ਪੰਜਾਬ ''ਚ ਗਰਮੀ ਨਾਲ ਲੋਕ ਹਾਲੋ-ਬੇਹਾਲ! ਆਸਮਾਨ ਤੋਂ ਵਰ੍ਹਨ ਲੱਗੀ ਅੱਗ, 46 ਡਿਗਰੀ ਤਕ ਪੁੱਜਾ ਤਾਪਮਾਨ
Wednesday, Jun 10, 2026 - 11:55 AM (IST)
ਸੁਲਤਾਨਪੁਰ ਲੋਧੀ (ਧੀਰ)-ਜੂਨ ਮਹੀਨੇ ਦੀ ਤਪਸ਼ ਅਤੇ ਆਸਮਾਨ ਤੋਂ ਅੱਗ ਵਰ੍ਹਾਉਂਦੀ ਗਰਮੀ ਨੇ ਪਾਵਨ ਨਗਰੀ ਨਿਵਾਸੀ ਸੁਲਤਾਨਪੁਰ ਲੋਧੀ ਵਾਲਿਆਂ ਨੂੰ ਘਰਾਂ ਅੰਦਰ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਅੱਤ ਦੀ ਗਰਮੀ ਕਾਰਨ ਸੁਲਤਾਨਪੁਰ ਲੋਧੀ ਸ਼ਹਿਰ ਦੇ ਬਾਜ਼ਾਰਾਂ ਅਤੇ ਗਲੀਆਂ ’ਚ ਸੁੰਨ ਪੱਸਰੀ ਹੋਈ ਹੈ। ਇੰਝ ਜਾਪਦਾ ਹੈ, ਜਿਵੇਂ ਸੁਲਤਾਨਪੁਰ ਲੋਧੀ ਸ਼ਹਿਰ ਵਿਚ ਕਰਫ਼ਿਊ ਲੱਗ ਗਿਆ ਹੋਵੇ। ਕੋਈ ਵੀ ਜੀਅ ਪਰਿੰਦਾ ਵੇਖਣ ਨੂੰ ਨਹੀਂ ਮਿਲਦਾ। ਤਾਪਮਾਨ 46 ਡਿਗਰੀ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਲੋਕ ਗਰਮੀ ਤੋਂ ਤ੍ਰਹਿ-ਤ੍ਰਹਿ ਕਰਨ ਲੱਗ ਪਏ ਹਨ। ਆਮ ਜਨ-ਜੀਵਨ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਇਨੀਂ ਦਿਨੀਂ ਪੈ ਰਹੀ ਭਾਰੀ ਗਰਮੀ ਕਾਰਨ ਪਾਵਨ ਨਗਰੀ ਸੁਲਤਾਨਪੁਰ ਲੋਧੀ ਲੋਕਾਂ ਦਾ ਜਿਊਣਾ ਮਾਹੌਲ ਹੋ ਗਿਆ ਹੈ। ਸਾਰੇ ਬਾਜ਼ਾਰਾਂ ਅਤੇ ਗਲੀਆਂ ਵਿਚ ਸੁੰਨ ਪੱਸਰੀ ਹੋਈ ਹੈ। ਦੁਪਹਿਰ ਸਮੇਂ ਕੋਈ ਟਾਵਾਂ ਟਾਵਾਂ ਵਿਅਕਤੀ ਸੜਕਾਂ ’ਤੇ ਨਜ਼ਰ ਆਉਂਦਾ ਹੈ। ਇਕ ਗਰਮੀ ਦਾ ਤਾਪ ਉਤੋਂ ਬਿਜਲੀ ਦੇ ਕੱਟਾਂ ਤੋਂ ਲੋਕ ਪ੍ਰੇਸ਼ਾਨ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਗਰਮੀਆਂ ਦੀਆਂ ਛੁੱਟੀਆਂ ਦਰਮਿਆਨ ਜਲੰਧਰ ਵਾਸੀਆਂ ਲਈ ਵੱਡਾ ਐਲਾਨ! 26 ਤੋਂ 28 ਜੂਨ ਤੱਕ...

