ਸਿਹਤ ਸਹੂਲਤਾਂ ਦੇ ਮਾਮਲੇ ਵਿਚ ਪਛੜਦਾ ਜਾ ਰਿਹੈ ਪੰਜਾਬ, ਨੀਤੀ ਆਯੋਗ ਨੇ ਜਾਰੀ ਕੀਤੀ ਰਿਪੋਰਟ

06/26/2019 12:09:50 PM

ਨਵੀਂ ਦਿੱਲੀ—ਪੰਜਾਬ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਦੇ ਮਾਮਲੇ ਵਿਚ ਲਗਤਾਰ ਪਛੜਦਾ ਜਾ ਰਿਹਾ ਹੈ। ਸੂਬੇ ਸਰਕਾਰ ਲੋਕਾਂ ਨੂੰ ਸਿਹਤ ਸੇਵਾਵਾਂ ਉਪਲਬੱਧ ਕਰਵਾਉਣ ਵਿਚ ਤੇ ਉਨ੍ਹਾਂ ਵਿਚ ਸੁਧਾਰ ਕਰਨ ਦੇ ਮਾਮਲੇ ਵਿਚ ਵੀ ਫਿਸੱਡੀ ਸਾਬਤ ਹੋ ਰਿਹਾ ਹੈ।ਇਹ ਸਾਬਤ ਹੋਇਆ ਹੈ ਨੀਤੀ ਕਮੀਸ਼ਨ ਦੀ ਉਸ ਰਿਪੋਰਟ 'ਚ ਜੋ ਉਸ ਨੇ ਮੰਗਲਵਾਰ ਨੂੰ ਜਾਰੀ ਕੀਤੀ ਹੈ। ਨੀਤੀ ਕਮਿਸ਼ਨ ਨੇ ਸਿਹਤ ਮੰਤਰਾਲਾ ਅਤੇ ਵਿਸ਼ਵ ਬੈਂਕ ਨਾਲ ਇਸ 'ਤੇ ਰਿਪਰੋਟ ਤਿਆਰ ਕੀਤੀ ਹੈ। 'ਸਿਹਤ ਸੂਬਾ, ਪ੍ਰਗਤੀਸ਼ੀਲ ਭਾਰਤ' ਦੇ ਦੂਜੇ ਐਡੀਸ਼ਨ ਦੀ ਰਿਪੋਰਟ ਨੂੰ ਮੰਗਲਵਾਰ ਨੂੰ ਕਮਿਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ, ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ, ਮੈਂਬਰ ਡਾ. ਵੀ. ਕੇ. ਪਾਲ, ਸਿਹਤ ਸਕੱਤਰ ਪ੍ਰੀਤੀ ਸੂਦਨ ਨੇ ਜਾਰੀ ਕੀਤਾ।

ਰਿਪੋਰਟ ਦੇ ਮੁਤਾਬਕ ਪੰਜਾਬ ਪਹਿਲਾਂ ਸਿਹਤ ਸਹੂਲਤਾਂ ਦੇਣ ਦੇ ਮਾਮਲੇ ਵਿਚ ਦੇਸ਼ ਭਰ ਵਿਚ ਦੂਸਰੇ ਨੰਬਰ 'ਤੇ ਸੀ ਪਰ ਨੀਤੀ ਕਮਿਸ਼ਨ ਵਲੋਂ ਜਾਰੀ ਕੀਤੀ ਗਈ ਨਵੀਂ ਰਿਪੋਰਟ ਮੁਤਾਬਕ ਪੰਜਾਬ ਦੂਜੇ ਪਾਇਦਾਨ ਤੋਂ ਹੇਠਾਂ ਡਿੱਗ ਕੇ ਪੰਜਵੇਂ ਸਥਾਨ ਉਤੇ ਆ ਗਿਆ ਹੈ। ਇਸ ਰਿਪੋਰਟ ਵਿਚ ਕੇਰਲ ਲਗਾਤਾਰ ਦੂਜੀ ਵਾਰ ਪਹਿਲੇ ਨੰਬਰ ਉਤੇ ਆਪਣਾ ਕਬਜਾ ਜਮ੍ਹਾਂ ਕੇ ਬੈਠਾ ਹੈ। ਦੂਜੇ ਨੰਬਰ ਉਤੇ ਪੰਜਾਬ ਨੂੰ ਪਛਾੜ ਕੇ ਆਂਧਰਾਂ ਪ੍ਰਦੇਸ਼ ਨੇ ਦੂਜਾ ਸਥਾਨ ਹਾਸਲ ਕਰ ਲਿਆ ਹੈ। ਇਸ ਤੋਂ ਪਹਿਲਾਂ ਆਂਧਰਾਂ ਪ੍ਰਦੇਸ਼ ਪਹਿਲਾਂ ਸੱਤਵੇਂ ਸਥਾਨ ਉਤੇ ਸੀ।

