ਅਹਿਮ ਖ਼ਬਰ : ਪੰਜਾਬ ਦੇ ਕਈ ਅਧਿਕਾਰੀ ਕੇਂਦਰ ’ਚ ਡੈਪੂਟੇਸ਼ਨ ’ਤੇ ਜਾਣ ਦੀ ਤਿਆਰੀ 'ਚ

Friday, Jul 29, 2022 - 09:13 AM (IST)

ਅਹਿਮ ਖ਼ਬਰ : ਪੰਜਾਬ ਦੇ ਕਈ ਅਧਿਕਾਰੀ ਕੇਂਦਰ ’ਚ ਡੈਪੂਟੇਸ਼ਨ ’ਤੇ ਜਾਣ ਦੀ ਤਿਆਰੀ 'ਚ

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਕਈ ਆਈ. ਏ. ਐੱਸ. ਅਧਿਕਾਰੀ ਕੇਂਦਰ ਸਰਕਾਰ 'ਚ ਡੈਪੂਟੇਸ਼ਨ ’ਤੇ ਜਾਣ ਲਈ ਉਡੀਕ ਕਰ ਰਹੇ ਹਨ। ਇਨ੍ਹਾਂ 'ਚ ਪੰਜਾਬ ਦੇ ਮੁੱਖ ਸਕੱਤਰ ਅਹੁਦੇ ਤੋਂ ਹਾਲ ਹੀ 'ਚ ਹਟਾਏ ਗਏ ਅਨਿਰੁੱਧ ਤਿਵਾੜੀ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ 'ਚ ਵੱਖ ਵੱਖ ਅਹੁਦਿਆਂ ’ਤੇ ਤਾਇਨਾਤ ਕਈ ਆਈ. ਏ. ਐੱਸ. ਅਧਿਕਾਰੀ ਹੁਣ ਕੇਂਦਰ ਸਰਕਰ ਦੇ ਅਧੀਨ ਕੰਮ ਕਰਨ ਦੀ ਇੱਛਾ ਜ਼ਾਹਰ ਕਰਦਿਆਂ ਕੇਂਦਰੀ ਡੈਪੂਟੇਸ਼ਨ ’ਤੇ ਜਾਣ ਲਈ ਯਤਨਸ਼ੀਲ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਅੱਜ ਤੋਂ ਭਾਰੀ ਮੀਂਹ ਦਾ ਅਲਰਟ, ਮੌਸਮ ਵਿਭਾਗ ਦੀ ਕਿਸਾਨਾਂ ਨੂੰ ਸਲਾਹ

ਕੁੱਝ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਕੇਂਦਰ ਵੱਲੋਂ ਤਾਇਨਾਤੀ ਦੇ ਹੁਕਮ ਹਾਸਲ ਹੋ ਸਕਦੇ ਹਨ। ਸੂਚਨਾ ਮੁਤਾਬਕ ਕੇਂਦਰ 'ਚ ਡੈਪੂਟੇਸ਼ਨ ’ਤੇ ਜਾਣ ਦੀ ਉਡੀਕ ਕਰ ਰਹੇ ਅਧਿਕਾਰੀਆਂ 'ਚ 1988 ਬੈਚ ਦੀ ਅਧਿਕਾਰੀ ਰਵਨੀਤ ਕੌਰ, 1990 ਬੈਚ ਦੇ ਅਨਿਰੁੱਧ ਤਿਵਾੜੀ, 1991 ਬੈਚ ਦੀ ਸੀਮਾ ਜੈਨ, 1992 ਬੈਚ ਦੇ ਕੇ. ਏ. ਪੀ. ਸਿਨਹਾ, 1998 ਬੈਚ ਦੇ ਐੱਸ. ਕਰੁਣਾ ਰਾਜੂ ਤੇ 2000 ਬੈਚ ਦੇ ਰਾਹੁਲ ਤਿਵਾੜੀ ਸ਼ਾਮਲ ਹਨ।

ਇਹ ਵੀ ਪੜ੍ਹੋ : ਖਰੜ 'ਚ ਗੰਦਾ ਪਾਣੀ ਪੀਣ ਕਾਰਨ ਜਵਾਨ ਕੁੜੀ ਦੀ ਮੌਤ, ਪੂਰਾ ਟੱਬਰ ਪਿਆ ਬੀਮਾਰ (ਵੀਡੀਓ)

ਧਿਆਨ ਰਹੇ ਕਿ ਕੁੱਝ ਹੀ ਦਿਨ ਪਹਿਲਾਂ ਪੰਜਾਬ ਦੇ ਡੀ. ਜੀ. ਪੀ. ਦੇ ਤੌਰ ’ਤੇ ਤਾਇਨਾਤ ਆਈ. ਪੀ. ਐੱਸ. ਅਧਿਕਾਰੀ ਵੀਰੇਸ਼ ਕੁਮਾਰ ਭਾਵੜਾ ਵੱਲੋਂ ਵੀ ਕੇਂਦਰ 'ਚ ਡੈਪੂਟੇਸ਼ਨ ’ਤੇ ਜਾਣ ਦੀ ਇੱਛਾ ਜਤਾਉਂਦਿਆਂ ਲੰਬੀ ਛੁੱਟੀ ਲੈ ਲਈ ਗਈ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹੁਣ ਹਰ 'ਸਿੱਖ' ਬੀਬੀ ਨੂੰ ਨਹੀਂ ਹੋਵੇਗੀ ਹੈਲਮੈੱਟ ਤੋਂ ਛੂਟ, ਚਲਾਨ ਤੋਂ ਨਹੀਂ ਬਚਾ ਸਕੇਗਾ 'ਕੌਰ' ਸਰਨੇਮ

ਪੰਜਾਬ ਦੇ ਸਾਬਕਾ ਡੀ. ਜੀ. ਪੀ. ਦਿਨਕਰ ਗੁਪਤਾ ਵੀ ਕੇਂਦਰੀ ਡੈਪੂਟੇਸ਼ਨ ’ਤੇ ਚਲੇ ਗਏ ਸਨ ਤੇ ਮੌਜੂਦਾ ਸਮੇਂ 'ਚ ਰਾਸ਼ਟਰੀ ਜਾਂਚ ਏਜੰਸੀ ਦੇ ਮੁਖੀ ਦੇ ਤੌਰ ’ਤੇ ਤਾਇਨਾਤ ਹਨ, ਜਦੋਂ ਕਿ ਉਨ੍ਹਾਂ ਦੀ ਪਤਨੀ ਤੇ ਪੰਜਾਬ ਦੀ ਸਾਬਕਾ ਮੁੱਖ ਸਕੱਤਰ ਵਿਨੀ ਮਹਾਜਨ ਵੀ ਕੇਂਦਰੀ ਡੈਪੂਟੇਸ਼ਨ ’ਤੇ ਹਨ ਤੇ ਮੌਜੂਦਾ ਸਮੇਂ 'ਚ ਕੇਂਦਰ 'ਚ ਸਕੱਤਰ, ਪੇਜਲ ਤੇ ਸਵੱਛਤਾ ਦੇ ਤੌਰ ’ਤੇ ਤਾਇਨਾਤ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News