ਔਰਤ ਨੂੰ ਗੱਡੀ ਦੀ ਛੱਤ 'ਤੇ ਘੁਮਾਉਣ ਵਾਲੇ ਪੁਲਸ ਅਫਸਰਾਂ ਦੀ ਹਾਈਕੋਰਟ ਨੇ ਮੰਗੀ ਰਿਪੋਰਟ
Saturday, Nov 03, 2018 - 12:04 PM (IST)
ਚੰਡੀਗੜ੍ਹ (ਬਰਜਿੰਦਰ) : ਅੰਮ੍ਰਿਤਸਰ ਜ਼ਿਲੇ ਦੇ ਮਜੀਠਾ ਇਲਾਕੇ 'ਚ ਪੁਲਸ ਵਲੋਂ ਇਕ ਔਰਤ ਨੂੰ ਪੁਲਸ ਗੱਡੀ ਦੀ ਛੱਤ 'ਤੇ ਬਿਠਾ ਪੂਰੇ ਇਲਾਕੇ 'ਚ ਘੁਮਾਉਣ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਸੁਣਵਾਈ ਹੋਈ। ਔਰਤ ਦੇ ਸਹੁਰੇ ਬਲਵੰਤ ਸਿੰਘ ਨੇ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ਨਾਲ ਜੁੜੇ ਅਪਰਾਧਿਕ ਮਾਮਲਿਆਂ 'ਚ ਪੁਲਸ ਨੇ ਜਾਂਚ ਲਈ ਐੱਸ. ਆਈ. ਟੀ. ਗਠਿਤ ਕਰਨ ਦੀ ਜਾਣਕਾਰੀ ਅਦਾਲਤ ਨੂੰ ਦਿੱਤੀ। ਹਾਈਕੋਰਟ ਨੇ ਮਾਮਲੇ 'ਚ ਸਟੇਟਸ ਰਿਪੋਰਟ ਤਲਬ ਕਰ ਲਈ ਹੈ। ਇਨ੍ਹਾਂ ਅਪਰਾਧਿਕ ਮਾਮਲਿਆਂ 'ਚ ਦੋਸ਼ੀਆਂ ਨੇ ਹਾਈਕੋਰਟ 'ਚ ਅੰਤਰਿਮ ਜ਼ਮਾਨਤ ਮੰਗਈ ਹੋਈ ਹੈ। ਡੀ. ਐੱਸ. ਪੀ. ਕ੍ਰਾਈਮ ਜ਼ੋਨਲ, ਅੰਮ੍ਰਿਤਸਰ ਲਖਵਿੰਦਰ ਸਿੰਘ ਦਾ ਐਫੀਡੇਵਿਟ ਵੀ ਅਦਾਲਤ 'ਚ ਪੇਸ਼ ਕੀਤਾ ਗਿਆ ।
