ਪੰਜਾਬ ਨੂੰ ਮਿਲਿਆ 125 ਕਰੋੜ ਦਾ ਵਿਦੇਸ਼ੀ ਨਿਵੇਸ਼, ਹਾਰਟਮੈਨ ਨੇ ਖਰੀਦਿਆ ਇਹ ਕਾਰੋਬਾਰ
Saturday, Jan 23, 2021 - 09:54 AM (IST)
ਚੰਡੀਗੜ੍ਹ — ਖੇਤੀਬਾੜੀ ਕਾਨੂੰਨਾਂ ਖਿਲਾਫ ਜਾਰੀ ਕਿਸਾਨਾਂ ਅੰਦੋਲਨ ਦਰਮਿਆਨ ਡੈਨਮਾਰਕ ਦੀ ਪੈਕਜਿੰਗ ਕੰਪਨੀ ਹਾਰਟਮੈਨ ਨੇ ਮੋਹਨ ਫਾਈਬਰ ਪ੍ਰੋਡਕਟਸ ਲਿਮਟਿਡ ਨੂੰ 125 ਕਰੋੜ ਰੁਪਏ ’ਚ ਖ਼ਰੀਦ ਲਿਆ ਹੈ। ਹਾਰਟਮੈਨ ਗਰੁੱਪ ਦੇ ਦੱਖਣੀ ਅਮਰੀਕਾ ਅਤੇ ਏਸ਼ੀਆ ਖੇਤਰ ਦੇ ਪ੍ਰਧਾਨ ਅਰਨੇਸਟੋ ਨੇ ਇਸ ਸਬੰਧ ਵਿਚ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਮੁਲਾਕਾਤ ਕੀਤੀ ਸੀ। ਅਰਨੇਸਟੋ ਨੇ ਕਿਹਾ ਕਿ ਪੰਜਾਬ ਵਿਚ ਨਿਵੇਸ਼ ਦੇ ਅਨੁਕੂਲ ਮਾਹੌਲ ਦੇ ਮੱਦੇਨਜ਼ਰ ਉਸਨੇ ਮੋਹਨ ਫਾਈਬਰਜ਼ ਦਾ ਮੌਜੂਦਾ ਪਲਾਂਟ ਖਰੀਦਿਆ ਹੈ।
ਉਨ੍ਹਾਂ ਨੇ ਸੂਬੇ ਵਿਚ ਆਪਣੀ ਮੌਜੂਦਗੀ ਨੂੰ ਵਧਾਉਣ ਲਈ ਆਪਣੀਆਂ ਭਵਿੱਖ ’ਚ ਨਿਵੇਸ਼ ਸਬੰਧੀ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਕੰਪਨੀ ਸੂਬੇ ਵਿਚ ਫਲ ਅਤੇ ਸਬਜ਼ੀਆਂ ਪੈਕ ਕਰਨ ਦੀਆਂ ਮਾਰਕੀਟ ਸੰਭਾਵਨਾਵਾਂ ਬਾਰੇ ਵੀ ਵਿਚਾਰ ਕਰ ਰਹੀ ਹੈ। ਮੁੱਖ ਸਕੱਤਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੰਪਨੀ ਨੂੰ ਸੂਬਾ ਸਰਕਾਰ ਅਤੇ ਨਿਵੇਸ਼ ਪੰਜਾਬ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਹਾਰਟਮੈਨ ਕੰਪਨੀ ਦੇ ਆਉਣ ਨਾਲ ਡੈਨਮਾਰਕ ਪੰਜਾਬ ਆਉਣ ਵਾਲਾ 11 ਵਾਂ ਦੇਸ਼ ਬਣ ਗਿਆ ਹੈ। ਪਿਛਲੇ 4 ਸਾਲਾਂ ਵਿਚ ਵਿਸ਼ਵ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਸੂਬੇ ਵਿਚ ਨਿਵੇਸ਼ ਕੀਤਾ ਹੈ। ਪੰਜਾਬ ਸਰਕਾਰ ਇਸ ਨੂੰ ਸਕਾਰਾਤਮਕ ਨਿਵੇਸ਼ ਮਾਹੌਲ ਅਤੇ ਸਹੀ ਨੀਤੀਆਂ ਦੇ ਨਤੀਜੇ ਵਜੋਂ ਵਿਚਾਰ ਰਹੀ ਹੈ।
ਇਹ ਵੀ ਪੜ੍ਹੋ : ਇਸ ਆਫ਼ਰ ਤਹਿਤ ਤੁਹਾਨੂੰ ਮੁਫ਼ਤ ’ਚ ਮਿਲ ਸਕਦੈ LPG ਗੈਸ ਸਿਲੰਡਰ, 31 ਜਨਵਰੀ ਹੈ ਆਖ਼ਰੀ ਤਾਰੀਖ਼
ਭੋਜਨ ਪੈਕਜਿੰਗ ’ਚ ਮਸ਼ਹੂਰ ਨਾਮ
