ਕਣਕ ਦੀ ਖ਼ਰੀਦ ''ਚ ਦੇਸ਼ ਭਰ ''ਚੋਂ ਮੋਹਰੀ ਰਿਹਾ ਪੰਜਾਬ, ਰਾਸ਼ਟਰੀ ਪੂਲ ''ਚ ਪਾਇਆ 46 ਫ਼ੀਸਦੀ ਯੋਗਦਾਨ
Thursday, Jun 15, 2023 - 05:15 PM (IST)

ਬਠਿੰਡਾ : ਸਰਕਾਰੀ ਅੰਕੜਿਆ ਮੁਤਾਬਕ ਪੰਜਾਬ ਨੇ ਇਸ ਸਾਲ 12 ਜੂਨ ਤੱਕ ਕੇਂਦਰ ਵੱਲੋਂ ਖ਼ਰੀਦੀ ਗਈ 261.9 ਲੱਖ ਮੀਟ੍ਰਿਕ ਟਨ ਕਣਕ ਵਿੱਚੋਂ 121.17 ਲੱਖ ਮੀਟ੍ਰਿਕ ਟਨ ਜਾਂ ਰਾਸ਼ਟਰੀ ਪੂਲ 'ਚ ਸਭ ਤੋਂ ਵੱਧ ਯੋਗਦਾਨ, 46 ਫ਼ੀਸਦੀ ਪਾਇਆ ਹੈ। ਇਸ ਸਾਲ ਕੇਂਦਰ ਸਰਕਾਰ ਨੇ ਰਾਸ਼ਟਰੀ ਪੂਲ ਲਈ 341.5 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਰੱਖਿਆ ਸੀ। ਹਾਲਾਂਕਿ 12 ਜੂਨ ਤੱਕ ਸਿਰਫ਼ 77 ਫ਼ੀਸਦੀ ਟੀਚਾ ਹੀ ਪ੍ਰਾਪਤ ਹੋਇਆ ਜਦਕਿ ਪਿਛਲੇ ਤਿੰਨਾਂ ਦਿਨਾਂ ਦੇ ਅੰਕੜੇ ਜਾਰੀ ਕੀਤੇ ਜਾਣੇ ਬਾਕੀ ਹਨ। ਦੱਸਣਯੋਗ ਹੈ ਕਿ ਖੇਤੀ ਪ੍ਰਧਾਨ ਸੂਬਿਆਂ ਵਿੱਚ ਕਣਕ ਦੀ ਖ਼ਰੀਦ ਦੀ ਆਖਰੀ ਮਿਤੀ 15 ਜੂਨ ਸੀ।
ਇਹ ਵੀ ਪੜ੍ਹੋ- CM ਮਾਨ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮਸਲਿਆਂ 'ਤੇ ਹੋਈ ਚਰਚਾ
ਅੰਕੜਿਆਂ ਮੁਤਾਬਕ ਪੰਜਾਬ ਦੇ ਮੁਕਾਬਲੇ ਮੱਧ ਪ੍ਰਦੇਸ਼ ਨੇ ਰਾਸ਼ਟਰੀ ਪੂਲ ਵਿੱਚ 70.97 ਲੱਖ ਮੀਟ੍ਰਿਕ ਟਨ ਅਤੇ ਹਰਿਆਣਾ ਨੇ 63.17 ਲੱਖ ਮੀਟ੍ਰਿਕ ਟਨ ਕਣਕ ਦਾ ਯੋਗਦਾਨ ਪਾਇਆ ਹੈ। ਅਸਲ ਟੀਚਾ ਪੰਜਾਬ ਲਈ 132 ਲੱਖ ਮੀਟ੍ਰਿਕ ਟਨ, ਮੱਧ ਪ੍ਰਦੇਸ਼ ਲਈ 80 ਲੱਖ ਮੀਟਰਕ ਟਨ ਅਤੇ ਹਰਿਆਣਾ ਲਈ 75 ਲੱਖ ਮੀਟ੍ਰਿਕ ਟਨ ਸੀ। ਭਾਵੇਂ ਸਰਕਾਰੀ ਏਜੰਸੀਆਂ ਵੱਲੋਂ ਸਿਰਫ਼ 262 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ ਪਰ ਉਤਪਾਦਨ 112.74 ਮਿਲੀਅਨ ਟਨ ਕਣਕ ਦਾ ਹੋਣ ਦਾ ਅਨੁਮਾਨ ਹੈ, ਜੋ ਕਿ ਪਿਛਲੇ ਦੋ ਸਾਲਾਂ ਤੋਂ ਵੱਧ ਹੈ। ਦੱਸ ਦੇਈਏ ਪਿਛਲੇ ਸਾਲ ਮਾਰਚ ਵਿੱਚ ਗਰਮੀ ਦੀ ਸ਼ੁਰੂਆਤ ਕਾਰਣ ਕਣਕ ਦਾ ਉਤਪਾਦਨ ਪ੍ਰਭਾਵਿਤ ਹੋਇਆ ਸੀ।
ਇਹ ਵੀ ਪੜ੍ਹੋ- ਵਿਜੀਲੈਂਸ ਅੱਗੇ ਪੇਸ਼ ਹੋਏ ਸਾਬਕਾ CM ਕੈਪਟਨ ਦੇ ਸਲਾਹਕਾਰ ਭਰਤਇੰਦਰ ਚਾਹਲ, ਪੁੱਛਗਿੱਛ ਜਾਰੀ
ਇਸ ਸਾਲ ਕਣਕ ਦੀ ਪੈਦਾਵਾਰ ਅਪਰੈਲ ਵਿੱਚ ਪਏ ਜ਼ਿਆਦਾ ਮੀਂਹ ਅਤੇ ਗੜੇਮਾਰੀ ਕਾਰਨ ਪ੍ਰਭਾਵਿਤ ਹੋਈ ਸੀ ਪਰ ਕੁੱਲ ਉਤਪਾਦਨ ਉਮੀਦਾਂ ’ਤੇ ਖਰਾ ਉਤਰਿਆ ਹੈ। ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਸੋਮਵਾਰ ਨੂੰ ਕਣਕ ਦੀ ਵੱਧ ਤੋਂ ਵੱਧ ਮਾਤਰਾ ਨਿਰਧਾਰਤ ਕੀਤੀ, ਜੋ ਵਪਾਰੀ ਅਤੇ ਥੋਕ ਵਿਕਰੇਤਾ ਕਿਸੇ ਵੀ ਸਮੇਂ 3,000 ਟਨ ਰੱਖ ਸਕਦੇ ਹਨ। ਇਹ ਹੀ ਪ੍ਰਚੂਨ ਵਿਕਰੇਤਾਵਾਂ ਲਈ 10 ਟਨ ਅਤੇ ਵੱਡੇ ਚੇਨ ਰਿਟੇਲਰਾਂ ਲਈ ਉਨ੍ਹਾਂ ਦੇ ਸਾਰੇ ਡਿਪੂਆਂ 'ਤੇ 3,000 ਟਨ ਨਿਰਧਾਰਤ ਕੀਤਾ ਗਿਆ ਹੈ। ਮਿੱਲਰਾਂ ਅਤੇ ਪ੍ਰੋਸੈਸਰਾਂ ਨੂੰ ਆਪਣੀ ਸਥਾਪਿਤ ਸਾਲਾਨਾ ਸਮਰੱਥਾ ਦੇ 75% ਤੱਕ ਸਟਾਕ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।