ਪੰਜਾਬ ਸਰਕਾਰ ਨੇ ਸ਼ਰਾਬ ਦੀ ਵਿਕਰੀ ’ਤੇ ਲਾਇਆ 13.10 ਫ਼ੀਸਦੀ ਵੈਟ

Friday, May 17, 2019 - 09:04 PM (IST)

ਪੰਜਾਬ ਸਰਕਾਰ ਨੇ ਸ਼ਰਾਬ ਦੀ ਵਿਕਰੀ ’ਤੇ ਲਾਇਆ 13.10 ਫ਼ੀਸਦੀ ਵੈਟ

ਖੰਨਾ, 17 ਮਈ (ਸ਼ਾਹੀ, ਸੁਖਵਿੰਦਰ ਕੌਰ)-ਪੰਜਾਬ ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਕਲੱਬਾਂ, ਹੋਟਲਾਂ ਵਿਚ ਵਿਕਰੀ ਹੋਣ ਵਾਲੀ ਪ੍ਰਚੂਨ ਸ਼ਰਾਬ ਦੀ ਵਿਕਰੀ ’ਤੇ 13.10 ਫ਼ੀਸਦੀ ਵੈਟ ਲਾ ਦਿੱਤਾ ਹੈ ਅਤੇ ਨਾਲ ਹੀ ਐਲਾਨ ਕੀਤਾ ਹੈ ਕਿ ਖਰੀਦ ’ਤੇ ਦਿੱਤੇ ਗਏ ਟੈਕਸ ਦਾ ਵੈਟ ਕ੍ਰੈਡਿਟ ਮਿਲੇਗਾ।

ਇਸੇ ਤਰ੍ਹਾਂ ਹੀ ਵੱਖਰੇ ਤੌਰ ’ਤੇ ਜਾਰੀ ਇਕ ਹੋਰ ਨੋਟੀਫਿਕੇਸ਼ਨ ਵਿਚ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜੇਕਰ ਕਰਦਾਤਾ ਚਾਹੇ ਤਾਂ ਬਿਨਾਂ ਵੈਟ ਕ੍ਰੈËਡਿਟ ਕੁੱਲ ਵਿਕਰੀ ’ਤੇ ਸਿੱਧਾ 5 ਫੀਸਦੀ ਵੈਟ ਅਦਾ ਕਰ ਸਕਦਾ ਹੈ ਪਰ ਸ਼ਰਤ ਹੋਵੇਗੀ ਕਿ 5 ਫ਼ੀਸਦੀ ਟੈਕਸ ਬਿੱਲ ਵਿਚ ਲਾ ਕੇ ਵੈਟ ਬਿੱਲ ਨਹੀਂ ਕੱਟ ਸਕਦੇ। 11 ਅਪ੍ਰੈਲ ਤੋਂ ਲਾਗੂ ਕੀਤੇ ਗਏ ਨੋਟੀਫਿਕੇਸ਼ਨ ਦੇ ਜਾਰੀ ਹੋਣ ’ਤੇ ਇਕਾਈਆਂ ਸ਼ਸ਼ੋਪੰਜ ਵਿਚ ਪੈ ਗਈਆਂ ਹਨ ਕਿ ਕਿਹਡ਼ੀ ਸਕੀਮ 13.10 ਫ਼ੀਸਦੀ ਵੈਟ ਕ੍ਰੈਡਿਟ ਜਾਂ 5 ਫ਼ੀਸਦੀ ਬਿਨਾਂ ਵੈਟ ਕ੍ਰੈਡਿਟ ਅਪਨਾਈ ਜਾਵੇ।


author

DILSHER

Content Editor

Related News