ਪੰਜਾਬ ਸਰਕਾਰ ਵਲੋਂ ਇੰਡਸਟਰੀ ਬੰਦ ਕਰਨ ਦੇ ਹੁਕਮਾਂ 'ਤੇ ਭੜਕੇ ਵਪਾਰੀ, ਅੰਦੋਲਨ ਸ਼ੁਰੂ ਕਰਨ ਦੀ ਦਿੱਤੀ ਚਿਤਾਵਨੀ

Saturday, Jul 10, 2021 - 08:26 PM (IST)

ਸੰਗਰੂਰ,ਬਰਨਾਲਾ(ਵਿਵੇਕ ਸਿੰਧਵਾਨੀ)- ਪੰਜਾਬ ਸਰਕਾਰ ਨੇ ਬਿਜਲੀ ਦੀ ਕਮੀ ਕਾਰਨ ਪੂਰੇ ਪੰਜਾਬ ਭਰ ’ਚ ਇੰਡਸਟਰੀ ਨੂੰ 15 ਜੁਲਾਈ ਤੱਕ ਪੂਰੀ ਤਰ੍ਹਾਂ ਨਾਲ ਬੰਦ ਕਰਨ ਦੇ ਹੁਕਮ ਦਿੱਤੇ ਹਨ। ਜਿਸ ਕਾਰਨ ਇੰਡਸਟਰੀ ਮਾਲਕਾਂ ’ਚ ਗੁੱਸੇ ਦੀ ਲਹਿਰ ਫੈਲ ਗਈ ਹੈ। ਸਰਕਾਰ ਦੇ ਇਨ੍ਹਾਂ ਹੁਕਮਾਂ ’ਤੇ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਦੇ ਇੰਡਸਟਰੀ ਚੈਂਬਰ ਦੇ ਆਗੂਆਂ ਨੇ ਤਿੱਖੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ ਹੈ ਅਤੇ ਸਰਕਾਰ ਨੂੰ ਅੰਦੋਲਨ ਸ਼ੁਰੂ ਕਰਨ ਦੀ ਵੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ ਸ਼ਹਿਰ ਦੇ ਚੌਥੀ ਜਮਾਤ ’ਚ ਪੜ੍ਹਦੇ ਬੱਚੇ ਨੇ ਕੀਤਾ ਕਮਾਲ, ਪੇਂਟਿੰਗਾਂ ਵੇਖ ਤੁਸੀਂ ਵੀ ਕਰੋਗੇ ਤਾਰੀਫ਼ (ਵੀਡੀਓ)

ਸਾਡੇ ਤਾਂ ਆਰਡਰ ਕੈਂਸਲ ਹੋ ਕੇ ਦੂਜੇ ਸੂਬਿਆਂ ਦੀ ਇੰਡਸਟਰੀ ਨੂੰ ਦੇ ਦਿੱਤੇ ਗਏ
ਜ਼ਿਲ੍ਹਾ ਬਰਨਾਲਾ ਇੰਡਸਟਰੀ ਚੈਂਬਰ ਦੇ ਚੇਅਰਮੈਨ ਵਿਜੈ ਗਰਗ ਨੇ ਕਿਹਾ ਕਿ ਸਰਕਾਰ ਦਾ ਇਹ ਨਾਦਰਸ਼ਾਹੀ ਫਰਮਾਨ ਹੈ। ਸਰਕਾਰ ਦੇ ਹੁਕਮਾਂ ਕਾਰਨ ਸਾਡਾ ਭਾਰੀ ਨੁਕਸਾਨ ਹੋ ਰਿਹਾ ਹੈ। ਸਾਨੂੰ ਜੋ ਆਰਡਰ ਬਾਹਰੋਂ ਮਿਲੇ ਸਨ, ਉਹ ਕੈਂਸਲ ਹੋ ਕੇ ਦੂਸਰੇ ਸੂਬਿਆਂ ਦੀ ਇੰਡਸਟਰੀ ਨੂੰ ਮਿਲ ਰਹੇ ਹਨ। ਸਾਡੀ ਇੰਡਸਟਰੀ ਤਾਂ ਬਰਬਾਦ ਹੋਣ ਦੇ ਕੰਢੇ ’ਤੇ ਆ ਚੁੱਕੀ ਹੈ। ਸਰਕਾਰ ਆਪਣੇ ਫੈਸਲੇ ਨੂੰ ਵਾਪਸ ਲਵੇ, ਨਹੀਂ ਤਾਂ ਅਸੀਂ ਮੰਗਲਵਾਰ ਤੋਂ ਡੀ. ਸੀ. ਦਫਤਰ ਅੱਗੇ ਧਰਨੇ ਪ੍ਰਦਰਸ਼ਨ ਸ਼ੁਰੂ ਕਰਾਂਗੇ। ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

