ਹੁਣ ਕੇਂਦਰ ਦੇ ਇਸ ਫ਼ਰਮਾਨ ਦਾ ਵਿਰੋਧ ਕਰੇਗੀ ਪੰਜਾਬ ਸਰਕਾਰ, CM ਮਾਨ ਨੇ ਕਰ ਦਿੱਤਾ ਐਲਾਨ
Sunday, Mar 05, 2023 - 05:29 AM (IST)
ਚੰਡੀਗੜ੍ਹ (ਵੈੱਬ ਡੈਸਕ): ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੁਣ ਕੇਂਦਰ ਸਰਕਾਰ ਦੇ ਨਵੇਂ ਫ਼ਰਮਾਨ ਵਿਰੁੱਧ ਲੜਾਈ ਲੜਣ ਲਈ ਤਿਆਰ ਹੈ। ਇਸ ਦਾ ਐਲਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਭਲਕੇ ਛੱਤੀਸਗੜ੍ਹ ਪਹੁੰਚਣਗੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ, ਵਰਕਰਾਂ ਨਾਲ ਕਰਨਗੇ ਗੱਲਬਾਤ
ਮੁੱਖ ਮੰਤਰੀ ਭਗਵੰਤ ਮਾਨ ਨੇ ਕਰਨਾਟਕਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਓਲਡ ਪੈਨਸ਼ਨ ਸਕੀਮ ਤਹਿਤ ਜਦੋਂ ਕੋਈ ਮੁਲਾਜ਼ਮ ਕੰਮ ਕਰਦਾ ਸੀ ਤਾਂ ਉਸ ਦੀ ਤਨਖ਼ਾਹ ਵਿਚੋਂ ਪੈਸੇ ਕੱਟੇ ਜਾਂਦੇ ਸੀ ਜੋ ਉਸ ਨੂੰ ਸੇਵਾਮੁਕਤੀ ਤੋਂ ਬਾਅਦ ਇਹ ਪੈਸੇ ਇਕੱਠੇ ਕਰ ਕੇ ਦੇ ਦਿੱਤੇ ਜਾਂਦੇ ਸਨ। ਇਨ੍ਹਾਂ ਪੈਸਿਆਂ ਨਾਲ ਉਹ ਆਪਣਾ ਘਰ ਬਣਾ ਲੈਂਦਾ ਸੀ, ਆਪਣੇ ਧੀਆਂ-ਪੁੱਤਾਂ ਨੂੰ ਕੁੱਝ ਦੇ ਦਿੰਦਾ ਸੀ। ਇੰਝ ਉਸ ਦੀ ਜ਼ਿੰਦਗੀ ਅਰਾਮ ਨਾਲ ਗੁਜ਼ਰਦੀ ਸੀ। ਪਰ ਹੁਣ ਦਿੱਲੀ ਤੋਂ 'ਭਾਈ ਸਾਹਿਬ' ਦਾ ਦਿੱਲੀ ਤੋਂ ਫ਼ਰਮਾਨ ਆ ਗਿਆ ਹੈ ਕਿ ਇਨ੍ਹਾਂ ਦੇ ਪੈਸੇ ਕੱਟ ਤਾਂ ਲਓ ਪਰ ਉਸ ਨੂੰ ਸ਼ੇਅਰ ਮਾਰਕਿਟ ਵਿੱਚ ਲਗਾ ਦਿਓ। ਸੀ.