ਪੰਜਾਬ ਸਰਕਾਰ ਵੱਲੋਂ ਕੰਮ ਦੇ ਘੰਟਿਆਂ ਸਬੰਧੀ ਸਪੱਸ਼ਟੀਕਰਨ ਜਾਰੀ, ਜਾਣੋ ਕਿੱਥੇ ਹੋਈ ਇਹ ਗ਼ਲਤੀ

Tuesday, Nov 21, 2023 - 07:47 PM (IST)

ਪੰਜਾਬ ਸਰਕਾਰ ਵੱਲੋਂ ਕੰਮ ਦੇ ਘੰਟਿਆਂ ਸਬੰਧੀ ਸਪੱਸ਼ਟੀਕਰਨ ਜਾਰੀ, ਜਾਣੋ ਕਿੱਥੇ ਹੋਈ ਇਹ ਗ਼ਲਤੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਕੰਮ ਦੇ ਘੰਟਿਆਂ ਸਬੰਧੀ ਫੈਕਟਰੀਜ਼ ਐਕਟ 1948 ਅਨੁਸਾਰ ਬੀਤੇ ਦਿਨੀਂ ਜਾਰੀ ਪੱਤਰ ਦੀ ਗ਼ਲਤ ਵਿਆਖਿਆ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਦੇ ਧਿਆਨ ਵਿੱਚ ਇਹ ਮਾਮਲਾ ਆਉਣ ਤੋਂ ਬਾਅਦ ਕਿਰਤ ਵਿਭਾਗ ਪੰਜਾਬ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਜਾਰੀ ਪੱਤਰ ਦੇ ਨੁਕਤਾ ਨੰਬਰ 1 'ਤੇ ਦੱਸਿਆ ਗਿਆ ਹੈ ਕਿ ਕੰਮਕਾਜੀ ਦਿਨ ਦੌਰਾਨ ਇਕ ਕਿਰਤੀ ਤੋਂ ਵੱਧ-ਤੋਂ ਵੱਧ 12 ਘੰਟੇ ਕੰਮ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਗ਼ਲਤ ਵਿਆਖਿਆ ਕਰਦਿਆਂ ਕੰਮ ਦੇ ਘੰਟੇ 12 ਸਮਝ ਲਏ ਗਏ ਹਨ, ਜੋ ਕਿ ਗ਼ਲਤ ਹੈ।

ਇਹ ਵੀ ਪੜ੍ਹੋ- ਸੜਕਾਂ 'ਤੇ ਛਲਾਂਗਾਂ ਮਾਰਦੇ ਸਾਂਬਰ ਨੇ ਮਾਰੀ ਕਈ ਵਾਹਨਾਂ ਨੂੰ ਟੱਕਰ, ਫੜਨ ਵਾਲਿਆਂ ਦੇ ਛੁਡਾਏ ਪਸੀਨੇ

