ਇੰਡੋਨੇਸ਼ੀਆ 'ਚ ਫ਼ਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦੀ ਪੰਜਾਬ ਸਰਕਾਰ ਹਰ ਸੰਭਵ ਮਦਦ ਕਰੇਗੀ : ਮੰਤਰੀ ਧਾਲੀਵਾਲ
Sunday, May 21, 2023 - 12:48 PM (IST)
ਅਜਨਾਲਾ (ਗੁਰਜੰਟ)- ਤਹਿਸੀਲ ਅਜਨਾਲਾ ਦੇ ਪਿੰਡ ਗੋਗੋਮਾਹਲ ਤੋਂ ਅਮਰੀਕਾ ਗਏ ਦੋ ਨੌਜਵਾਨ ਜੋ ਕਿ ਕਿਸੇ ਠੱਗ ਟਰੈਵਲ ਏਜੰਟ ਦੇ ਭਰੋਸੇ ਵਿਚ ਆ ਕੇ ਇੰਡੋਨੇਸ਼ੀਆ ਵਿਖੇ ਕਤਲ ਕੇਸ 'ਚ ਫਸ ਚੁੱਕੇ ਹਨ, ਜਿਨਾਂ ਨੂੰ ਉੱਥੋਂ ਦੀ ਸਰਕਾਰ ਨੇ ਫ਼ਾਸੀਂ ਦੀ ਸਜ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਰੋ-ਰੋ ਬੁਰਾ ਹਾਲ ਹੈ। ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਕੋਲ ਪਹੁੰਚੇ ਐੱਨ.ਆਰ.ਆਈ. ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੁਹਾਡੇ ਨੌਜਵਾਨਾਂ ਨੂੰ ਵਤਨ ਵਾਪਸ ਲਿਆਉਣ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਅੱਜ ਸਵੇਰ ਤੋਂ ਹੀ ਪ੍ਰਿੰਸੀਪਲ ਸੈਕਟਰੀ ਜੇ.ਐੱਮ. ਬਾਲਾਮੁਰਗਨ (ਆਈ. ਏ. ਐੱਸ) ਇਸ ਮਾਮਲੇ 'ਤੇ ਇੰਡੋਨੇਸ਼ੀਆ ਦੂਤ ਨਾਲ ਸੰਪਰਕ ਕਰ ਰਹੇ ਹਨ ਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਲੈ ਕੇ ਇੰਨਾ ਨੌਜਵਾਨਾਂ ਨੂੰ ਵਾਪਸ ਵਤਨ ਲਿਆਂਦਾ ਜਾਵੇ।
ਇਹ ਵੀ ਪੜ੍ਹੋ- ਸੰਤੁਲਨ ਵਿਗੜਨ ਕਾਰਨ ਦਰੱਖਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਨੌਜਵਾਨ ਦੀ ਮੌਕੇ 'ਤੇ ਮੌਤ
ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਠੱਗ ਟਰੈਵਲ ਏਜੰਟਾਂ 'ਤੇ ਵੀ ਖੁੱਲ ਕੇ ਕਾਰਵਾਈ ਕੀਤੀ ਜਾਵੇਗੀ, ਜੋ ਅਜਿਹਾ ਮਨੁੱਖੀ ਤਸਕਰੀ ਦਾ ਧੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਤੇ 75 ਸਾਲ ਦੇ ਕਰੀਬ ਰਾਜ ਕਰ ਚੁੱਕੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸਾਡੇ ਨੌਜਵਾਨ ਪਰੇਸ਼ਾਨੀ ਦੇ ਆਲਮ ਵਿਚ ਵਿਦੇਸ਼ ਜਾਣ ਲਈ ਹਰ ਹੀਲੇ ਵਰਤਦੇ ਹਨ ਅਤੇ ਉਨਾਂ ਦਾ ਲਾਹਾ ਅਜਿਹੇ ਠੱਗ ਟਰੈਵਲ ਏਜੰਟ ਚੁੱਕ ਲੈਂਦੇ ਹਨ, ਜਿੰਨਾ ਤੋਂ ਬਚਣ ਦੀ ਲੋੜ ਹੈ।
ਇਹ ਵੀ ਪੜ੍ਹੋ- 10 ਸਾਲਾ ਬੱਚੀ ਨਾਲ ਇਕ ਵਿਅਕਤੀ ਵੱਲੋਂ ਜਬਰ-ਜ਼ਿਨਾਹ, ਮਾਮਲਾ ਦਰਜ
ਉਨਾਂ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਤੁਸੀਂ ਸਾਨੂੰ ਥੋੜਾ ਸਮਾਂ ਦਿਓ, ਅਸੀਂ ਤਹਾਨੂੰ ਗਲਤ ਢੰਗ ਨਾਲ ਲੱਖਾਂ ਰੁਪਏ ਫੂਕ ਕੇ ਬਾਹਰ ਜਾਣ ਦਾ ਮੌਕਾ ਨਹੀਂ ਦਿਆਂਗੇ। ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਇਹ ਵੀ ਪੜ੍ਹੋ- ਲੋਕ ਸਭਾ ਸੀਟ ਜਿੱਤਣ ਮਗਰੋਂ MP ਸੁਸ਼ੀਲ ਰਿੰਕੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।