ਅਪੰਗ ਵਿਅਕਤੀਆਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਲਈ ਸਿਵਲ ਹਸਪਤਾਲ ''ਚ ਕੈਂਪ ਦਾ ਆਯੋਜਨ

Monday, Jul 24, 2017 - 02:09 PM (IST)

ਜਲਾਲਾਬਾਦ (ਸੇਤੀਆ/ਜਤਿੰਦਰ/ਨਿਖੰਜ/ਗੁਲਸ਼ਨ) : ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਪੰਗ ਵਿਅਕਤੀਆਂ ਨੂੰ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਉਪ ਮੰਡਲ ਅਤੇ ਬਲਾਕ ਪੱਧਰ 'ਤੇ ਅਪੰਗ ਵਿਅਕਤੀਆਂ ਦੀ ਭਲਾਈ ਲਈ ਸਪੈਸ਼ਲ ਕੈਂਪ ਆਯੋਜਤ ਕੀਤੇ ਜਾ ਰਹੇ ਹਨ। ਇਸ ਤਹਿਤ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਖੇ ਅਪੰਗ ਵਿਅਕਤੀਆਂ ਲਈ ਸਪੈਸ਼ਲ ਕੈਪ ਦਾ ਆਯੋਜਨ ਕੀਤਾ ਗਾ। ਕੈਂਪ ਦੇ ਦੌਰਾਨ ਜਿਲਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ, ਬੁੱਧੀਜੀਵੀ ਸੈਲ ਦੇ ਸੂਬਾ ਚੇਅਰਮੈਨ ਅਨੀਸ਼ ਸਿਡਾਨਾ, ਸਿਵਿਲ ਸਰਜਨ ਫਾਜਿਲਕਾ ਸੁਰਿੰਦਰ ਕੁਮਾਰ ਮੁੱਖ ਮਹਿਮਾਨ ਵਜੋਂ ਪਹੁੰਚੇ।
ਕੈਂਪ ਦੇ ਦੋਰਾਨ ਅਪੰਗ ਵਿਅਕਤੀਆਂ ਦੇ ਸਰਟੀਫਿਕੇਟ ਬਣਾਉਣ, ਪੈਨਸ਼ਨ ਫਾਰਮ ਭਰਨ, ਰੇਲਵੇ ਤੇ ਬੱਸ ਸਫਰ ਆਦਿ ਸਹੂਲਤਾ ਤੋਂ ਇਲਾਵਾ ਮੈਡੀਕਲ ਬੀਮਾ ਆਦਿ ਸਕੀਮਾਂ ਸਬੰਧੀ ਫਾਰਮ ਭਰੇ ਗਏ ਅਤੇ ਕਰੀਬ 400 ਅਪੰਗ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਹੇਠ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਅਪੰਗ ਵਿਅਕਤੀਆਂ ਨੂੰ ਮੌਕੇ 'ਤੇ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਅਤੇ ਅੱਜ ਦੇ ਕੈਂਪ 'ਚ ਅਪੰਗ ਵਿਅਕਤੀਆਂ ਨੂੰ ਕਾਫੀ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਅਕਸਰ ਅਪੰਗ ਵਿਅਕਤੀਆਂ ਨੂੰ ਵੱਖ-ਵੱਖ ਕੰਮਾਂ ਸਮਾਂ ਗਵਾਉਣਾ ਪੈਂਦਾ ਹੈ ਜਦਕਿ ਉਹ ਸ਼ਰੀਰਿਕ ਪੱਖੋਂ ਸਮਰਥ ਨਾ ਹੋਣ ਕਾਰਣ ਉਨ੍ਹਾਂ ਲਈ ਵੱਡੀ ਮੁਸੀਬਤ ਬਣ ਜਾਂਦੀ ਹੈ ਪਰ ਸਰਕਾਰ ਅਤੇ ਸਿਹਤ ਦੇ ਸਾਂਝੇ ਯਤਨਾਂ ਸਦਕਾ ਇਸ ਦਾ ਫਾਇਦਾ ਆਪੰਗ ਲੋਕਾਂ ਨੂੰ ਕਾਫੀ ਮਿਲੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾ. ਮਹਿਤਾਬ ਸਿੰਘ, ਨੱਨੂੰ ਕੁੱਕੜ,ਰਮੇਸ਼ ਬਗੋਰੀਆ, ਭਾਰਤ ਛਾਬੜਾ, ਹਸਪਤਾਲ ਸਟਾਫ ਮੈਂਬਰ ਡਾ. ਮਨਦੀਪ, ਡਾ. ਨਿਤਿਨ, ਡਾ. ਐਸਪੀ ਗਰਗ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ।


Related News