ਵੱਡੀ ਖਬਰ : ਪੰਜਾਬ ਦੇ IAS ਪਤੀ-ਪਤਨੀ ਨੂੰ 'ਕੋਰੋਨਾ', ਇਸ ਮੰਤਰੀ ਨੇ ਖੁਦ ਨੂੰ ਕੀਤਾ ਇਕਾਂਤਵਾਸ

Friday, Jul 10, 2020 - 01:37 PM (IST)

ਚੰਡੀਗੜ੍ਹ (ਹਿਤੇਸ਼) : ਪੰਜਾਬ 'ਚ ਕੋਰੋਨਾ ਵਾਇਰਸ ਨੇ ਇਸ ਸਮੇਂ ਤੜਥੱਲੀ ਮਚਾਈ ਹੋਈ ਹੈ ਅਤੇ ਪੰਜਾਬ ਦੇ ਵੱਡੀ ਗਿਣਤੀ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕੋਰੋਨਾ ਰਿਪੋਰਟ ਰੋਜ਼ਾਨਾ ਪਾਜ਼ੇਟਿਵ ਆ ਰਹੀ ਹੈ। ਹੁਣ ਆਈ. ਏ. ਐੱਸ. ਵਿਪੁਲ ਉੱਜਵਲ ਅਤੇ ਉਨ੍ਹਾਂ ਦੀ ਪਤਨੀ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਵਿਪੁਲ ਉੱਜਵਲ ਪੰਜਾਬ ਦੇ ਪੇਂਡੂ ਵਿਕਾਸ ਮਹਿਕਮੇ ਦੇ ਡਾਇਰੈਕਟਰ ਹਨ, ਜਦੋਂ ਕਿ ਉਨ੍ਹਾਂ ਦੀ ਪਤਨੀ ਸੋਨਾਲੀ ਗਿਰੀ ਰੋਪੜ ਦੀ ਡਿਪਟੀ ਕਮਿਸ਼ਨਰ ਹੈ।

ਇਹ ਵੀ ਪੜ੍ਹੋ : 'ਪੰਜਾਬ ਭਾਜਪਾ' ਦੀ ਇਕੱਲੇ ਹੀ ਵਿਧਾਨ ਸਭਾ ਚੋਣਾਂ ਲੜਨ ਦੀ ਇੱਛਾ!

ਦੋਹਾਂ ਪਤੀ-ਪਤਨੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ 'ਚ ਹਫੜਾ-ਦਫੜੀ ਮਚੀ ਹੋਈ ਹੈ। ਦੱਸਣਯੋਗ ਹੈ ਕਿ ਵਿਪੁਲ ਉੱਜਵਲ 2008 ਬੈਚ ਦੇ ਆਈ. ਏ. ਐੱਸ. ਅਧਿਕਾਰੀ ਹਨ ਅਤੇ ਉਨ੍ਹਾਂ ਨੇ ਯੂ. ਪੀ. ਐਸ. ਸੀ. ਸਿਵਲ ਸਰਵਿਸਿਜ਼ ਦੀ ਪ੍ਰੀਖਿਆ 'ਚ 14ਵਾਂ ਰੈਂਕ ਹਾਸਲ ਕੀਤਾ ਸੀ, ਜਦੋਂ ਕਿ ਉਨ੍ਹਾਂ ਦੀ ਪਤਨੀ ਸੋਨਾਲੀ ਗਿਰੀ ਨੇ 42ਵਾਂ ਰੈਂਕ ਹਾਸਲ ਕੀਤਾ ਸੀ।

ਇਹ ਵੀ ਪੜ੍ਹੋ : ਬੇਅੰਤ ਸਿੰਘ ਕਤਲਕਾਂਡ ਦੇ ਗਵਾਹ ਦੀ ਸੁਰੱਖਿਆ ਹਟਾਉਣ 'ਤੇ ਪੁਲਸ ਨੂੰ ਨੋਟਿਸ
ਕੈਬਨਿਟ ਮੰਤਰੀ ਬਾਜਵਾ ਦਾ ਹੋਵੇਗਾ ਟੈਸਟ
ਦੋਹਾਂ ਪਤੀ-ਪਤਨੀ ਦੇ ਕੋਰੋਨਾ ਪਾਜ਼ੇਟਿਵ ਕਾਰਨ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਚਿੰਤਾ ਵੀ ਵੱਧ ਗਈ ਹੈ ਕਿਉਂਕਿ ਉਨ੍ਹਾਂ ਨੇ ਬੀਤੇ ਕੱਲ੍ਹ ਹੀ ਵਿਪੁਲ ਉੱਜਵਲ ਨਾਲ ਇਕ ਮੀਟਿੰਗ 'ਚ ਹਿੱਸਾ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਮੰਤਰੀ ਬਾਜਵਾ ਨੇ ਖੁਦ ਨੂੰ ਘਰ 'ਚ ਇਕਾਂਤਵਾਸ ਕਰ ਲਿਆ ਹੈ ਅਤੇ ਹੁਣ ਕੋਰੋਨਾ ਟੈਸਟ ਵੀ ਕਰਵਾ ਰਹੇ ਹਨ। 
ਇਹ ਵੀ ਪੜ੍ਹੋ : ਚੰਡੀਗੜ੍ਹ : PGI 'ਚ ਕੋਰੋਨਾ ਪੀੜਤ ਬੱਚੇ ਦੀ 'ਰੇਅਰ ਹਾਰਟ ਸਰਜਰੀ', ਹਾਲਤ ਨਾਜ਼ੁਕ


Babita

Content Editor

Related News