ਇਸ ਮਾਮਲੇ 'ਚ ਬਿਹਾਰ ਦੀ ਸਥਿਤੀ ਖਰਾਬ ਹੋਈ ਹੈ ਅਤੇ ਇਹ 19ਵੇਂ ਸਥਾਨ ਤੋਂ ਤਿਲਕ ਕੇ 20ਵੇਂ ਸਥਾਨ 'ਤੇ ਆ ਗਿਆ ਹੈ ਜਦਕਿ ਉੱਤਰ ਪ੍ਰਦੇਸ਼ਨ ਸਭ ਤੋਂ ਹੇਠਲੇਂ ਸਥਾਨ 'ਤੇ ਕਾਇਮ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੂਚੀ 'ਚ ਦਿੱਲੀ ਦੀਆਂ ਸਿਹਤ ਸੇਵਾਵਾਂ 'ਚ ਸੁਧਾਰ ਨਹੀਂ ਹੋਇਆ ਹੈ ਅਤੇ ਇਹ ਪਿਛਲੇ ਸਾਲ ਦੇ ਤੀਸਰੇ ਸਥਾਨ 'ਤੋਂ ਤਿਲਕ ਕੇ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਹੈ। ਨੀਤੀ ਆਯੋਗ ਨੇ ਇਸ ਰਿਪੋਰਟ ਦਾ ਆਧਾਰ ਸਾਲ 2015-16 ਹੈ ਅਤੇ ਇਹ ਰਿਪੋਰਟ 2017-18 ਲਈ ਹੈ। ਇਸ 'ਚ ਦੋ ਤਰ੍ਹਾਂ ਦੀ ਰੈਂਕਿੰਗ ਕੀਤੀ ਗਈ ਹੈ ਜਿਸ 'ਚੋਂ ਇਕ ਕੁਲ ਪ੍ਰਦਰਸ਼ਨ 'ਤੇ ਆਧਾਰਿਤ ਜਦਕਿ ਦੂਜਾ ਸਾਲ ਦਰ ਸਾਲ ਸੁਧਾਰ 'ਤੇ ਆਧਾਰਿਤ ਹੈ। ਵੱਡੇ ਸੂਬਿਆਂ ਦੀ ਸੂਚੀ 'ਚ ਕੁਲ ਪ੍ਰਦਰਸ਼ਨ ਦੇ ਮਾਮਲੇ 'ਚ ਮਹਾਰਾਸ਼ਟਰ ਤੀਸਰੇ, ਗੁਜਰਾਤ ਚੌਥੇ ਅਤੇ ਪੰਜਾਬ ਪੰਜਵੇਂ ਸਥਾਨ 'ਤੇ ਆ ਗਿਆ ਹੈ। ਜਿਸ ਤੋਂ ਬਾਅਦ ਹਿਮਾਚਲ ਪ੍ਰਦੇਸ਼ 6ਵੇਂ ਅਤੇ ਜੰਮੂ-ਕਸ਼ਮੀਰ ਸੱਤਵੇਂ ਸਥਾਨ 'ਤੇ ਕਾਇਮ ਹੈ। ਕਰਨਾਰਟਕ ਅੱਠਵੇਂ ਸਥਾਨ 'ਤੇ ਆ ਗਿਆ ਹੈ।