ਡੈਨਮਾਰਕ ਵਿਚ 1917 ਵਿਚ ਸਥਾਪਿਤ ਕੀਤੀ ਗਈ, ਹਾਰਟਮੈਨ ਕੰਪਨੀ ਦੁਨੀਆ ਦੀ ਮੋਲਡਿਡ ਫਾਈਬਰ ਅੰਡੇ ਦੀ ਪੈਕਿੰਗ ਦੀ ਦੁਨੀਆ ਦੀ ਮੋਹਰੀ ਨਿਰਮਾਤਾ ਹੈ, ਇਥੇ ਲਗਭਗ 2200 ਕਾਮੇ ਨੌਕਰੀ ਕਰਦੇ ਹਨ। ਇਹ ਕੰਪਨੀ ਸਾਨੋਵੋ ਗ੍ਰੀਨ ਪੈਕ ਦੇ ਨਾਮ ਨਾਲ ਦੱਖਣੀ ਅਮਰੀਕਾ ਵਿਚ ਫਲ ਪੈਕਿੰਗ ਕਰਦੀ ਹੈ। ਮੋਲਡਡ ਫਾਈਬਰ ਪੈਕਜਿੰਗ ਨੂੰ ਬਣਾਉਣ ਲਈ ਮੈਨੂਫੈਕਚਰਿੰਗ ਟੈਕਨੋਲੋਜੀ ਦੀ ਕੰਪਨੀ ਚੋਟੀ ਦੀ ਕੰਪਨੀ ਮੰਨੀ ਜਾਂਦੀ ਹੈ। ਯੂਰਪ, ਉੱਤਰੀ ਅਤੇ ਦੱਖਣੀ ਅਮਰੀਕਾ ਸਮੇਤ ਦੁਨੀਆ ਭਰ ਦੇ ਬਾਜ਼ਾਰਾਂ ਵਿਚ ਮੋਲਡਡ ਫਾਈਬਰ ਪੈਕਜਿੰਗ ਦੀ ਵਿਕਰੀ ਦੇ ਨਾਲ, ਹਾਰਟਮੈਨ ਕੰਪਨੀ ਨੂੰ ਸਨਅਤੀ ਖਾਦ ਪਲਾਂਟਾਂ ਵਿਚ ਖਾਦ ਬਣਾਉਣ ਲਈ ਵੀ ਪ੍ਰਮਾਣਿਤ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੋਹਾਲੀ ਜ਼ਿਲੇ ਵਿਚ ਸਥਿਤ ਮੋਹਨ ਫਾਈਬਰ ਪ੍ਰੋਡਕਟਸ ਲਿਮਟਿਡ ਫਲ, ਪੋਲਟਰੀ ਅਤੇ ਫੂਡ ਸਰਵਿਸ ਇੰਡਸਟਰੀ ਲਈ ਮੋਲਡਡ ਫਾਈਬਰ ਪੈਕਜਿੰਗ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਹੈ।
ਇਹ ਵੀ ਪੜ੍ਹੋ : ਕੀ ਹੁਣ ਕਿਸਾਨ ਕ੍ਰੈਡਿਟ ਕਾਰਡ 'ਤੇ 12 ਪ੍ਰਤੀਸ਼ਤ ਦੀ ਵਿਆਜ ਦਰ ਨਾਲ ਮਿਲੇਗਾ ਕਰਜ਼ਾ, ਜਾਣੋ ਪੂਰਾ ਮਾਮਲਾ
ਭਾਰਤੀ ਮਾਰਕੀਟ ਵਿਚ ਦਾਖਲ ਹੋਣ ਲਈ ਕੂਟਨੀਤਕ ਚਾਲ
ਡੈਨਮਾਰਕ ਦੀ ਹਾਰਟਮੈਨ ਕੰਪਨੀ ਨੂੰ ਭਾਰਤੀ ਬਾਜ਼ਾਰ ਵਿਚ ਵਪਾਰਕ ਦਿ੍ਰ੍ਰਸ਼ਟੀਕੋਣ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ, ਇਸ ਨੂੰ ਡਿਪਲੋਮੈਟਿਕ ਪੱਧਰ ’ਤੇ ਵੀ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਾਰਟਮੈਨ ਕੰਪਨੀ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਸਥਾਪਤ ਸੂਬੇ ਦੀਆਂ ਕੰਪਨੀਆਂ ਨੂੰ ਉਨ੍ਹਾਂ ਦੀਆਂ ਯੋਜਨਾਵਾਂ ਨਾਲ ਵੈਲਯੂ ਚੇਨ ਨਾਲ ਜੋੜਨਗੀਆਂ। ਸਰਕਾਰ ਦਾ ਮੰਨਣਾ ਹੈ ਕਿ ਫੂਡ ਪ੍ਰੋਸੈਸਿੰਗ ਦੇ ਖੇਤਰ ’ਚ ਪਹਿਲਾਂ ਹੀ ਦੇਸ਼ ਦੇ ਚੋਟੀ ਦੇ ਸੂਬਿਆਂ ਵਿਚ ਸ਼ਾਮਲ ਪੰਜਾਬ ਨੂੰ ਵਿਦੇਸ਼ੀ ਕੰਪਨੀਆਂ ਦੇ ਆਉਣ ਨਾਲ ਵਧੇਰੇ ਫਾਇਦਾ ਮਿਲੇਗਾ।
ਇਹ ਵੀ ਪੜ੍ਹੋ : ਲਾਟਰੀ ਨਾ ਵਿਕਣ ਕਾਰਨ ਚਿੰਤਤ ਸੀ ਇਹ ਵਿਅਕਤੀ, ਖੁਦ ਹੀ ਬਣ ਗਿਆ 12 ਕਰੋੜ ਦਾ ਮਾਲਕ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।