ਪੰਜਾਬ ਸਰਕਾਰ ਨੇ ਆਈ.ਏ.ਐੱਸ./ਪੀ.ਸੀ.ਐੱਸ.(ਪ੍ਰੀ) ਲਈ ਮੰਗੀਆਂ ਅਰਜ਼ੀਆਂ, ਰੱਖੀਆਂ ਇਹ ਸ਼ਰਤਾਂ

09/30/2022 6:10:14 PM

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਆਈ.ਏ.ਐੱਸ./ ਪੀ.ਸੀ.ਐੱਸ (ਪ੍ਰੀ) ਪ੍ਰੀਖਿਆ-2023 ਦੇ ਕੰਬਾਈਂਡ ਕੋਚਿੰਗ ਕੋਰਸ ਲਈ ਸੂਬੇ ਦੇ ਗਰੈਜੁਏਟ ਨੌਜਵਾਨਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਿਨੈਕਾਰ ਪੰਜਾਬ ਰਾਜ ਦੇ ਪੱਕੇ ਵਸਨੀਕ, ਅਨੁਸੂਚਿਤ ਜਾਤੀਆਂ, ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਸਮੁਦਾਇ (ਮੁਸਲਿਮ, ਸਿੱਖ, ਇਸਾਈ, ਬੋਧੀ, ਪਾਰਸੀ ਅਤੇ ਜੈਨੀ) ਨਾਲ ਸਬੰਧਤ ਹੋਣਾ ਚਾਹੀਦਾ ਹੈ। ਜਿਸ ਦੀ ਘੱਟੋ-ਘੱਟ ਵਿਦਿਅਕ ਯੋਗਤਾ ਗਰੈਜੂਏਜ਼ਨ ਹੋਵੇਗੀ, ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਦਾਖਲੇ ਲਈ ਉਮੀਦਵਾਰ ਦੇ ਪਰਿਵਾਰ ਦੀ ਸਾਰੇ ਸਰੋਤਾਂ ਤੋਂ ਸਲਾਨਾ ਆਮਦਨ 3.00 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। 

ਇਹ ਵੀ ਪੜ੍ਹੋ : ਵਿਧਾਨ ਸਭਾ ’ਚ ਕਾਂਗਰਸ ਦਾ ਜ਼ਬਰਦਸਤ ਹੰਗਾਮਾ, ਕੁੱਝ ਹੀ ਮਿੰਟਾਂ ’ਚ ਪਾਸ ਹੋਏ ਕਈ ਬਿੱਲ

ਕੈਬਨਿਟ ਮੰਤਰੀ ਨੇ ਦੱਸਿਆ ਕਿ ਉਮੀਦਵਾਰ ਦੀ ਚੋਣ ਮੈਂਟਲ ਐਬਿਲਟੀ, ਜਨਰਲ ਅਵੇਅਰਨੈੱਸ (ਹਿਸਟਰੀ, ਜਿਓਗ੍ਰਾਫੀ, ਇੰਡੀਅਨ ਪੋਲੀਟੀ, ਇੰਡੀਅਨ ਇਕੋਨੋਮੀ, ਐਵਰੀਡੇ ਸਾਇੰਸ, ਕਰੰਟ ਈਵੈਂਟਸ ਆਦਿ) ਵਿਸ਼ਿਆਂ ਦੇ ਆਬਜ਼ੈਕਟਿਵ ਟਾਈਪ ਟੈਸਟ ਦੇ ਆਧਾਰ ’ਤੇ ਕੀਤੀ ਜਾਵੇਗੀ। ਇਸ ਟੈਸਟ ਦਾ ਸਮਾਂ ਇਕ ਘੰਟਾ ਹੈ ਜੋ 20 ਅਕਤੂਬਰ ਨੂੰ ਸਵੇਰੇ 10:00 ਵਜੇ ਅੰਬੇਡਕਰ ਇੰਸਟੀਚਿਊਟ ਆਫ ਕੈਰੀਅਰਜ ਐਡ ਕੋਰਸਿਜ਼, ਫੇਜ਼-III-ਬੀ-2, ਐੱਸ. ਏ. ਐੱਸ ਨਗਰ ਮੋਹਾਲੀ ਵਿਖੇ ਹੋਵੇਗਾ।

ਇਹ ਵੀ ਪੜ੍ਹੋ : ਆਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ’ਚ ਘਿਰੇ ਮੰਤਰੀ ਸਰਾਰੀ ’ਤੇ ਹੋ ਸਕਦੀ ਹੈ ਵੱਡੀ ਕਾਰਵਾਈ

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਇਸ ਸਕੀਮ ਤਹਿਤ ਉਮੀਦਵਾਰ ਜੋ ਆਈ. ਏ. ਐੱਸ./ਪੀ.ਸੀ.ਐੱਸ (ਪ੍ਰੀ) ਪ੍ਰੀਖਿਆ-2023 ਦੇ ਕੰਬਾਈਂਡ ਕੋਚਿੰਗ ਕੋਰਸ ਕਰਨ ਦੇ ਚਾਹਵਾਨ ਹਨ, ਅਪਲਾਈ ਕਰ ਸਕਦੇ ਹਨ। ਉਹ ਆਪਣੀਆਂ ਮੁਕੰਮਲ ਦਰਖਾਸਤਾਂ, ਜਿਸ ਨਾਲ ਸਾਰੇ ਲੋੜੀਂਦੇ ਸਰਟੀਫਿਕੇਟ ਦੀਆਂ ਆਪਣੇ ਵਲੋਂ ਤਸਦੀਕਸ਼ੁਦਾ ਕਾਪੀਆਂ ਨਾਲ ਨੱਥੀ ਕਰਕੇ  ਪ੍ਰਿੰਸੀਪਲ, ਅੰਬੇਡਕਰ ਇੰਸਟੀਚਿਊਟ ਆਫ ਕਰੀਅਰਜ ਐਂਡ ਕੋਰਸਿਜ, ਫੇਸ –III-ਬੀ-2, ਐੱਸ.ਏ.ਐੱਸ ਨਗਰ (ਮੋਹਾਲੀ) ਨੂੰ 12 ਅਕਤੂਬਰ 2022 ਤੱਕ ਜਾਂ ਇਸ ਤੋਂ ਪਹਿਲਾਂ ਭੇਜ ਸਕਦੇ ਹਨ। ਉਮੀਦਵਾਰ ਦਾਖਲੇ ਸਬੰਧੀ ਮੁਕੰਮਲ ਜਾਣਕਾਰੀ ਸੰਸਥਾ ਦੀ ਵੈੱਬਸਾਈਟ www.welfarepunjab.gov.in ’ਤੇ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦੇ ਹਮਲੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵਿਦੇਸ਼ ਤੋਂ ਸਖ਼ਤ ਜਵਾਬ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News