ਤਮਿਲਨਾਡੂ ਤੀਸਰੇ ਸਥਾਨ ਤੋਂ ਤਿਲਕ ਕੇ ਨੌਵੇਂ ਸਥਾਨ 'ਤੇ ਆ ਗਿਆ ਹੈ। ਪੱਛਮੀ ਬੰਗਾਲ 10ਵੇਂ ਤੋਂ 11ਵੇਂ ਸਥਾਨ, ਤੇਲੰਗਾਨਾ 11ਵੇਂ ਤੋਂ ਸੁਧਰ ਕੇ 10ਵੇਂ ਸਥਾਨ 'ਤੇ, ਛੱਤੀਸਗੜ੍ਹ 12ਵੇਂ ਸਥਾਨ ਤੋਂ 13ਵੇਂ ਸਥਾਨ 'ਤੇ ਜਦਕਿ ਹਰਿਆਣਾ 13ਵੇਂ ਸਥਾਨ 'ਤੋਂ ਵਧ ਕੇ 12ਵੇਂ ਸਥਾਨ 'ਤੇ ਪਹੁੰਚ ਗਿਆ। ਝਾਰਖੰਡ ਦਾ 14ਵਾਂ ਸਥਾਨ ਕਾਇਮ ਹੈ। ਉੱਤਰਾਪਖੰਡ ਇਸ ਸਾਲ 15ਵੇਂ ਸਥਾਨ ਤੋਂ 17 ਸਥਾਨ 'ਤੇ ਆ ਪਹੁੰਚ ਗਿਆ ਜਦਕਿ ਅਸਮ 16ਵੇਂ ਤੋਂ ਸੁਧਰ ਕੇ 15ਵੇਂ ਸਥਾਨ 'ਤੇ ਪਹੁੰਚ ਗਿਆ। ਮੱਧ ਪ੍ਰਦੇਸ਼, ਓਡੀਸ਼ਾ ਅਤੇ ਬਿਹਾਰ ਇਕ ਇਕ ਸਥਾਨ 'ਤੋਂ ਤਿਲਕ ਕੇ 18ਵੇਂ, 19ਵੇਂ ਅਤੇ 20ਵੇਂ ਸਥਾਨ 'ਤੇ ਆ ਗਏ ਹਨ। ਰਾਜਸਥਾਨ 20ਵੇਂ ਸਥਾਨ ਤੋਂ 16ਵੇਂ ਸਥਾਨ 'ਤੇ ਆ ਗਿਆ ਹੈ। ਉੱਤਰ ਪ੍ਰਦੇਸ਼ ਇਸ ਸੂਚੀ 'ਚ ਸਭ ਤੋਂ ਹੇਠਾਂ 21ਵੇਂ ਸਥਾਨ 'ਤੇ ਹੈ। ਰਿਪੋਰਟ ਦੇ ਦੂਜੇ ਐਡੀਸ਼ਨ 'ਚ ਦੋ ਸਾਲ ਦੀ ਮਿਆਦ (2016-17 ਅਤੇ 2017-18) ਦੇ ਦੌਰਾਨ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਦਰਸ਼ਨ ਨੂੰ ਦੇਖਿਆ ਗਿਆ ਹੈ। ਸਿਹਤ ਸੰਬੰਧੀ ਉਪਲੱਬਧੀਆਂ, ਪ੍ਰਸ਼ਾਸਨ, ਪ੍ਰਕਿਰਿਆ ਅਤੇ ਨੀਤੀਗਤ ਪ੍ਰਭਾਵ ਦੇ ਸੰਦਰਭ 'ਚ ਸਿਹਤ 'ਤੇ ਇਕ ਦ੍ਰਿਸ਼ ਅਪਣਾਇਆ ਗਿਆ ਹੈ। ਵਿਸ਼ਵ ਬੈਂਕ ਦੀ ਤਕਨੀਕੀ ਸਹਾਇਤਾ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਦੇ ਸਹਿਯੋਗ ਨਾਲ ਇਸ ਰਿਪੋਰਟ ਨੂੰ ਤਿਆਰ ਕੀਤਾ ਗਿਆ ਹੈ।


Karan Kumar

Content Editor

Related News