ਵੱਡੀ ਖ਼ਬਰ : ਪੰਜਾਬ 'ਚ ਬਿਜਲੀ ਸੰਕਟ ਕਾਰਨ 'ਇੰਡਸਟਰੀ' ਮੁੜ 3 ਦਿਨਾਂ ਲਈ ਬੰਦ ਕਰਨ ਦੇ ਹੁਕਮ

Tuesday, Jul 06, 2021 - 10:00 AM (IST)

ਵੱਡੀ ਖ਼ਬਰ : ਪੰਜਾਬ 'ਚ ਬਿਜਲੀ ਸੰਕਟ ਕਾਰਨ 'ਇੰਡਸਟਰੀ' ਮੁੜ 3 ਦਿਨਾਂ ਲਈ ਬੰਦ ਕਰਨ ਦੇ ਹੁਕਮ

ਖੰਨਾ/ਪਟਿਆਲਾ (ਸ਼ਾਹੀ) : ਪੰਜਾਬ ਵਿਚ ਸੋਮਵਾਰ ਤੋਂ ਉਦਯੋਗ ਚੱਲਣੇ ਸ਼ੁਰੂ ਹੋਏ ਸਨ ਪਰ ਪਾਵਰਕਾਮ ਨੇ ਬੀਤੀ ਦੇਰ ਸ਼ਾਮ ਸਰਕੂਲਰ ਜਾਰੀ ਕਰ ਕੇ 7 ਜੁਲਾਈ ਤੋਂ 3 ਦਿਨ ਲਈ ਫਿਰ ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੀ ਸਿਆਸਤ 'ਚ ਅੱਜ ਅਹਿਮ ਦਿਨ, 'ਕੈਪਟਨ-ਸੋਨੀਆ' ਦੀ ਮੁਲਾਕਾਤ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਸਰਕੂਲਰ ਵਿਚ ਕਿਹਾ ਗਿਆ ਹੈ ਕਿ ਛੋਟ ਪ੍ਰਾਪਤ ਅਤੇ ਜ਼ਰੂਰੀ ਵਸਤੂਆਂ ਬਣਾਉਣ ਵਾਲੇ ਉਦਯੋਗਾਂ ਨੂੰ ਛੱਡ ਕੇ ਕੈਟੇਗਿਰੀ 1, 2, 3 ਵਿੱਚ ਪੈਂਦੇ ਪੱਛਮੀਂ, ਕੇਂਦਰੀ ਅਤੇ ਉੱਤਰੀ ਖੇਤਰ ਦੇ ਸਾਰੇ ਜਨਰਲ (ਐੱਲ. ਐੱਸ.), ਸਟੀਲ ਫਰਨੈਸਾਂ ਅਤੇ ਰੋਲਿੰਗ ਮਿੱਲਾਂ ਅਤੇ ਦੂਜੇ ਉਦਯੋਗ 7 ਜੁਲਾਈ ਨੂੰ ਸਵੇਰੇ 8 ਵਜੇ ਤੋਂ 10 ਜੁਲਾਈ ਸਵੇਰੇ 8 ਵਜੇ ਤੱਕ ਬੰਦ ਰਹਿਣਗੇ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 'ਬਿਜਲੀ ਕੱਟਾਂ' ਦੌਰਾਨ ਇੰਡਸਟਰੀ ਲਈ ਆਈ ਰਾਹਤ ਭਰੀ ਖ਼ਬਰ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 4 ਜੁਲਾਈ ਨੂੰ ਸਵੇਰੇ 8 ਵਜੇ ਤੋਂ 7 ਜੁਲਾਈ ਸਵੇਰੇ 8 ਵਜੇ ਤੱਕ ਇੰਡਸਟਰੀ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News