ਸਰਕਾਰ ਨੇ 11 ਵਸਤੂਆਂ ''ਤੇ ਈ-ਵੇਅ ਬਿੱਲ ਦੀ ਇਕ ਲੱਖ ਛੋਟ ਲਈ ਵਾਪਸ

10/16/2018 1:03:08 PM

ਖੰਨਾ (ਸੁਖਵਿੰਦਰ ਕੌਰ, ਸ਼ਾਹੀ) : ਪੰਜਾਬ ਸਰਕਾਰ ਨੇ 13 ਸਤੰਬਰ ਤੋਂ ਸੂਬੇ 'ਚ ਹੋਣ ਵਾਲੀ ਵਿਕਰੀ 'ਤੇ 1 ਲੱਖ ਰੁਪਏ ਤੱਕ ਈ-ਵੇਅ ਬਿੱਲ ਕੱਟਣ ਤੋਂ ਜੋ ਛੋਟ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਹੁਣ ਉਸ 'ਚ ਬਦਲਾਅ ਕਰਦੇ ਹੋਏ 11 ਵਸਤੂਆਂ 'ਤੇ ਇਹ ਛੋਟ ਵਾਪਸ ਲੈ ਲਈ ਹੈ। ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਲੋਹਾ, ਖਾਣ ਵਾਲੇ ਤੇਲ, ਨਾਨ ਫੈਰਸ ਮੈਟਲ, ਤੰਬਾਕੂ, ਪਾਨ-ਮਸਾਲਾ, ਕੱਥਾ, ਸਿਗਰਟ, ਫਰਨੀਚਰ, ਹਰ ਤਰ੍ਹਾਂ ਦੇ ਪਲਾਈਵੁਡ ਬਲਾਕ ਅਤੇ ਲੈਮੀਨੇਟਿਡ ਸ਼ੀਟਸ, ਲੱਕੜੀ, ਸਾਰੀਆਂ ਇਮਾਰਤਾਂ 'ਚ ਵਰਤਿਆ ਜਾਣ ਵਾਲਾ ਸਾਮਾਨ, ਜਿਸ 'ਚ ਪੱਥਰ, ਚਿਪਸ, ਕਰੇਜੀ, ਟਾਈਲ ਅਤੇ ਸੈਨੇਟਰੀ ਦਾ ਸਾਮਾਨ ਸ਼ਾਮਲ ਹੈ। ਸੀਮੈਂਟ, ਪਲਾਸਟਿਕ, ਹਰ ਤਰ੍ਹਾਂ ਦੇ ਧਾਗੇ 'ਤੇ 50 ਹਜ਼ਾਰ ਰੁਪਏ ਕੀਮਤ ਤੋਂ ਉੱਪਰ ਸੂਬੇ ਦੇ ਅੰਦਰ ਹੋਣ ਵਾਲੀ ਵਿਕਰੀ 'ਤੇ ਈ-ਵੇਅ ਬਿੱਲ ਕੱਟਣਾ ਜ਼ਰੂਰੀ ਹੈ।


Related News