ਪੰਜਾਬ ਸਰਕਾਰ ਵੱਲੋਂ ਚੁਣੇ ਗਏ 19 ਹੋਰ ਮੁੱਖ ਅਧਿਆਪਕਾਂ ਨੂੰ ਸਟੇਸ਼ਨ ਅਲਾਟ

06/25/2020 4:20:08 PM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਿੱਖਿਆ ਮਹਿਕਮੇ (ਸੈਂ ਸਿ) 'ਚ ਚੁਣੇ ਗਏ 19 ਹੋਰ ਮੁੱਖ ਅਧਿਆਪਕਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਮਹਿਕਮੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਸਕੂਲ ਸਿੱਖਿਆ  ਮੁਹੰਮਦ ਤਾਇਅਬ ਨੇ ਇਸ ਸਬੰਧੀ ਹੁਕਮਾਂ 'ਤੇ ਹਸਤਾਖਰ ਕਰ ਦਿੱਤੇ ਹਨ। ਬੁਲਾਰੇ ਅਨਾਸਾਰ ਸਿੱਖਿਆ ਮਹਿਕਮੇ 'ਚ 672 ਮੁੱਖ ਅਧਿਆਪਕਾਂ ਦੀ ਸਿੱਧੀ ਭਰਤੀ ਲਈ ਜਨਵਰੀ, 2020 'ਚ ਚੋਣ ਕੀਤੀ ਗਈ ਸੀ।

ਇਹ ਵੀ ਪੜ੍ਹੋ : ਜਦੋਂ ਇਨ੍ਹਾਂ ਧੀਆਂ ਨੇ 'ਮਨਪ੍ਰੀਤ ਬਾਦਲ' ਨੂੰ ਕੀਤਾ ਬਾਗੋ-ਬਾਗ

ਇਨ੍ਹਾਂ ਮੁੱਖ ਅਧਿਆਪਕਾਂ ਨੂੰ ਪੰਜਾਬ ਐਜ਼ੂਕਸ਼ਨ (ਸਕੂਲ ਅਤੇ ਇੰਸਪੈਕਸ਼ਨ) ਗਰੁੱਪ 'ਬੀ' ਸਰਵਿਸ ਰੂਲਜ਼ 2018 ਅਤੇ ਪੰਜਾਬ ਐਜ਼ੂਕਸ਼ਨ ਸਰਵਿਸ (ਸਕੂਲ ਅਤੇ ਇੰਸਪੈਕਸ਼ਨ ਬਾਰਡਰ ਏਰੀਆ) ਗਰੁੱਪ 'ਬੀ' ਸਰਵਿਸ ਰੂਲਜ਼ 2018 ਅਧੀਨ ਚੁਣਿਆ ਗਿਆ ਸੀ। ਇਨ੍ਹਾਂ 'ਚੋਂ ਕੁੱਝ ਨੂੰ 18 ਜੂਨ, 2020 ਨੂੰ ਮੁੱਖ ਅਧਿਆਪਕ ਦੀ ਨਿਯੁਕਤੀ ਲਈ ਪੇਸ਼ਕਸ਼ ਕੀਤੀ ਗਈ। ਇਨ੍ਹਾਂ 'ਚ 19 ਨੇ ਇਸ ਪੇਸ਼ਕਸ ਨੂੰ ਸਵੀਕਾਰ ਕਰ ਲਿਆ, ਜਿਸ ਤੋਂ ਬਾਅਦ ਇਨ੍ਹਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਬੋਰਡ ਨੂੰ ਵਾਇਰਲ ਫਰਜ਼ੀ 'ਡੇਟਸ਼ੀਟ' ਨੇ ਪਾਈ ਟੈਂਸ਼ਨ


Babita

Content Editor

Related News