ਪੰਜਾਬ ਅਤੇ ਹਰਿਆਣਾ ਸਕੱਤਰੇਤ ’ਚ ਮਿਲਿਆ ਸ਼ੱਕੀ ਬੈਗ ; ਪੁਲਸ ਨੇ ਕਿਹਾ- ਮਾਕ ਡਰਿੱਲ

Sunday, Aug 21, 2022 - 08:30 AM (IST)

ਪੰਜਾਬ ਅਤੇ ਹਰਿਆਣਾ ਸਕੱਤਰੇਤ ’ਚ ਮਿਲਿਆ ਸ਼ੱਕੀ ਬੈਗ ; ਪੁਲਸ ਨੇ ਕਿਹਾ- ਮਾਕ ਡਰਿੱਲ

ਚੰਡੀਗੜ੍ਹ (ਸੁਸ਼ੀਲ) : ਪੰਜਾਬ ਅਤੇ ਹਰਿਆਣਾ ਸਕੱਤਰੇਤ ਵਿਚ ਸ਼ਨੀਵਾਰ ਸਵੇਰੇ ਇਕ ਸ਼ੱਕੀ ਬੈਗ ਮਿਲਣ ਤੋਂ ਬਾਅਦ ਹੜਕੰਪ ਮੱਚ ਗਿਆ। ਬੈਗ ਦੀ ਸੂਚਨਾ ਮਿਲਣ ’ਤੇ ਬੰਬ ਸਕੁਐਡ, ਡਾਗ ਸਕੁਐਡ ਅਤੇ ਸੈਕਟਰ-3 ਥਾਣਾ ਪੁਲਸ ਮੌਕੇ ’ਤੇ ਪਹੁੰਚ ਗਈ। ਸੀ.ਆਈ.ਐੱਸ.ਐੱਫ. ਟੀਮ ਨੇ ਪੂਰਾ ਇਲਾਕਾ ਖਾਲੀ ਕਰਵਾ ਲਿਆ। ਇਸ ਤੋਂ ਬਾਅਦ ਪੁਲਸ ਨੇ ਬੈਗ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪੁਲਸ ਨੂੰ ਬੈਗ ਅੰਦਰੋਂ ਕੁਝ ਨਹੀਂ ਮਿਲਿਆ। ਬਾਅਦ ਵਿਚ ਪਤਾ ਲੱਗਾ ਕਿ ਪੁਲਸ ਨੇ ਜਵਾਨਾਂ ਦੀ ਮੁਸਤੈਦੀ ਦੇਖਣ ਲਈ ਮਾਕ ਡਰਿੱਲ ਕਰਵਾਈ ਸੀ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ਬੰਬ ਮਾਮਲੇ ’ਚ ਇਕ ਹੋਰ ਵਿਅਕਤੀ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ

ਸੈਕਟਰ-9 ਸਥਿਤ ਪੁਲਸ ਹੈੱਡਕੁਆਰਟਰ ਵਿਚ ਸ਼ਨੀਵਾਰ ਸਵੇਰੇ 11 ਵਜੇ ਸੂਚਨਾ ਮਿਲੀ ਕਿ ਪੰਜਾਬ ਅਤੇ ਹਰਿਆਣਾ ਸਕੱਤਰੇਤ ’ਚ ਇਕ ਸ਼ੱਕੀ ਬੈਗ ਪਿਆ ਹੈ। ਸੂਚਨਾ ਮਿਲਦੇ ਹੀ ਸੀ.ਆਈ.ਐੱਸ.ਐੱਫ. ਟੀਮ ਨੇ ਇਮਾਰਤ ਵਿਚ ਮੌਜੂਦ ਕਰਮਚਾਰੀਆਂ ਨੂੰ ਬਾਹਰ ਕੱਢਿਆ। ਇਸ ਲਈ ਡੀ.ਐੱਸ.ਪੀ. ਸੈਂਟਰਲ ਗੁਰਮੁੱਖ ਸਿੰਘ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਬੈਗ ਦੀ ਜਾਂਚ ਲਈ ਬੰਬ ਸਕੁਐਡ, ਡੌਗ ਸਕੁਐਡ ਨੂੰ ਬੁਲਾਇਆ। ਟੀਮ ਨੇ ਜਦੋਂ ਬੈਗ ਦੀ ਜਾਂਚ ਕੀਤੀ ਤਾਂ ਅੰਦਰੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਰਾਹਤ ਦਾ ਸਾਹ ਲਿਆ।      

ਪੜ੍ਹੋ ਇਹ ਵੀ ਖ਼ਬਰ: ਕੁੱਤੇ ਦੀ ਵਜ੍ਹਾ ਕਰਕੇ ਟਲਿਆ ਅੰਮ੍ਰਿਤਸਰ 'ਚ ਬੰਬ ਧਮਾਕਾ, ਵੀਡੀਓ ਵਾਇਰਲ


author

rajwinder kaur

Content Editor

Related News