ਅਹਿਮ ਖ਼ਬਰ : 'ਲੋਕ ਮੁੱਦਿਆਂ' ਨੂੰ ਲੈ ਕੇ ਸਲਾਹਕਾਰ ਕਮੇਟੀ ਦਾ ਗਠਨ ਕਰੇਗੀ ਪੰਜਾਬ ਸਰਕਾਰ

Friday, Jul 08, 2022 - 01:52 PM (IST)

ਅਹਿਮ ਖ਼ਬਰ : 'ਲੋਕ ਮੁੱਦਿਆਂ' ਨੂੰ ਲੈ ਕੇ ਸਲਾਹਕਾਰ ਕਮੇਟੀ ਦਾ ਗਠਨ ਕਰੇਗੀ ਪੰਜਾਬ ਸਰਕਾਰ

ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਵੱਲੋਂ ਲੋਕ ਮੁੱਦਿਆਂ ਬਾਰੇ ਸਲਾਹਕਾਰ ਕਮੇਟੀ ਦੇ ਗਠਨ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਕਮੇਟੀ ਦਾ ਮੁਖੀ ਦਿੱਲੀ ਨਾਲ ਸਬੰਧਿਤ ਆਮ ਆਦਮੀ ਪਾਰਟੀ ਦੇ ਚਰਚਿਤ ਆਗੂ ਨੂੰ ਲਾਉਣ ਦੇ ਚਰਚੇ ਹਨ।

ਇਹ ਵੀ ਪੜ੍ਹੋ : CM ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਨਨਾਣ ਨਾਲ ਪਾਇਆ ਗਿੱਧਾ, ਦੇਖੋ ਖੁਸ਼ਨੁਮਾ ਪਲਾਂ ਦੀਆਂ ਤਸਵੀਰਾਂ

ਕਮੇਟੀ ਦਾ ਇਕ ਚੇਅਰਮੈਨ ਤੇ ਬਾਕੀ ਮੈਂਬਰ ਹੋਣਗੇ। ਇਸ ਸਬੰਧੀ ਸੂਬੇ ਦੇ ਨਵੇਂ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਕਮੇਟੀ ਸਰਕਾਰ ਨੂੰ ਜਨਤਕ ਮਹੱਤਵ ਵਾਲੇ ਮੁੱਦਿਆਂ ਬਾਰੇ ਸਲਾਹ ਦਿੰਦੀ ਰਹੇਗੀ।

ਇਹ ਵੀ ਪੜ੍ਹੋ : CM ਭਗਵੰਤ ਮਾਨ ਦੇ ਵਿਆਹ ਦੀ ਖ਼ਬਰ ਮਗਰੋਂ ਸੋਸ਼ਲ ਮੀਡੀਆ 'ਤੇ Memes ਦਾ ਆਇਆ ਹੜ੍ਹ (ਤਸਵੀਰਾਂ)

ਕਮੇਟੀ ਦੇ ਗਠਨ ਨਾਲ ਇਸ ਦਾ ਚੇਅਰਮੈਨ ਅਧਿਕਾਰਿਤ ਤੌਰ 'ਤੇ ਸਰਕਾਰ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨਾਲ ਮੀਟਿੰਗ ਕਰਨ ਦੇ ਸਮਰੱਥ ਹੋ ਜਾਵੇਗਾ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News