ਦੂਜੇ ਪਾਸੇ ਭਾਰੀ ਗਰਮੀ ਦੇ ਚੱਲਦਿਆਂ ਸਿਹਤ ਵਿਭਾਗ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ। ਹਸਪਤਾਲਾਂ ਵਿਚ ਹੀਟ ਸਟਰੋਕ ਲੂ ਲੱਗਣ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਡਾਕਟਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਰੂਰੀ ਕੰਮ ਹੋਣ 'ਤੇ ਹੀ ਦੁਪਹਿਰ ਵੇਲੇ ਬਾਹਰ ਨਿਕਲਣ। ਵੱਧ ਤੋਂ ਵੱਧ ਪਾਣੀ ਪੀਣ ਅਤੇ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਇਕ ਹਫ਼ਤੇ ਵਿਚ ਮੌਸਮ ਇਸੇ ਤਰ੍ਹਾਂ ਬਣਿਆ ਰਹੇਗਾ।

ਗਰਮੀ ਦੀ ਤਪਸ਼ ਘਟਾਉਣ ਲਈ ਆਓ ਰੁੱਖ ਲਾਈਏ
ਵਾਤਾਵਰਨ ਪ੍ਰੇਮੀ ਐੱਮ. ਕੇ. ਸ਼ਰਮਾ ਨੇ ਕਿਹਾ ਕਿ ਗਰਮੀਆਂ ਦਾ ਮੌਸਮ ਬੇਕਾਬੂ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਵਿਕਾਸ ਦੇ ਨਾਂ ’ਤੇ ਸੜਕਾਂ ’ਤੇ ਹੋਰ ਨਿਰਮਾਣ ਕਾਰਜਾਂ ਕਰਕੇ ਵੱਡੀ ਗਿਣਤੀ ਵਿਚ ਰੁੱਖਾਂ ਦੀ ਕਟਾਈ ਹੋ ਰਹੀ ਹੈ। ਗਰਮੀ ਦੀ ਤਪਸ ਘਟਾਉਣ ਲਈ ਰੁੱਖਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕ-ਇਕ ਪੌਦਾ ਲਾਉਣਾ ਚਾਹੀਦਾ ਹੈ ਅਤੇ ਉਸ ਦੇ ਦਰੱਖ਼ਤ ਬਣਨ ਤੱਕ ਉਸ ਦੀ ਸੰਭਾਲ ਕਰਦੇ ਰਹਿਣਾ ਚਾਹੀਦਾ ਹੈ। ਜੇ ਸਾਡੇ ਚਾਰੇ ਪਾਸੇ ਰੁੱਖ ਹੀ ਰੁੱਖ ਹੋਣਗੇ ਤਾਂ ਤਾਪਮਾਨ ਵਿਚ ਵੀ ਗਿਰਾਵਟ ਆਵੇਗੀ ਅਤੇ ਵਾਤਾਵਰਣ ਸ਼ੁੱਧ ਹੋਵੇਗਾ।
ਇਹ ਵੀ ਪੜ੍ਹੋ: Punjab: ਇੰਟਰਵਿਊ ਦੇਣ ਮਗਰੋਂ ਘੁੰਮਣ ਗਏ 3 ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ, ਇਕੱਠਿਆਂ ਗਈ ਜਾਨ
ਮਜ਼ਦੂਰ ਵਰਗ ਲਈ ਗਰਮੀ ਬਣੀ ਆਫ਼ਤ
ਇਸ ਸਬੰਧੀ ਦਿਹਾੜੀ ਕਰਨ ਪੁੱਜੇ ਮਜ਼ਦੂਰ ਅਮਰੀਕ ਸਿੰਘ ਨੇ ਦੱਸਿਆ ਕਿ ਸਾਡੇ ਵਰਗੇ ਲੋੜਵੰਦ ਲਈ ਤਾਂ ਇਹ ਗਰਮੀ ਆਫ਼ਤ ਬਣ ਕੇ ਆਈ ਹੈ। ਸਿਰ ’ਤੇ ਤਪਦੀ ਧੁੱਪ ਵਿਚ ਕੰਮ ਕਰਨਾ ਜਾਨ ਜ਼ੋਖਮ ਵਿਚ ਪਾਉਣ ਬਰਾਬਰ ਹੈ ਪਰ ਜੇ ਕੰਮ ਨਹੀਂ ਕਰਾਂਗੇ ਤਾਂ ਘਰ ਦਾ ਚੁੱਲ੍ਹਾ ਕਿਵੇਂ ਬਲੇਗਾ।
ਦੁਕਾਨਦਾਰ ਲਵਪ੍ਰੀਤ ਨੇ ਦੱਸਿਆ ਕਿ ਜੂਨ ਮਹੀਨੇ ਪੈ ਰਹੀ ਗਰਮੀ ਨੇ ਇਸ ਵਾਰ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ। ਦੂਜੇ ਪਾਸੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਅਸਰ ਦਿਹਾੜੀਦਾਰ ਮਜ਼ਦੂਰਾਂ ਅਤੇ ਖੇਤਾਂ ਵਿਚ ਕੰਮ ਕਰਨ ਵਾਲੇ ਕਿਸਾਨਾਂ ’ਤੇ ਪੈ ਰਿਹਾ ਹੈ, ਜਿਨ੍ਹਾਂ ਕੋਲ ਧੁੱਪ ਵਿਚ ਬਾਹਰ ਨਿਕਲਣ ਤੋਂ ਇਲਾਵਾ ਕੋਈ ਚਾਰਾ ਨਹੀਂ।
ਇਹ ਵੀ ਪੜ੍ਹੋ: ਪੰਜਾਬ: ਕਤਲ ਕਰਕੇ ਬਿਆਸ ਦਰਿਆ 'ਚ ਸੁੱਟੀ ਨੌਜਵਾਨ ਦੀ ਲਾਸ਼ ਹੋਈ ਬਰਾਮਦ! ਪੁਲਸ ਨੇ ਕੀਤੇ ਵੱਡੇ ਖ਼ੁਲਾਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