ਐੱਮ. ਮਾਨ ਨੇ ਕਿਹਾ ਕਿ ਇੱਥੋਂ ਨੀਰਵ ਮੋਦੀ, ਵਿਜੇ ਮਾਲਿਆ ਤੇ ਅਡਾਨੀ ਵਰਗੇ ਵਿਅਕਤੀ ਲੋਕਾਂ ਦਾ ਪੈਸਾ ਲੈ ਕੇ ਭੱਜ ਜਾਣਗੇ। ਤੁਹਾਡੇ ਹੱਥ ਸੇਵਾ ਮੁਕਤੀ ਤੋਂ ਬਾਅਦ ਕੁੱਝ ਨਹੀਂ ਲੱਗੇਗਾ। ਇਹੀ ਕੇਂਦਰ ਦੀ ਨਿਊ ਪੈਨਸ਼ਨ ਸਕੀਮ ਹੈ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੀ ਹਵੇਲੀ ਪੁੱਜੇ ਗੁਰਦਾਸ ਮਾਨ, ਤਸਵੀਰ ਵੇਖ ਕੇ ਹੋਏ ਭਾਵੁਕ, ਚੌਂਕੇ ’ਤੇ ਬਹਿ ਕੇ ਖਾਧੀ ਰੋਟੀ (ਵੀਡੀਓ)
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਾਰੇ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਹੁਣ ਇਸ ਨੂੰ ਕੈਬਨਿਟ ਵਿਚ ਲੈ ਕੇ ਆਏ ਹਾਂ। ਅਸੀਂ ਕੇਂਦਰ ਨਾਲ ਲੜਾਈ ਲੜਾਂਗੇ ਕਿ ਸਾਡੇ 18 ਹਜ਼ਾਰ ਕਰੋੜ ਰੁਪਏ ਜੋ ਨਿਊ ਪੈਨਸ਼ਨ ਸਕੀਮ ਤਹਿਤ ਰੱਖਿਆ ਹੋਇਆ ਹੈ, ਉਸ ਨੂੰ ਵਾਪਸ ਕੀਤਾ ਜਾਵੇ। ਅਸੀਂ ਇਸ ਲਈ ਮੁਲਾਜ਼ਮਾਂ ਦੇ ਨਾਲ ਰਲ਼ ਕੇ ਕੇਂਦਰ ਖ਼ਿਲਾਫ਼ ਇਹ ਲੜਾਈ ਲੜਾਂਗੇ।
ਇਹ ਖ਼ਬਰ ਵੀ ਪੜ੍ਹੋ - ਨਾਗਾਲੈਂਡ 'ਚ NDPP-BJP ਸਰਕਾਰ ਦਾ ਸਹੁੰ ਚੁੱਕ ਸਮਾਗਮ 7 ਮਾਰਚ ਨੂੰ, PM ਮੋਦੀ ਵੀ ਰਹਿਣਗੇ ਮੌਜੂਦ
CM ਮਾਨ ਨੇ ਟਵੀਟ ਕਰਦਿਆਂ ਕਿਹਾ, "ਇਥੇ ਵੀ Old Pension Scheme ਦਾ ਹੀ ਮੁੱਦਾ ਹੈ.. ਹੁਣ ਦਿੱਲੀ ਤੋਂ ਫ਼ਰਮਾਨ ਆਇਆ ਹੈ ਕਿ ਬਜ਼ੁਰਗਾਂ ਦੇ ਪੈਸੇ ਕੱਟ ਕੇ ਉਸਨੂੰ ਸ਼ੇਅਰ ਮਾਰਕੀਟ ’ਚ ਲਗਾ ਦਿਓ, ਜਿਥੋਂ ਨੀਰਵ ਮੋਦੀ, ਵਿਜੈ ਮਾਲਿਆ ਤੇ ਅਡਾਨੀ ਵਰਗੇ ਲੈ ਜਾਣਗੇ...ਇਹੀ ਉਨ੍ਹਾਂ ਦੀ ਨਵੀਂ ਪੈਨਸ਼ਨ ਸਕੀਮ ਹੈ...ਅਸੀਂ ਇਸ ਸਕੀਮ ਦੇ ਪੈਸਿਆਂ ਲਈ ਕੇਂਦਰ ਸਰਕਾਰ ਨਾਲ ਲੜਾਈ ਲੜਾਂਗੇ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।