ਦੁਖ਼ਦ ਖ਼ਬਰ : ਪੰਜਾਬ ਦੇ ਸਾਬਕਾ ਸਪੀਕਰ 'ਨਿਰਮਲ ਸਿੰਘ ਕਾਹਲੋਂ' ਦਾ ਦਿਹਾਂਤ

Saturday, Jul 16, 2022 - 09:53 AM (IST)

ਦੁਖ਼ਦ ਖ਼ਬਰ : ਪੰਜਾਬ ਦੇ ਸਾਬਕਾ ਸਪੀਕਰ 'ਨਿਰਮਲ ਸਿੰਘ ਕਾਹਲੋਂ' ਦਾ ਦਿਹਾਂਤ

ਬਟਾਲਾ : ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਸਬੰਧੀ ਉਨ੍ਹਾਂ ਦੇ ਸਪੁੱਤਰ ਰਵੀ ਕਰਨ ਸਿੰਘ ਕਾਹਲੋਂ ਵੱਲੋਂ ਫੇਸਬੁੱਕ 'ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਮਮਤਾ ਦੀ ਮੂਰਤ ਮਾਂ ਨੇ ਜਿਗਰ ਦੇ ਟੋਟੇ ਨਾਲ ਜੋ ਹਸ਼ਰ ਕੀਤਾ, ਸੁਣ ਕੰਬਣੀ ਛਿੜ ਜਾਵੇਗੀ (ਤਸਵੀਰਾਂ)

ਉਨ੍ਹਾਂ ਨੇ ਦੱਸਿਆ ਕਿ ਮੇਰੇ ਪਿਤਾ ਜੀ ਨਿਰਮਲ ਸਿੰਘ ਕਾਹਲੋਂ ਰਾਤ 2 ਵਜੇ ਐਸਕਾਰਟ ਹਸਪਤਾਲ ਵਿਖੇ ਅਕਾਲ ਪੁਰਖ ਵੱਲ਼ੋਂ ਬਖ਼ਸ਼ੇ ਸੁਆਸ ਪੂਰੇ ਕਰਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ 17 ਜੁਲਾਈ ਦਿਨ ਐਤਵਾਰ ਨੂੰ 11.30 ਵਜੇ ਜੱਦੀ ਪਿੰਡ ਦਾਦੂਜੋਧ ਵਿਖੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੀਆਂ ਸਾਰੀਆਂ ਮੰਡੀਆਂ ਭਲਕੇ ਰਹਿਣਗੀਆਂ ਬੰਦ, ਜਾਣੋ ਕੀ ਹੈ ਕਾਰਨ

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News