PunjabKesari

ਪਹਿਲਾਂ ਤਾਂ ਸਾਨੂੰ ਕੋਰੋਨਾ ਨੇ ਬਰਬਾਦ ਕੀਤਾ ਹੁਣ ਸਰਕਾਰ ਦੇ ਹੁਕਮਾਂ ਨੇ : ਵਿਜੈ ਗਰਗ
ਇੰਡਸਟਰੀ ਚੈਂਬਰ ਪ੍ਰਧਾਨ ਰਾਜ ਕੁਮਾਰ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਸਾਡੀ ਇੰਡਸਟਰੀ ’ਤੇ ਕੋਰੋਨਾ ਵਾਇਰਸ ਦੀ ਮਾਰ ਪੈ ਰਹੀ ਹੈ। ਹੁਣ ਕੰਮ ਚੱਲਣਾ ਸ਼ੁਰੂ ਹੋਇਆ ਸੀ ਕਿ ਹੁਣ ਸਰਕਾਰ ਦੇ ਹੁਕਮਾਂ ਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ। ਇਸਦੀ ਮਾਰ ਤਾਂ ਕੋਰੋਨਾ ਨਾਲੋਂ ਵੀ ਭੈੜੀ ਹੈ। ਕਿਉਂਕਿ ਕੋਰੋਨਾ ਸਮੇਂ ਤਾਂ ਥੋੜੀ ਬਹੁਤ ਇੰਡਸਟਰੀ ਚੱਲ ਹੀ ਰਹੀ ਸੀ ਪਰ ਹੁਣ ਤਾਂ ਇੰਡਸਟਰੀ ਬਿਲਕੁਲ ਹੀ ਬੰਦ ਹੋ ਚੁੱਕੀ ਹੈ। ਇਸ ਨਾਲ ਤਾਂ ਪੰਜਾਬ ’ਚੋਂ ਇੰਡਸਟਰੀ ਬਿਲਕੁਲ ਹੀ ਖਤਮ ਹੋ ਜਾਵੇਗੀ ਅਤੇ ਲੱਖਾਂ ਲੋਕ ਬੇਰੋਜ਼ਗਾਰ ਹੋ ਜਾਣਗੇ। ਜਿਸਦੀ ਜ਼ਿੰਮੇਵਾਰੀ ਵੀ ਪੰਜਾਬ ਸਰਕਾਰ ਦੀ ਹੋਵੇਗੀ।

ਕਿਵੇਂ ਦਿਆਂਗੇ ਕਰਮਚਾਰੀਆਂ ਦੀ ਤਨਖਾਹ : ਰਾਜ ਕੁਮਾਰ
ਵਪਾਰੀ ਯੁਗਰਾਜ ਸਿੰਗਲਾ ਨੇ ਕਿਹਾ ਕਿ ਇੰਡਸਟਰੀ ਤਾਂ ਬੰਦ ਹੋ ਚੁੱਕੀ ਹੈ। ਕੋਰੋਨਾ ਕਾਰਨ ਪਹਿਲਾਂ ਹੀ ਇੰਡਸਟਰੀ ਘਾਟੇ ’ਚ ਸੀ। ਹੁਣ ਤਾਂ ਇੰਡਸਟਰੀ ਬਿਲਕੁਲ ਹੀ ਠੱਪ ਹੋ ਗਈ ਹੈ। ਸਾਡੇ ਕੋਲ ਤਾਂ ਕਰਮਚਾਰੀਆਂ ਨੂੰ ਦੇਣ ਲਈ ਤਨਖਾਹ ਵੀ ਨਹੀਂ ਹੈ। ਉਨ੍ਹਾਂ ਦੀ ਤਨਖਾਹ ਕੌਣ ਦੇਵੇਗਾ, ਕੀ ਪੰਜਾਬ ਸਰਕਾਰ ਸਾਡੇ ਕਰਮਚਾਰੀਆਂ ਦੀ ਤਨਖਾਹ ਦੇਵੇਗੀ ਜਾਂ ਸਾਨੂੰ ਕੋਈ ਹਰਜਾਨਾ ਦੇਵੇਗੀ।

ਇਹ ਵੀ ਪੜ੍ਹੋ: ਰਸਤੇ 'ਚ ਛਬੀਲ ਪੀਣ ਰੁਕੀਆਂ ਮਾਂ-ਧੀ ਨਾਲ ਵਾਪਰੀ ਅਣਹੋਣੀ ਨੇ ਪੁਆਏ ਵੈਣ, ਧੀ ਨੂੰ ਮਿਲੀ ਦਰਦਨਾਕ ਮੌਤ