ਬੁਲਾਰੇ ਨੇ ਸਪੱਸ਼ਟ ਕੀਤਾ ਕਿ ਫੈਕਟਰੀਜ਼ ਐਕਟ 1948 ਦੇ ਸੈਕਸ਼ਨ ਅਨੁਸਾਰ ਕੰਮ ਵਾਲੇ ਘੰਟਿਆਂ ਦੀ ਗਿਣਤੀ ਪਹਿਲਾਂ ਵਾਂਗ 8 ਘੰਟੇ ਹੀ ਹੈ , ਜਿਸ ਵਿੱਚ ਆਰਾਮ ਦਾ ਸਮਾਂ (ਰੈਸਟ ਇੰਟਰਵਲਜ਼) ਸ਼ਾਮਲ ਨਹੀਂ ਹੈ। ਬੁਲਾਰੇ ਨੇ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਐਕਟ ਅਨੁਸਾਰ ਕਿਸੇ ਵੀ ਬਾਲਗ ਕਾਮੇ ਤੋਂ ਇਕ ਹਫ਼ਤੇ 'ਚ 48 ਘੰਟਿਆਂ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ। ਜੇਕਰ ਕਿਸੇ ਕਾਮੇ ਦੇ ਕੰਮ ਵਾਲੇ ਘੰਟਿਆਂ ਦੀ ਗਿਣਤੀ ਵਧ ਜਾਂਦੀ ਹੈ ਤਾਂ ਬਾਲਗ ਕਾਮੇ ਨੂੰ ਫੈਕਟਰੀਜ਼ ਐਕਟ 1948 ਦੇ ਸੈਕਸ਼ਨ 59 ਅਨੁਸਾਰ ਓਵਰਟਾਈਮ ਦੇਣਾ ਜ਼ਰੂਰੀ ਹੈ। ਇਸ ਮੱਦ ਅਨੁਸਾਰ ਫੈਕਟਰੀ ਵਿੱਚ ਕੰਮ ਕਰਨ ਵਾਲਾ ਵਰਕਰ ਜੇ ਇੱਕ ਕੰਮਕਾਜੀ ਦਿਨ ਦੌਰਾਨ 9 ਘੰਟੇ ਤੋਂ ਵੱਧ ਕੰਮ ਕਰਦਾ ਹੈ ਅਤੇ ਹਫ਼ਤੇ ਵਿੱਚ 48 ਘੰਟੇ ਤੋਂ ਵੱਧ ਕੰਮ ਕਰਦਾ ਹੈ ਤਾਂ ਉਸਨੂੰ ਦਿਹਾੜੀ ਤੋਂ ਦੁੱਗਣੀ ਤਨਖਾਹ ਦੇਣਾ ਲਾਜ਼ਮੀ ਹੈ। 

ਇਹ ਵੀ ਪੜ੍ਹੋ- ਪਰਾਲੀ ਨੂੰ ਅੱਗ ਲਗਾਉਂਦੇ ਸਮੇਂ ਆਏ ਪ੍ਰਸ਼ਾਸਨਿਕ ਅਧਿਕਾਰੀ, ਕਾਰਵਾਈ ਦੇ ਡਰੋਂ ਕਿਸਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਬੁਲਾਰੇ ਨੇ ਇਹ ਵੀ ਸਪਸ਼ਟ ਕੀਤਾ ਕਿ ਫੈਕਟਰੀ ਐਕਟਸ ਅਤੇ ਰੂਲਜ਼ ਅਨੁਸਾਰ ਕਿਸੇ ਵੀ ਵਰਕਰ ਤੋਂ ਲਗਾਤਾਰ 7 ਦਿਨ ਤੋਂ ਵੱਧ ਓਵਰਟਾਈਮ ਨਹੀਂ ਕਰਵਾਇਆ ਜਾ ਸਕਦਾ। ਇਸਦੇ ਨਾਲ ਹੀ ਇੱਕ ਹਫਤੇ ਵਿੱਚ ਕਿਸੇ ਵੀ ਵਰਕਰ ਦੇ ਕੰਮਕਾਜੀ ਘੰਟੇ 60 ਤੋਂ ਵੱਧ ਨਹੀਂ ਹੋ ਸਕਦੇ ਅਤੇ ਨਾ ਹੀ ਇੱਕ ਪੰਦਰਵਾੜੇ ਵਿੱਚ ਕਿਸੇ ਵਰਕਰ ਦੇ ਕੰਮਕਾਜੀ ਘੰਟੇ 115 ਤੋਂ ਵੱਧ ਹੋ ਸਕਦੇ ਹਨ।

ਇਹ ਵੀ ਪੜ੍ਹੋ- ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਪੁਲਸ ਨੇ ਦਿਖਾਈ ਸਖ਼ਤੀ, 6 ਖ਼ਿਲਾਫ਼ ਕੀਤਾ ਮਾਮਲਾ ਦਰਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News