ਅਹਿਮ ਖ਼ਬਰ : ਪੰਜਾਬ ਸਰਕਾਰ ਵੱਲੋਂ ਹਾਈਟੈੱਕ ਏਅਰਕ੍ਰਾਫਟ ਕਿਰਾਏ 'ਤੇ ਲੈਣ ਦੀ ਤਿਆਰੀ

Wednesday, Oct 19, 2022 - 01:28 PM (IST)

ਚੰਡੀਗੜ੍ਹ (ਵੈੱਬ ਡੈਸਕ, ਰਮਨਜੀਤ) : ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਹਾਈਟੈੱਕ ਏਅਰਕ੍ਰਾਫਟ ਕਿਰਾਏ 'ਤੇ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਫਰਾਂਸ 'ਚ ਤਿਆਰ ਕੀਤਾ ਹਾਈਟੈੱਕ ਦਸਾਲਟ ਫਾਲਕਨ-2000 ਏਅਰਕ੍ਰਾਫਟ ਕਿਰਾਏ 'ਤੇ ਲਿਆ ਜਾਵੇਗਾ। ਇਸ ਆਧੁਨਿਕ ਏਅਰਕ੍ਰਾਫਟ ਦੀ ਮੁਸਾਫ਼ਰ ਸਮਰੱਥਾ 19 ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਕਲਯੁਗੀ ਪੁੱਤ ਨੇ ਮਾਂ ਦੇ ਖੂਨ ਨਾਲ ਰੰਗੇ ਹੱਥ, ਪਹਿਲਾਂ ਛੱਤ ਤੋਂ ਧੱਕਾ ਦਿੱਤਾ ਤੇ ਫਿਰ... (ਤਸਵੀਰਾਂ)

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੀ. ਆਈ. ਪੀ. ਮੂਵਮੈਂਟ ਲਈ ਇਸ ਨੂੰ ਚਾਰਟਰ ਸਰਵਿਸ ਦੇ ਤੌਰ 'ਤੇ ਇਸਤੇਮਾਲ ਕਰੇਗੀ। ਇਸ ਸਮੇਂ ਪੰਜਾਬ ਸਰਕਾਰ ਕੋਲ ਇਕ ਹੈਲੀਕਾਪਟਰ ਹੈ, ਜਿਸ ਨੂੰ ਮੁੱਖ ਮੰਤਰੀ ਮਾਨ ਅਤੇ ਹੋਰ ਮੰਤਰੀ ਇਸਤੇਮਾਲ ਕਰਦੇ ਹਨ।

ਇਹ ਵੀ ਪੜ੍ਹੋ : AIG ਮਨਮੋਹਨ ਕੁਮਾਰ ਨੇ CM ਮਾਨ ਨਾਲ ਕੀਤੀ ਮੁਲਾਕਾਤ, ਠੁਕਰਾਇਆ ਸੀ ਇਕ ਕਰੋੜ ਦਾ ਆਫ਼ਰ

ਹੁਣ ਸੂਬਾ ਸਰਕਾਰ ਦਸਾਲਟ ਫਾਲਕਨ-2000 ਏਅਰਕ੍ਰਾਫਟ ਕਿਰਾਏ 'ਤੇ ਲੈਣ ਜਾ ਰਹੀ ਹੈ। ਇਹ ਚਾਰਟਰ ਪਲੇਨ ਸ਼ਹੀਦ ਭਗਤ ਸਿੰਘ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਆਪਰੇਟ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News