ਜੇਕਰ ਹੋ ਲੋਕਾਂ ਨੂੰ ਹਰਜਾਨਾ ਮਿਲ ਸਕਦਾ ਹੈ ਤਾਂ ਵਪਾਰੀਆਂ ਨੂੰ ਕਿਉਂ ਨਹੀਂ : ਯੁਗਰਾਜ ਸਿੰਗਲਾ
ਇੰਡਸਟਰੀ ਚੈਂਬਰ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਘਣਸ਼ਿਆਮ ਕਾਂਸਲ ਨੇ ਕਿਹਾ ਕਿ ਸਰਕਾਰਾਂ ਨੁਕਸਾਨ ਹੋਣ ’ਤੇ ਦੂਜੇ ਲੋਕਾਂ ਨੂੰ ਮੁਆਵਜ਼ਾ ਦਿੰਦੀਆਂ ਹਨ ਤਾਂ ਜਦੋਂ ਵਪਾਰੀਆਂ ਦਾ ਨੁਕਸਾਨ ਹੁੰਦਾ ਹੈ ਤਾਂ ਉਨ੍ਹਾਂ ਨੂੰ ਵੀ ਮੁਆਵਜ਼ਾ ਦੇਣਾ ਚਾਹੀਦਾ ਹੈ। ਘੱਟੋ-ਘੱਟ ਕਰਮਚਾਰੀਆਂ ਦੀ ਤਨਖਾਹ ਅਤੇ ਇੰਡਸਟਰੀ ਨੂੰ ਪੈਣ ਵਾਲੇ ਖਰਚੇ ਦੀ ਪੂਰਤੀ ਸਰਕਾਰ ਨੂੰ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ’ਚ ਇੰਡਸਟਰੀ ਚਲਦੀ ਰਹੇ ਅਤੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਰਹੇ।

ਇੰਝ ਤਾਂ ਲੱਖਾਂ ਲੋਕ ਹੀ ਹੋ ਜਾਣਗੇ ਬੇਰੋਜ਼ਗਾਰ : ਘਣਸ਼ਿਆਮ ਕਾਂਸਲ
ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ ਨੀਰਜ ਜਿੰਦਲ ਨੇ ਕਿਹਾ ਕਿ ਇਸ ਤਰ੍ਹਾਂ ਤਾਂ ਪੰਜਾਬ ’ਚ ਇੰਡਸਟਰੀ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਜਾਵੇਗੀ। ਇਸ ਨਾਲ ਜਿਥੇ ਪੰਜਾਬ ਸਰਕਾਰ ਨੂੰ ਰੈਵੇਨਿਊ ’ਚ ਭਾਰੀ ਘਾਟਾ ਪਵੇਗਾ। ਉਥੇ ਹੀ ਲੱਖਾਂ ਲੋਕ ਵੀ ਬੇਰੋਜ਼ਗਾਰ ਹੋ ਜਾਣਗੇ। ਇਕ ਪਾਸੇ ਤਾਂ ਸਰਕਾਰ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰ ਰਹੀ ਹੈ। ਦੂਜੇ ਪਾਸੇ ਲੱਖਾਂ ਲੋਕਾਂ ਦਾ ਰੋਜ਼ਗਾਰ ਖੋਹ ਰਹੀ ਹੈ। ਇਹ ਸਰਾਸਰ ਗਲਤ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਦੇਵੇਗੀ 300 ਯੂਨਿਟ ਮੁਫ਼ਤ ਬਿਜਲੀ

ਘੱਟੋ-ਘੱਟ 50 ਫੀਸਦੀ ਦੀ ਕਪੈਸਿਟੀ ਨਾਲ ਇੰਡਸਟਰੀ ਚਲਾਉਣ ਦੀ ਦਿੱਤੀ ਜਾਵੇ ਮਨਜ਼ੂਰੀ : ਨੀਰਜ ਜਿੰਦਲ
ਵਪਾਰੀ ਆਗੂ ਭੋਲਾ ਅਰੋੜਾ ਨੇ ਕਿਹਾ ਕਿ ਜੇਕਰ ਪੰਜਾਬ ’ਚ ਬਿਜਲੀ ਦੀ ਕਮੀ ਹੈ ਤਾਂ ਇਸਦਾ ਸਾਰਾ ਖਮਿਆਜ਼ਾ ਇੰਡਸਟਰੀ ’ਤੇ ਨਾ ਸੁੱਟਿਆ ਜਾਵੇ। ਕਿਉਂਕਿ ਇਸ ਨਾਲ ਤਾਂ ਸਾਰੀ ਇੰਡਸਟਰੀ ਬਰਬਾਦ ਹੋ ਜਾਵੇਗੀ। ਜੇਕਰ ਪੰਜਾਬ ਸਰਕਾਰ ਨੇ ਇੰਡਸਟਰੀ ਨੂੰ ਬਚਾਉਣਾ ਹੈ ਤਾਂ ਘੱਟੋ-ਘੱਟ ਪੰਜਾਬ ਫੀਸਦੀ ਦੀ ਕਪੈਸਿਟੀ ਨਾਲ ਇੰਡਸਟਰੀ ਚਲਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਕਿ ਇੰਡਸਟਰੀ ਆਪਣੇ ਆਰਡਰਾਂ ਨੂੰ ਭੁਗਤਾ ਸਕੇ ਅਤੇ ਆਪਣੇ ਕਰਮਚਾਰੀਆਂ ਨੂੰ ਵੀ ਤਨਖਾਹ ਦੇ ਸਕੇ।


Bharat Thapa

Content Editor

Related News