀਲੈਂਸ ਦੀ ਰਾਡਾਰ 'ਤੇ, ਇਸ ਤਾਰੀਖ਼ ਨੂੰ ਕੀਤਾ ਗਿਆ ਤਲਬ

ਸਟਾਫ਼ ਕੈਟਾਗਿਰੀ ਏ (ਪੋਸਟ-ਗ੍ਰੈਜੂਏਟ, ਐੱਮ. ਬੀ. ਏ. ਆਦਿ) 15523.77 ਰੁਪਏ ਮਾਸਿਕ, ਸਟਾਫ਼ ਕੈਟਾਗਿਰੀ ਬੀ (ਗ੍ਰੈਜੂਏਟ) 13853.77 ਰੁਪਏ ਮਾਸਿਕ, ਸਟਾਫ਼ ਕੈਟਾਗਿਰੀ ਸੀ (ਅੰਡਰ ਗ੍ਰੈਜੂਏਟ) 12353.77 ਰੁਪਏ ਅਤੇ ਸਟਾਫ਼ ਕੈਟਾਗਿਰੀ ਡੀ (10ਵੀਂ ਪਾਸ) 11153.77 ਰੁਪਏ ਮਾਸਿਕ ਤੈਅ ਕੀਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News